ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁ ਦ ਕੁ ਸ਼ੀ ਮਾਮਲੇ ਦੀ ਮੁੰਬਈ ਪੁਲਸ ਕਾਫ਼ੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅਜਿਹੇ ‘ਚ ਪੁਲਸ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।

ਇਸੇ ਪੁੱਛਗਿੱਛ ਲਈ ਵੀਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਰੀਆ ਚੱਕਰਵਰਤੀ ਨੂੰ ਮੁੰਬਈ ਥਾ ਣੇ ਬੁਲਾਇਆ ਗਿਆ ਸੀ। ਪੁਲਸ ਤੇ ਰੀਆ ਵਿਚਕਾਰ ਇਹ ਪੁੱਛਗਿੱਛ ਕਰੀਬ 9 ਘੰਟਿਆਂ ਤੱਕ ਚਲੀ, ਜਿਸ ‘ਚ ਰੀਆ ਚੱਕਰਵਰਤੀ ਨੇ ਕਈ ਵੱਡੇ ਖ਼ੁਲਾਸੇ ਕੀਤੇ। ਰੀਆ ਨੇ ਪੁੱਛਗਿੱਛ ਦੌਰਾਨ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਤੇ ਯਸ਼ਰਾਜ ਫ਼ਿਲਮਸ ਨਾਲ ਜੁੜੀਆਂ ਕਈਆਂ ਗੱਲਾਂ ਦਾ ਜ਼ਿਕਰ ਕੀਤਾ, ਜਿਸ ਦਾ ਸਿੱਧਾ ਕਨੈਕਸ਼ਨ/ਸਬੰਧ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੀ।

10 ਕਰੀਬੀਆਂ ਤੋਂ ਹੋਈ ਪੁੱਛਗਿੱਛ – ਦੱਸ ਦਈਏ ਕਿ ਪੁਲਸ ਨੇ ਬੁੱਧਵਾਰ ਨੂੰ ਬਾਲੀਵੁੱਡ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਦਾ ਬਿਆਨ ਦਰਜ ਕੀਤਾ ਗਿਆ ਸੀ, ਜੋ ਰਾਜਪੂਤ ਦੇ ਕਰੀਬੀ ਸਨ। ਪੁਲਸ ਰਾਜਪੂਤ ਦੇ ਉਦਾਸ ਹੋਣ ਦੇ ਪਿੱਛੇ ਦੀ ਵਜ੍ਹਾ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲੇ ਤੱਕ ਪੁਲਸ ਨੇ ਰਾਜਪੂਤ ਦੇ ਪਰਿਵਾਰ ਦੇ ਮੈਂਬਰਾਂ ਸਮੇਤ 10 ਤੋਂ ਜ਼ਿਆਦਾ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਇਕ ਸੂਤਰ ਨੇ ਕਿਹਾ, ‘ਸਾਰੇ ਮਾਮਲਿਆਂ ‘ਚ ਇਹ ਇਕ ਪ੍ਰਤੀਕਿਰਿਆ ਹੁੰਦੀ ਹੈ।’ ਸੂਤਰ ਨੇ ਦੱਸਿਆ ਕਿ ਪੁਲਸ ਕੁਝ ਪ੍ਰੋਡਕਸ਼ਨ ਹਾਊਸ ਦੇ ਲੋਕਾਂ ਨੂੰ ਵੀ ਪੁੱਛਗਿੱਛ ਲਈ ਬੁਲਾ ਸਕਦੀ ਹੈ।

ਵੀਰਵਾਰ ਨੂੰ ਕੀਤੀਆਂ ਗਈਆਂ ਅਸਥੀਆਂ ਪ੍ਰਵਾਹ – ਸੁਸ਼ਾਂਤ ਸਿੰਘ ਰਾਜ ਦੀਆਂ ਅ ਸ ਥੀ ਆਂ/ਫੁੱਲ ਵੀਰਵਾਰ ਨੂੰ ਗੰਗਾ ‘ਚ ਪ੍ਰਵਾਹ ਕਰ ਦਿੱਤੀਆਂ ਗਈਆਂ। ਸੁਸ਼ਾਂਤ ਦੀਆਂ ਅਸਥੀਆਂ ਉਨ੍ਹਾਂ ਦੇ ਪਿਤਾ ਕੇਕੇ ਸਿੰਘ, ਭੈਣਾਂ, ਜੀਜਾ ਤੇ ਪਰਿਵਾਰ ਦੇ ਹੋਰ ਮੈਂਬਰ ਹੀ ਪਹੁੰਚੇ ਸਨ।

ਸੁਸ਼ਾਂਤ ਦੀ ਖ਼ੁਦਕੁਸ਼ੀ ਦੀ ਘਟਨਾ ‘ਤੇ ਬਣਨ ਜਾ ਰਹੀ ਹੈ ਫ਼ਿਲਮ – ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁ ਦ ਕੁ ਸ਼ੀ ਦੀ ਘਟਨਾ ‘ਤੇ ਫ਼ਿਲਮ ਬਣਨ ਜਾ ਰਹੀ ਹੈ। ਮਿਊਜ਼ਿਕ ਕੰਪਨੀ ਚਲਾਉਣ ਵਾਲੇ ਵਿਜੇ ਸ਼ੇਖਰ ਗੁਪਤਾ ਨੇ ਸੁਸ਼ਾਂਤ ‘ਤੇ ਆਧਾਰਿਤ ਫ਼ਿਲਮ ਬਣਾਉਣ ਦਾ ਫੈਸਲਾ ਕੀਤਾ ਹੈ। ਫ਼ਿਲਮ ਦਾ ਨਾਂ ਨਾਂ ‘ਸੁਸਾਇਡ ਔਰ ਮਰਡਰ’ ਹੈ, ਜਿਸ ਦੀ ਸ਼ੂਟਿੰਗ ਜਲਦ ਸ਼ੁਰੂ ਕੀਤੀ ਜਾਵੇਗੀ। ਵਿਜੇ ਨੇ ਦੱਸਿਆ ਕਿ ਇਹ ਫ਼ਿਲਮ ਸੁਸ਼ਾਂਤ ਦੀ ਜ਼ਿੰਦਗੀ ‘ਤੇ ਆਧਾਰਿਤ ਨਹੀਂ ਹੈ, ਸਗੋਂ ਉਨ੍ਹਾਂ ਦੀ ਖ਼ੁ ਦ ਕੁ ਸ਼ੀ ਦੀ ਘਟਨਾ ‘ਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਅਜਿਹੇ ‘ਚ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।news source: jagbani
The post ਸੁਸ਼ਾਂਤ ਮਾਮਲੇ ਚ’ ਇਸ ਮਸ਼ਹੂਰ ਅਦਾਕਾਰਾ ਕੋਲੋਂ ਲਗਾਤਾਰ 9 ਘੰਟੇ ਤੱਕ ਹੋਈ ਪੁੱਛਗਿੱਛ ਚ’ ਖੁੱਲ ਗਏ ਇਹ ਕਈ ਵੱਡੇ ਰਾਜ਼-ਦੇਖੋ ਪੂਰੀ ਖ਼ਬਰ appeared first on Sanjhi Sath.
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁ ਦ ਕੁ ਸ਼ੀ ਮਾਮਲੇ ਦੀ ਮੁੰਬਈ ਪੁਲਸ ਕਾਫ਼ੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅਜਿਹੇ ‘ਚ ਪੁਲਸ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ …
The post ਸੁਸ਼ਾਂਤ ਮਾਮਲੇ ਚ’ ਇਸ ਮਸ਼ਹੂਰ ਅਦਾਕਾਰਾ ਕੋਲੋਂ ਲਗਾਤਾਰ 9 ਘੰਟੇ ਤੱਕ ਹੋਈ ਪੁੱਛਗਿੱਛ ਚ’ ਖੁੱਲ ਗਏ ਇਹ ਕਈ ਵੱਡੇ ਰਾਜ਼-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News