Breaking News
Home / Punjab / ਦੇਖੋ ਦਿਲ ਦਹਿਲਾ ਦੇਣ ਵ੍ਵਾਲੀ ਘਟਨਾ- 2 ਮਹੀਨੇ ਦੀ ਕੁੜੀ ਨੂੰ ਓਵਨ ਚ’ ਪਾਕੇ ਮਾਰਿਆ…..

ਦੇਖੋ ਦਿਲ ਦਹਿਲਾ ਦੇਣ ਵ੍ਵਾਲੀ ਘਟਨਾ- 2 ਮਹੀਨੇ ਦੀ ਕੁੜੀ ਨੂੰ ਓਵਨ ਚ’ ਪਾਕੇ ਮਾਰਿਆ…..

ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਆਪਣੀ 2 ਮਹੀਨੇ ਦੀ ਧੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਮਾਲਵੀਆ ਨਗਰ ਥਾਣਾ ਖੇਤਰ ਦੇ ਚਿਰਾਗ ਦਿੱਲੀ ਪਿੰਡ ਦੀ ਹੈ, ਜਿੱਥੇ ਇਕ ਮਾਂ ਨੇ ਪਹਿਲਾਂ ਆਪਣੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸ ਨੂੰ ਓਵਨ ‘ਚ ਪਾ ਦਿੱਤਾ।

ਘਟਨਾ ਦੀ ਸੂਚਨਾ ਪੁਲਿਸ ਨੂੰ 2 ਘੰਟੇ ਬਾਅਦ ਦਿੱਤੀ ਗਈ। ਫਿਲਹਾਲ ਪੁਲਿਸ ਨੇ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਗੁਆਂਢੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਲੜਕੀ ਦੀ ਕਾਫੀ ਭਾਲ ਕੀਤੀ ਗਈ, ਜਦੋਂ ਲੜਕੀ ਨਹੀਂ ਮਿਲੀ ਤਾਂ ਛੱਤ ‘ਤੇ ਦੇਖਿਆ ਤਾਂ ਬੱਚੀ ਓਵਨ ਦੇ ਅੰਦਰ ਮਾਰੀ ਹੋਈ ਪਈ ਸੀ। ਪੁਲਸ ਨੇ ਤੁਰੰਤ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ‘ਚ ਸ਼ੁਰੂ ਕਰ ਦਿੱਤੀ ਹੈ।

ਲੜਕੀ ਦੀ ਦਾਦੀ ਨੇ ਦੱਸਿਆ ਕਿ ਉਸ ਦੀ ਨੂੰਹ ਧੀ ਹੋਣ ਕਾਰਨ ਪਰੇਸ਼ਾਨ ਸੀ ਅਤੇ ਅੱਜ ਉਹ ਖੁਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤਬੀਅਤ ਖਰਾਬ ਹੋਣ ਦੇ ਬਹਾਨੇ ਉਹ ਹਸਪਤਾਲ ਦਾਖਲ ਹੋ ਗਈ ਹੈ। ਇਸ ਘਿਨਾਉਣੀ ਘਟਨਾ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ।

ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਆਪਣੀ 2 ਮਹੀਨੇ ਦੀ ਧੀ ਗਲਾ ਘੁੱਟ ਕੇ ਕਤਲ ਕਰ …

Leave a Reply

Your email address will not be published. Required fields are marked *