Breaking News
Home / Punjab / Bhagwant Mann Cabinet: ਮਾਨ ਕੈਬਨਿਟ ਦੇ 10 ਮੰਤਰੀ, ਜਾਣੋ ਸਿੱਖਿਆ ਅਤੇ ਪੇਸ਼ਾ ਅਤੇ ਪਿਛੋਕੜ

Bhagwant Mann Cabinet: ਮਾਨ ਕੈਬਨਿਟ ਦੇ 10 ਮੰਤਰੀ, ਜਾਣੋ ਸਿੱਖਿਆ ਅਤੇ ਪੇਸ਼ਾ ਅਤੇ ਪਿਛੋਕੜ

1. ਹਰਪਾਲ ਸਿੰਘ ਚੀਮਾ (ਵਿੱਤ ਵਿਭਾਗ): ਮਾਨ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਦਾ ਜਨਮ 10 ਫਰਵਰੀ 1974 ਨੂੰ ਪੰਜਾਬ ਦੇ ਨਾਭਾ ਵਿਖੇ ਹੋਇਆ। ਚੀਮਾ, ਧੂਰੀ ਦੇ ਚੀਮਾ ਪਿੰਡ ਦੇ ਰਹਿਣ ਵਾਲੇ ਹਨ। ਉਹ ਦਿੜ੍ਹਬਾ ਹਲਕੇ ਤੋਂ ਵਿਧਾਇਕ ਹਨ। ਉਨ੍ਹਾਂ ਨੇ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪਾਰਟੀ ‘ਚ ਸ਼ਮੂਲੀਅਤ ਕੀਤੀ ਸੀ ਅਤੇ 2018 ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ। 2014 ਵਿੱਚ ਉਹ ਸੰਗਰੂਰ ਬਾਰ ਐਸੋ. ਦੀ ਅਗਵਾਈ ਵੀ ਕਰ ਚੁੱਕੇ ਹਨ। ਇਸ ਵਾਰ ਉਨ੍ਹਾਂ ਨੂੰ ਕੁੱਲ 82630 ਵੋਟਾਂ ਭੁਗਤੀਆਂ, ਜੋ ਕਿ 56.89ਫੀਸਦੀ ਬਣਦਾ ਹੈ ਅਤੇ ਇਹ ਪਿਛਲੀ ਵਾਰ ਪਏ ਵੋਟ ਫੀਸਦੀ 32.12 ਤੋਂ ਕਿਤੇ ਵਧ ਹੈ।

2. ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ (Gurmeet Singh Meet Hayer)ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਹਨ। ਉਨ੍ਹਾਂ ਨੇ 2017 ਵਿੱਚ ਬਰਨਾਲਾ ਤੋਂ ਕਾਂਗਰਸ ਦੇ ਦਿੱਗਜ਼ ਕੇਵਲ ਸਿੰਘ ਢਿੱਲੋਂ ਨੂੰ ਵੀ ਹਰਾਇਆ ਸੀ ਅਤੇ ਇਸ ਵਾਰ ਫਿਰ 64800 ਵੋਟਾਂ ਨਾਲ ਜਿੱਤ ਦਾ ਝੰਡਾ ਗੱਡਿਆ। ਮਕੈਨੀਕਲ ਇੰਜੀਨੀਅਰ ਗੁਰਮੀਤ ਸਿੰਘ ਮੀਤ ਹੇਅਰ ਦਾ ਜਨਮ 1989-04-21 ਨੂੰ ਬਰਨਾਲਾ ਵਿਖੇ ਹੋਇਆ। ਉਨ੍ਹਾਂ ਨੂੰ ਖੇਡਾਂ ਅਤੇ ਵਾਤਾਵਰਣ ਸਬੰਧੀ ਪ੍ਰੋਗਰਾਮਾਂ ਦਾ ਸ਼ੌਕ ਹੈ। ਉਨ੍ਹਾਂ ਨੇ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨੌਲੋਜੀ ਤੋਂ ਬੀਟੈਕ ਦੀ ਪੜ੍ਹਾਈ ਕੀਤੀ ਹੈ। ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਮੀਤ ਹੇਅਰ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ।
ਗੁਰਮੀਤ ਸਿੰਘ ਮੀਤ ਹੇਅਰ (ਸਿੱਖਿਆ ਵਿਭਾਗ): ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ (Gurmeet Singh Meet Hayer)ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਹਨ। ਉਨ੍ਹਾਂ ਨੇ 2017 ਵਿੱਚ ਬਰਨਾਲਾ ਤੋਂ ਕਾਂਗਰਸ ਦੇ ਦਿੱਗਜ਼ ਕੇਵਲ ਸਿੰਘ ਢਿੱਲੋਂ ਨੂੰ ਵੀ ਹਰਾਇਆ ਸੀ ਅਤੇ ਇਸ ਵਾਰ ਫਿਰ 64800 ਵੋਟਾਂ ਨਾਲ ਜਿੱਤ ਦਾ ਝੰਡਾ ਗੱਡਿਆ। ਮਕੈਨੀਕਲ ਇੰਜੀਨੀਅਰ ਗੁਰਮੀਤ ਸਿੰਘ ਮੀਤ ਹੇਅਰ ਦਾ ਜਨਮ 1989-04-21 ਨੂੰ ਬਰਨਾਲਾ ਵਿਖੇ ਹੋਇਆ। ਉਨ੍ਹਾਂ ਨੂੰ ਖੇਡਾਂ ਅਤੇ ਵਾਤਾਵਰਣ ਸਬੰਧੀ ਪ੍ਰੋਗਰਾਮਾਂ ਦਾ ਸ਼ੌਕ ਹੈ। ਉਨ੍ਹਾਂ ਨੇ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨੌਲੋਜੀ ਤੋਂ ਬੀਟੈਕ ਦੀ ਪੜ੍ਹਾਈ ਕੀਤੀ ਹੈ। ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਮੀਤ ਹੇਅਰ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ।

3/ 10 ਡਾ. ਵਿਜੇ ਸਿੰਗਲਾ (ਸਿਹਤ ਵਿਭਾਗ): ਵਿਜੇ ਸਿੰਗਲਾ ਮਾਨਸਾ ਤੋਂ ਆਪ ਦੇ ਵਿਧਾਇਕ ਹਨ ਅਤੇ ਮਾਨ ਸਰਕਾਰ ‘ਚ ਸਿਹਤ ਮੰਤਰੀ ਦੇ ਅਹੁਦੇ ਨਾਲ ਨਿਵਾਜ਼ੇ ਗਏ ਹਨ। ਉਨ੍ਹਾਂ ਨੇ ਇਸ ਵਾਰ ਕਾਂਗਰਸ ਦੇ ਗਾਇਕ ਅਤੇ ਨੌਜਵਾਨਾਂ ਦੇ ਹਰਮਨਪਿਆਰੇ ਗੀਤਕਾਰ ਸਿੱਧੂ ਮੂਸੇਵਾਲਾ ਨੂੰ ਧੂੜ ਚਟਾਈ। ਪੇਸ਼ੇ ਤੋਂ ਦੰਦਾਂ ਦੇ ਡਾ. ਵਿਜੇ ਸਿੰਗਲਾ ਦਾ ਜੱਦੀ ਪਿੰਡ ਭੁਪਾਲ ਹੈ, ਜਿਥੇ ਉਨ੍ਹਾਂ ਦੇ ਪਿਤਾ ਜੀ ਦੀ ਛੋਟੀ ਜਿਹੀ ਇੱਕ ਕਰਿਆਨੇ ਦੀ ਦੁਕਾਨ ਵੀ ਹੈ। ਉਹ ਦੋ ਭਰਾ ਹਨ ਅਤੇ ਉਨ੍ਹਾਂ ਦੇ ਵੱਡੇ ਭਰਾ ਪੰਜਾਬ ਨੈਸ਼ਨਲ ਬੈਂਕ ਵਿੱਚ ਜਨਰਲ ਮੈਨੇਜਰ ਵੱਜੋਂ ਤੈਨਾਤ ਹਨ।
ਡਾ. ਵਿਜੇ ਸਿੰਗਲਾ (ਸਿਹਤ ਵਿਭਾਗ): ਵਿਜੇ ਸਿੰਗਲਾ ਮਾਨਸਾ ਤੋਂ ਆਪ ਦੇ ਵਿਧਾਇਕ ਹਨ ਅਤੇ ਮਾਨ ਸਰਕਾਰ ‘ਚ ਸਿਹਤ ਮੰਤਰੀ ਦੇ ਅਹੁਦੇ ਨਾਲ ਨਿਵਾਜ਼ੇ ਗਏ ਹਨ। ਉਨ੍ਹਾਂ ਨੇ ਇਸ ਵਾਰ ਕਾਂਗਰਸ ਦੇ ਗਾਇਕ ਅਤੇ ਨੌਜਵਾਨਾਂ ਦੇ ਹਰਮਨਪਿਆਰੇ ਗੀਤਕਾਰ ਸਿੱਧੂ ਮੂਸੇਵਾਲਾ ਨੂੰ ਧੂੜ ਚਟਾਈ। ਪੇਸ਼ੇ ਤੋਂ ਦੰਦਾਂ ਦੇ ਡਾ. ਵਿਜੇ ਸਿੰਗਲਾ ਦਾ ਜੱਦੀ ਪਿੰਡ ਭੁਪਾਲ ਹੈ, ਜਿਥੇ ਉਨ੍ਹਾਂ ਦੇ ਪਿਤਾ ਜੀ ਦੀ ਛੋਟੀ ਜਿਹੀ ਇੱਕ ਕਰਿਆਨੇ ਦੀ ਦੁਕਾਨ ਵੀ ਹੈ। ਉਹ ਦੋ ਭਰਾ ਹਨ ਅਤੇ ਉਨ੍ਹਾਂ ਦੇ ਵੱਡੇ ਭਰਾ ਪੰਜਾਬ ਨੈਸ਼ਨਲ ਬੈਂਕ ਵਿੱਚ ਜਨਰਲ ਮੈਨੇਜਰ ਵੱਜੋਂ ਤੈਨਾਤ ਹਨ।

4. ਮਲੋਟ ਸੀਟ ‘ਤੇ ਬਲਜੀਤ ਕੌਰ ਨੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬਲਜੀਤ ਕੌਰ ਫਰੀਦਕੋਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਸਾਧੂ ਸਿੰਘ ਦੀ ਧੀ ਹਨ ਤੇ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਪਿਤਾ ਲਈ ਪ੍ਰਚਾਰ ਵੀ ਕੀਤਾ ਸੀ। ਬਲਜੀਤ ਕੌਰ ਨੇ ਕਰੀਬ 4 ਸਾਲ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਹੈ। ਬਲਜੀਤ ਕੌਰ ਅੱਖਾਂ ਦੇ ਡਾਕਟਰ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਬੈਸਟ ਸਰਜਨ ਦਾ ਐਵਾਰਡ ਵੀ ਮਿਲਿਆ ਸੀ। ਸਿਵਿਲ ਹਸਪਤਾਲ ਮੁਕਤਸਰ ਵਿੱਚ ਅੱਖਾਂ ਦੀ ਮਾਹਿਰ ਡਾਕਟਰ ਵਜੋਂ ਡਿਊਟੀ ਨਿਭਾ ਰਹੇ ਬਲਜੀਤ ਕੌਰ ਨੇ 4 ਮਹੀਨੇ ਪਹਿਲਾਂ ਪ੍ਰੀ-ਰਿਟਾਇਰਮੈਂਟ ਲੈ ਲਈ ਸੀ। ਉਨ੍ਹਾਂ ਨੇ ਐਮਬੀਬੀਐਸ ਤੇ ਐਮਐਸ ਦੀ ਪੜ੍ਹਾਈ ਕੀਤੀ ਹੈ। ਬਲਜੀਤ ਕੌਰ (ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ): ਮਲੋਟ ਸੀਟ ‘ਤੇ ਬਲਜੀਤ ਕੌਰ ਨੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬਲਜੀਤ ਕੌਰ ਫਰੀਦਕੋਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਸਾਧੂ ਸਿੰਘ ਦੀ ਧੀ ਹਨ ਤੇ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਪਿਤਾ ਲਈ ਪ੍ਰਚਾਰ ਵੀ ਕੀਤਾ ਸੀ। ਬਲਜੀਤ ਕੌਰ ਨੇ ਕਰੀਬ 4 ਸਾਲ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਹੈ। ਬਲਜੀਤ ਕੌਰ ਅੱਖਾਂ ਦੇ ਡਾਕਟਰ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਬੈਸਟ ਸਰਜਨ ਦਾ ਐਵਾਰਡ ਵੀ ਮਿਲਿਆ ਸੀ। ਸਿਵਿਲ ਹਸਪਤਾਲ ਮੁਕਤਸਰ ਵਿੱਚ ਅੱਖਾਂ ਦੀ ਮਾਹਿਰ ਡਾਕਟਰ ਵਜੋਂ ਡਿਊਟੀ ਨਿਭਾ ਰਹੇ ਬਲਜੀਤ ਕੌਰ ਨੇ 4 ਮਹੀਨੇ ਪਹਿਲਾਂ ਪ੍ਰੀ-ਰਿਟਾਇਰਮੈਂਟ ਲੈ ਲਈ ਸੀ। ਉਨ੍ਹਾਂ ਨੇ ਐਮਬੀਬੀਐਸ ਤੇ ਐਮਐਸ ਦੀ ਪੜ੍ਹਾਈ ਕੀਤੀ ਹੈ।

5. ਹਰਜੋਤ ਸਿੰਘ ਬੈਂਸ (ਕਾਨੂੰਨ ਤੇ ਸੈਰ ਸਪਾਟਾ): ਹਰਜੋਤ ਸਿੰਘ ਬੈਂਸ ਜ਼ਿਲ੍ਹਾ ਰੂਪਨਗਰ ਦੇ ਪਿੰਡ ਗੰਭੀਰਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ। ਉਨ੍ਹਾਂ ਕਾਂਗਰਸ ਦੇ ਕੰਵਰਪਾਲ ਸਿੰਘ ਅਤੇ ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ ਨੂੰ ਹਰਾਇਆ ਸੀ। ਹਰਜੋਤ ਸਿੰਘ ਪੇਸ਼ੇ ਵਜੋਂ ਵਕੀਲ ਹਨ ਅਤੇ ਉਨ੍ਹਾਂ ਬੀਏ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੈ। ਹਰਜੋਤ ਸਿੰਘ ਬੈਂਸ (ਕਾਨੂੰਨ ਤੇ ਸੈਰ ਸਪਾਟਾ): ਹਰਜੋਤ ਸਿੰਘ ਬੈਂਸ ਜ਼ਿਲ੍ਹਾ ਰੂਪਨਗਰ ਦੇ ਪਿੰਡ ਗੰਭੀਰਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ। ਉਨ੍ਹਾਂ ਕਾਂਗਰਸ ਦੇ ਕੰਵਰਪਾਲ ਸਿੰਘ ਅਤੇ ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ ਨੂੰ ਹਰਾਇਆ ਸੀ। ਹਰਜੋਤ ਸਿੰਘ ਪੇਸ਼ੇ ਵਜੋਂ ਵਕੀਲ ਹਨ ਅਤੇ ਉਨ੍ਹਾਂ ਬੀਏ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੈ।

6.  ਹਰਭਜਨ ਸਿੰਘ ਈਟੀਓ (ਬਿਜਲੀ ਮੰਤਰੀ): ਜੰਡਿਆਲਾ ਤੋਂ ਜਿੱਤੇ ਹਰਭਜਨ ਸਿੰਘ ਈਟੀਓ ਨੂੰ ਪੰਜਾਬ ਸਰਕਾਰ ‘ਚ ਬਿਜਲੀ ਮੰਤਰਾਲਾ ਸੌਂਪਿਆ ਗਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਤਿੰਦਰਜੀਤ ਸਿੰਘ ਛੱਜਲਵੱਡੀ ਅਤੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੀ। ਉਹ ਪੇਸ਼ੇ ਵੱਜੋਂ ਵਕੀਲ ਹਨ ਅਤੇ ਉਨ੍ਹਾਂ ਦੀ ਧਰਮਪਤਨੀ ਪੰਜਾਬ ਸਰਕਾਰ ਦੀ ਮੁਲਾਜ਼ਮ ਹੈ। ਹਰਭਜਨ ਸਿੰਘ ਈਟੀਓ (ਬਿਜਲੀ ਮੰਤਰੀ): ਜੰਡਿਆਲਾ ਤੋਂ ਜਿੱਤੇ ਹਰਭਜਨ ਸਿੰਘ ਈਟੀਓ ਨੂੰ ਪੰਜਾਬ ਸਰਕਾਰ ‘ਚ ਬਿਜਲੀ ਮੰਤਰਾਲਾ ਸੌਂਪਿਆ ਗਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਤਿੰਦਰਜੀਤ ਸਿੰਘ ਛੱਜਲਵੱਡੀ ਅਤੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੀ। ਉਹ ਪੇਸ਼ੇ ਵੱਜੋਂ ਵਕੀਲ ਹਨ ਅਤੇ ਉਨ੍ਹਾਂ ਦੀ ਧਰਮਪਤਨੀ ਪੰਜਾਬ ਸਰਕਾਰ ਦੀ ਮੁਲਾਜ਼ਮ ਹੈ।

7. ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਅਜਨਾਲਾ ਸੀਟ ਤੋਂ ਚੋਣ ਜਿੱਤੀ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਪੰਜਾਬ ਲੋਕ ਕਾਂਗਰਸ ਦੇ ਸੁਰਜੀਤ ਸਿੰਘ ਨਾਲ ਸੀ। ਕੁਲਦੀਪ ਸਿੰਘ 10ਵੀਂ ਪਾਸ ਹਨ। ਕੁਲਦੀਪ ਸਿੰਘ ਪੁਰਾਣੇ ਕਾਂਗਰਸੀ ਪਰਿਵਾਰ ਵਿੱਚੋਂ ਹਨ ਅਤੇ ਉਨ੍ਹਾਂ ਦੇ ਭਰਾ ਕਾਂਗਰਸੀ ਸਰਪੰਚ ਰਹੇ ਹਨ। ਉਨ੍ਹਾਂ ਨੂੰ ਇਸ ਵਾਰ ਕੁੱਲ 43555 ਵੋਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਕੁਲਦੀਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਮੈਂਬਰ ਸਨ। ਕੁਲਦੀਪ ਪੰਜਾਬ ਰਾਜ ਅਧੀਨ ਸੇਵਾ ਚੋਣ ਬੋਰਡ ਦੇ ਚੇਅਰਮੈਨ ਵੀ ਸਨ।
ਕੁਲਦੀਪ ਧਾਲੀਵਾਲ (ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ): ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਅਜਨਾਲਾ ਸੀਟ ਤੋਂ ਚੋਣ ਜਿੱਤੀ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਪੰਜਾਬ ਲੋਕ ਕਾਂਗਰਸ ਦੇ ਸੁਰਜੀਤ ਸਿੰਘ ਨਾਲ ਸੀ। ਕੁਲਦੀਪ ਸਿੰਘ 10ਵੀਂ ਪਾਸ ਹਨ। ਕੁਲਦੀਪ ਸਿੰਘ ਪੁਰਾਣੇ ਕਾਂਗਰਸੀ ਪਰਿਵਾਰ ਵਿੱਚੋਂ ਹਨ ਅਤੇ ਉਨ੍ਹਾਂ ਦੇ ਭਰਾ ਕਾਂਗਰਸੀ ਸਰਪੰਚ ਰਹੇ ਹਨ। ਉਨ੍ਹਾਂ ਨੂੰ ਇਸ ਵਾਰ ਕੁੱਲ 43555 ਵੋਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਕੁਲਦੀਪ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਮੈਂਬਰ ਸਨ। ਕੁਲਦੀਪ ਪੰਜਾਬ ਰਾਜ ਅਧੀਨ ਸੇਵਾ ਚੋਣ ਬੋਰਡ ਦੇ ਚੇਅਰਮੈਨ ਵੀ ਸਨ।

8. ਲਾਲ ਚੰਦ ਕਟਾਰੂਚੱਕ (ਖੁਰਾਕ ਅਤੇ ਸਪਲਾਈ ਵਿਭਾਗ): ਲਾਲ ਚੰਦ ਭੋਆ ਤੋਂ ਆਪ ਵਿਧਾਇਕ ਹਨ ਹਨ ਅਤੇ ਕਟਾਰੂਚੱਕ ਪਿੰਡ ਦੇ ਰਹਿਣ ਵਾਲੇ ਹਨ। ਉਹ 10ਵੀਂ ਪਾਸ ਹਨ। ਉਨ੍ਹਾ ਨੇ ਆਪਣੇ ਮੁਕਾਬਲੇ ਵਿੱਚ ਖੜ੍ਹੇ ਭਾਰਤੀ ਜਨਤਾ ਪਾਰਟੀ ਦੀ ਸੀਮਾ ਰਾਣੀ ਅਤੇ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਹਰਾਇਆ ਹੈ। ਉਨ੍ਹਾਂ ਕੋਲ ਕਿਸੇ ਵੀ ਕਿਸਮ ਦੀ ਅਚੱਲ ਜਾਇਦਾਦ ਨਹੀਂ ਹੈ। ਉਹ ਇੱਕ ਸਮਾਜ ਸੇਵੀ ਹਨ ਅਤੇ ਕੋਈ ਆਮਦਨੀ ਨਹੀਂ ਹੈ, ਹਾਲਾਂਕਿ ਚੱਲ ਜਾਇਦਾਦ ਵਿੱਚ ਇਕ ਸਫ਼ਿਵਟ ਕਾਰ ਅਤੇ ਹੌਂਡਾ ਐਕਟਿਵਾ ਹੈ। ਉਹ 34 ਸਾਲਾਂ ਤੋਂ ਸਿਆਸਤ ਵਿੱਚ ਹਨ ਅਤੇ ਲੋਕਾਂ ਦੀ ਸੇਵਾ ਕਰ ਰਹੇ ਹਨ।
ਲਾਲ ਚੰਦ ਕਟਾਰੂਚੱਕ (ਖੁਰਾਕ ਅਤੇ ਸਪਲਾਈ ਵਿਭਾਗ): ਲਾਲ ਚੰਦ ਭੋਆ ਤੋਂ ਆਪ ਵਿਧਾਇਕ ਹਨ ਹਨ ਅਤੇ ਕਟਾਰੂਚੱਕ ਪਿੰਡ ਦੇ ਰਹਿਣ ਵਾਲੇ ਹਨ। ਉਹ 10ਵੀਂ ਪਾਸ ਹਨ। ਉਨ੍ਹਾ ਨੇ ਆਪਣੇ ਮੁਕਾਬਲੇ ਵਿੱਚ ਖੜ੍ਹੇ ਭਾਰਤੀ ਜਨਤਾ ਪਾਰਟੀ ਦੀ ਸੀਮਾ ਰਾਣੀ ਅਤੇ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਹਰਾਇਆ ਹੈ। ਉਨ੍ਹਾਂ ਕੋਲ ਕਿਸੇ ਵੀ ਕਿਸਮ ਦੀ ਅਚੱਲ ਜਾਇਦਾਦ ਨਹੀਂ ਹੈ। ਉਹ ਇੱਕ ਸਮਾਜ ਸੇਵੀ ਹਨ ਅਤੇ ਕੋਈ ਆਮਦਨੀ ਨਹੀਂ ਹੈ, ਹਾਲਾਂਕਿ ਚੱਲ ਜਾਇਦਾਦ ਵਿੱਚ ਇਕ ਸਫ਼ਿਵਟ ਕਾਰ ਅਤੇ ਹੌਂਡਾ ਐਕਟਿਵਾ ਹੈ। ਉਹ 34 ਸਾਲਾਂ ਤੋਂ ਸਿਆਸਤ ਵਿੱਚ ਹਨ ਅਤੇ ਲੋਕਾਂ ਦੀ ਸੇਵਾ ਕਰ ਰਹੇ ਹਨ।

9. ਲਾਲ ਜੀਤ ਸਿੰਘ ਭੁੱਲਰ (ਟਰਾਂਸਪੋਰਟ ਮੰਤਰੀ): ਪੱਟੀ ਵਿਧਾਨ ਸਭਾ ਤੋਂ ਜਿੱਤ ਦਰਜ ਕਰਕੇ ਮੰਤਰੀ ਬਣਨ ਵਾਲੇ ਲਾਲਜੀਤ ਸਿੰਘ ਭੁੱਲਰ ਪੱਟੀ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਨੇ ਕਾਂਗਰਸ ਦੇ ਹਰਮਿੰਦਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਜਸਕਰਨ ਤੂਤ ਗਿੱਲ ਨੂੰ ਹਰਾਇਆ। ਉਨ੍ਹਾਂ ਦੀ ਸਿੱਖਿਆ ਯੋਗਤਾ 12ਵੀਂ ਪਾਸ ਹੈ।
ਲਾਲ ਜੀਤ ਸਿੰਘ ਭੁੱਲਰ (ਟਰਾਂਸਪੋਰਟ ਮੰਤਰੀ): ਪੱਟੀ ਵਿਧਾਨ ਸਭਾ ਤੋਂ ਜਿੱਤ ਦਰਜ ਕਰਕੇ ਮੰਤਰੀ ਬਣਨ ਵਾਲੇ ਲਾਲਜੀਤ ਸਿੰਘ ਭੁੱਲਰ ਪੱਟੀ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਨੇ ਕਾਂਗਰਸ ਦੇ ਹਰਮਿੰਦਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਜਸਕਰਨ ਤੂਤ ਗਿੱਲ ਨੂੰ ਹਰਾਇਆ। ਉਨ੍ਹਾਂ ਦੀ ਸਿੱਖਿਆ ਯੋਗਤਾ 12ਵੀਂ ਪਾਸ ਹੈ।

10.  ਬ੍ਰਹਮ ਸ਼ੰਕਰ (Braham Shankar Jimpa) ਹੁਸ਼ਿਆਰਪੁਰ ਦੇ ਹੀ ਰਹਿਣ ਵਾਲੇ ਹਨ ਅਤੇ ਇਥੋਂ ਹੀ ਆਪ ਦੇ ਵਿਧਾਇਕ ਚੁਣ ਕੇ ਮੰਤਰੀ ਬਣੇ ਹਨ। 12ਵੀਂ ਪਾਸ ਸ਼ੰਕਰ ਨੇ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ ਅਤੇ ਭਾਜਪਾ ਦੇ ਤੀਕਸ਼ਣ ਸੂਦ ਨੂੰ ਹਰਾਇਆ ਸੀ। ਬ੍ਰਹਮ ਸ਼ੰਕਰ ਜਿੰਪਾ (ਜਲ ਅਤੇ ਆਫ਼ਤ ਪ੍ਰਬੰਧਨ ਮੰਤਰਾਲਾ): ਬ੍ਰਹਮ ਸ਼ੰਕਰ (Braham Shankar Jimpa) ਹੁਸ਼ਿਆਰਪੁਰ ਦੇ ਹੀ ਰਹਿਣ ਵਾਲੇ ਹਨ ਅਤੇ ਇਥੋਂ ਹੀ ਆਪ ਦੇ ਵਿਧਾਇਕ ਚੁਣ ਕੇ ਮੰਤਰੀ ਬਣੇ ਹਨ। 12ਵੀਂ ਪਾਸ ਸ਼ੰਕਰ ਨੇ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ ਅਤੇ ਭਾਜਪਾ ਦੇ ਤੀਕਸ਼ਣ ਸੂਦ ਨੂੰ ਹਰਾਇਆ ਸੀ।

1. ਹਰਪਾਲ ਸਿੰਘ ਚੀਮਾ (ਵਿੱਤ ਵਿਭਾਗ): ਮਾਨ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਦਾ ਜਨਮ 10 ਫਰਵਰੀ 1974 ਨੂੰ ਪੰਜਾਬ ਦੇ ਨਾਭਾ ਵਿਖੇ ਹੋਇਆ। ਚੀਮਾ, ਧੂਰੀ ਦੇ …

Leave a Reply

Your email address will not be published. Required fields are marked *