Breaking News
Home / Punjab / ਕਿਸਾਨਾਂ ਲਈ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ, ਸਿਰਫ 500 ਰੁਪਏ ਵਿੱਚ 8 ਖੇਤੀਬਾੜੀ ਸੰਦ

ਕਿਸਾਨਾਂ ਲਈ ਇਨਾਮ ਜਿੱਤਣ ਦਾ ਸੁਨਹਿਰੀ ਮੌਕਾ, ਸਿਰਫ 500 ਰੁਪਏ ਵਿੱਚ 8 ਖੇਤੀਬਾੜੀ ਸੰਦ

ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਪਰ ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਪੈਸਿਆਂ ਦੀ ਕਮੀ ਦੇ ਕਾਰਨ ਮਹਿੰਗੇ ਖੇਤੀਬਾੜੀ ਸੰਦ ਨਹੀਂ ਖਰੀਦ ਸਕਦੇ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਕੀਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਵਿੱਚ ਕਿਸਾਨ ਸਿਰਫ 500 ਰੁਪਏ ਵਿੱਚ ਖੇਤੀਬਾੜੀ ਸੰਦ ਲੈ ਸਕਦੇ ਹਨ। ਦਰਅਸਲ ਇਹ ਕਿਸਾਨਾਂ ਲਈ ਇਨਾਮ ਜਿੱਤਣ ਦਾ ਸਭਤੋਂ ਵਧੀਆ ਮੌਕਾ ਹੈ। ਕਿਸਾਨ 8 ਖੇਤੀਬਾੜੀ ਸੰਦ ਜਿੱਤ ਸਕਦੇ ਹਨ ਅਤੇ ਇਨ੍ਹਾਂ ਵਿੱਚ ਪਹਿਲਾ ਇਨਾਮ ਹੈ ਢਾਈ ਲੱਖ ਰੁਪਏ ਦੀ ਕੀਮਤ ਦਾ ਸੁਪਰ ਸੀਡਰ।

ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਕੋਈ ਇਨਾਮ ਜਿੱਤ ਜਾਂਦੇ ਹੋ ਅਤੇ ਤੁਸੀਂ ਉਹ ਖੇਤੀ ਸੰਦ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਉਸ ਸੰਦ ਦੀ ਕੀਮਤ ਜਿੰਨੀ ਨਗਦ ਰਾਸ਼ੀ ਲੈ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਇਨਾਮ ਗੁਰੂ ਨਾਨਕ ਇੰਜੀਨੀਅਰਿੰਗ ਵਰਕਸ ਤਲਵੰਡੀ ਭਾਈ ਵੱਲੋਂ ਕੱਢੇ ਜਾਣਗੇ ਅਤੇ ਇਸ ਵਿੱਚ ਕੁੱਲ 8 ਇਨਾਮ ਕੱਢੇ ਜਾਣਗੇ।

ਇਸ ਟੋਕਨ ਦਾ ਰੇਟ ਸਿਰਫ 500 ਰੁਪਏ ਰਖਿਆ ਗਿਆ ਹੈ ਅਤੇ ਤੁਸੀਂ ਇਸਨੂੰ ਆਨਲਾਈਨ ਵੀ ਲੈ ਸਕਦੇ ਹੋ। ਇਹ ਡਰਾਅ ਵੀ ਆਨਲਾਈਨ ਹੀ ਕੱਢਿਆ ਜਾਵੇਗਾ ਅਤੇ ਇਸ ਵਿੱਚ ਪਹਿਲਾ ਇਨਾਮ ਸੁਪਰ ਸੀਡਰ, ਦੂਜਾ ਇਨਾਮ ਟਿੱਲ ਡਰਿਲ, ਤੀਜਾ ਇਨਾਮ DSR ਮਸ਼ੀਨ, ਚੌਥਾ ਇਨਾਮ ਤਵੀਆਂ, ਪੰਜਵਾਂ ਇਨਾਮ ਕਲਟੀਵੇਟਰ, ਛੇਵਾਂ ਇਨਾਮ ਤਵੀਆਂ ਵਾਲਾ ਜਿੰਦਰਾ, ਸੱਤਵਾਂ ਇਨਾਮ ਕਰਾਹਾ ਅਤੇ ਅੱਠਵਾਂ ਇਨਾਮ ਤਹਿ ਤੋੜ ਹੈ। ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਪਰ …

Leave a Reply

Your email address will not be published. Required fields are marked *