Breaking News
Home / Punjab / ਬਿਜਲੀ ਵਿਭਾਗ ਚ’ ਨਿੱਕਲੀਆਂ ਨੌਕਰੀਆਂ-ਇਸ ਤਰੀਕ ਤੱਕ ਕਰੋ ਅਪਲਾਈ

ਬਿਜਲੀ ਵਿਭਾਗ ਚ’ ਨਿੱਕਲੀਆਂ ਨੌਕਰੀਆਂ-ਇਸ ਤਰੀਕ ਤੱਕ ਕਰੋ ਅਪਲਾਈ

ਹਰਿਆਣਾ ਪਾਵਰ ਯੂਟੀਲਿਟੀਜ਼ (HPU) ਯਾਨੀ ਹਰਿਆਣਾ ਬਿਜਲੀ ਪ੍ਰਸਾਰ ਨਿਗਮ ਲਿਮੀਟਡ (HVPNL), ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟਡ (UHBVNL) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟਡ (DHBVNL) ਨੇ ਸਹਾਇਕ ਇੰਜੀਨੀਅਰਾਂ ਦੇ ਅਹੁਦਿਆਂ ‘ਤੇ ਭਰਤੀ ਲਈ ਬਿਨੈ ਪੱਤਰ ਮੰਗੇ ਹਨ।

ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ HVPNL ਦੀ ਅਧਿਕਾਰਤ ਵੈੱਬਸਾਈਟ hvpn.org.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ 2 ਮਾਰਚ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ ‘ਤੇ ਕਲਿੱਕ ਕਰਕੇ ਇਨ੍ਹਾਂ ਅਹੁਦਿਆਂ ਲਈ ਸਿੱਧੇ ਤੌਰ ‘ਤੇ ਵੀ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 62 ਅਹੁਦੇ ਭਰੇ ਜਾਣਗੇ।

ਮਹੱਤਵਪੂਰਨ ਤਾਰੀਖ਼ਾਂ  – ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ – 02 ਮਾਰਚ 2022
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ – 31 ਮਾਰਚ 2022

ਅਹੁਦਿਆਂ ਦਾ ਵੇਰਵਾ
HVPNL – 5
UHBVNL – 17
DHBVNL – 40
ਕੁੱਲ– 62 ਅਹੁਦੇ

ਯੋਗਤਾ – ਉਮੀਦਵਾਰਾਂ ਕੋਲ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60% ਅੰਕਾਂ ਦੇ ਨਾਲ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਵਿਚ ਬੀ.ਈ./ਬੀ.ਟੈਕ ਜਾਂ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ ਹੱਦ – ਉਮੀਦਵਾਰਾਂ ਦੀ ਉਮਰ 20 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਹਰਿਆਣਾ ਪਾਵਰ ਯੂਟੀਲਿਟੀਜ਼ (HPU) ਯਾਨੀ ਹਰਿਆਣਾ ਬਿਜਲੀ ਪ੍ਰਸਾਰ ਨਿਗਮ ਲਿਮੀਟਡ (HVPNL), ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟਡ (UHBVNL) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟਡ (DHBVNL) ਨੇ ਸਹਾਇਕ ਇੰਜੀਨੀਅਰਾਂ ਦੇ …

Leave a Reply

Your email address will not be published. Required fields are marked *