ਪੂਰੇ ਭਾਰਤ ਵਿਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੇ ਚਲਦੇ ਮੌਸਮ ਨੂੰ ਲੈ ਕੇ ਇਕ ਰਾਹਤ ਦੀ ਖ਼ਬਰ ਆਈ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ ਹਵਾਵਾਂ ਅਗਲੇ ਹਫ਼ਤੇ ਤੱਕ ਪੰਜਾਬ ਤੇ ਉੱਤਰ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਦਸਤਕ ਦੇ ਸਕਦੀਆਂ ਹਨ।

ਮੌਨਸੂਨ ਦੇ ਪਹਿਲਾਂ ਪਹੁੰਚਣ ਵਿੱਚ ਕੁਝ ਹਫ਼ਤੇ ਪਹਿਲਾਂ ਆਏ ਤੂਫਾਨ ਨਿਸਰਗ ਦੀ ਅਹਿਮ ਭੂਮਿਕਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਦੱਖਣ-ਪੂਰਬੀ ਅਰਬ ਖਿੱਤੇ ਤੋਂ ਨਿਸਰਗ ਚੱਕਰਵਾਤ ਤੇ ਉਸ ਮਗਰੋਂ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਕਰ ਕੇ ਦੱਖਣ-ਪੱਛਮੀ ਮੌਨਸੂਨ ਗੁਜਰਾਤ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਪਹੁੰਚ ਗਈ ਹੈ।

48 ਘੰਟਿਆਂ ਵਿੱਚ ਇਹ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਹੋਰ ਅੱਗੇ ਵੱਧ ਜਾਵੇਗੀ। ਤਾਜ਼ਾ ਪੇਸ਼ੀਨਗੋਈ ਵਿੱਚ ਮੌਨਸੂਨ ਕਾਰਨ ਉੱਤਰ ਭਾਰਤ ਦੇ ਰਾਜਾਂ ਪੰਜਾਬ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਛੇਤੀ ਸ਼ੁਰੂ ਹੋਣ ਦੀ ਆਸ ਹੈ। ਮੌਸਮ ਵਿਭਾਗ ਮੁਤਾਬਕ 19 ਜੂਨ ਦੇ ਆਸਪਾਸ ਬੰਗਾਲ ਦੀ ਖਾੜੀ ਦੇ ਖਿੱਤੇ ਵਿੱਚ ਹੋਰ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਆਸ ਹੈ।

‘ਸਕਾਈਮੈਟ’ ਮੁਤਾਬਕ ਪ੍ਰੀ-ਮੌਨਸੂਨ 20 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਕੇਰਲਾ ਤੋਂ ਸਮੇਂ ਸਿਰ ਮੌਨਸੂਨ ਸ਼ੁਰੂ ਹੋਈ ਅਤੇ 25-26 ਜੂਨ ਤੱਕ ਦਿੱਲੀ ਪਹੁੰਚ ਸਕਦੀ ਹੈ। ਗੁਜਰਾਤ ਵਿੱਚ ਇਸ ਵਾਰ ਮੌਨਸੂਨ 10 ਦਿਨ ਪਹਿਲਾਂ ਪਹੁੰਚੀ ਹੈ ਜੋ 25 ਜੂਨ ਤੱਕ ਕੱਛ ਖੇਤਰ ਵਿੱਚ ਪਹੁੰਚਦੀ ਹੈ।

ਅਧਿਕਾਰੀਆਂ ਮੁਤਾਬਕ ਪੂਰੇ ਉੱਤਰ ਭਾਰਤ ਦੇ ਵੱਖ-ਵੱਖ ਇਲਾਕਿਆਂ ’ਚ ਗਰਮ ਹਵਾਵਾਂ ਚੱਲ ਰਹੀਆਂ ਹਨ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਪੰਜਾਬ ਤੇ ਜੰਮੂ-ਕਸ਼ਮੀਰ ਦੇ ਕੁੱਝ ਇਲਾਕਿਆਂ ਵਿੱਚ 25-26 ਜੂਨ ਤੱਕ ਮੌਨਸੂਨ ਪਹੁੰਚਣ ਦੀ ਸੰਭਾਵਨਾ ਹੈ ਜੋ ਆਮ ਨਾਲੋਂ ਤਿੰਨ ਦਿਨ ਪਹਿਲਾਂ ਕਹੀ ਜਾ ਸਕਦੀ ਹੈ।ਮਾਨਸੂਨ ਦੀ ਛਹਿਬਰਾਂ ਨਾਲ ਜਿੱਥੇ ਕੋਰੋਨਾ ਵਾਇਰਸ ਕਾਰਨ ਝੰਬੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਉੱਥੇ ਹੀ ਲੂ ਅਤੇ ਉੱਚ ਤਾਪਮਾਨ ਨਾਲ ਝੁਲਸੇ ਲੋਕਾਂ ਨੂੰ ਵੀ ਠੰਢਕ ਪਹੁੰਚੇਗੀ।
The post ਹੁਣੇ ਹੁਣੇ ਮੌਸਮ ਵਿਭਾਗ ਨੇ ਦਿੱਤੀ ਵੱਡੀ ਜਾਣਕਾਰੀ,ਇਹਨਾਂ ਥਾਂਵਾਂ ਤੇ ਇਸ ਦਿਨ ਆਵੇਗਾ ਭਾਰੀ ਮੀਂਹ-ਦੇਖੋ ਪੂਰੀ ਖ਼ਬਰ appeared first on Sanjhi Sath.
ਪੂਰੇ ਭਾਰਤ ਵਿਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੇ ਚਲਦੇ ਮੌਸਮ ਨੂੰ ਲੈ ਕੇ ਇਕ ਰਾਹਤ ਦੀ ਖ਼ਬਰ ਆਈ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ ਹਵਾਵਾਂ ਅਗਲੇ ਹਫ਼ਤੇ ਤੱਕ …
The post ਹੁਣੇ ਹੁਣੇ ਮੌਸਮ ਵਿਭਾਗ ਨੇ ਦਿੱਤੀ ਵੱਡੀ ਜਾਣਕਾਰੀ,ਇਹਨਾਂ ਥਾਂਵਾਂ ਤੇ ਇਸ ਦਿਨ ਆਵੇਗਾ ਭਾਰੀ ਮੀਂਹ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News