‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਲੁਧਿਆਣਾ ਦੇ ਨੂਰਵਾਲਾ ਰੋਡ ਦੇ ਹੀਰਾ ਨਗਰ ਦੀ ਗਲੀ ਨੰਬਰ-1 ‘ਚ ਰਹਿਣ ਵਾਲੇ ਗੁਰਦੇਵ ਸਿੰਘ ਦੇ ਘਰ ’ਚ ਇਕੱਲੀ ਨੂੰਹ ਨੂੰ ਲੁਟੇਰਾ ਗਰੋਹ ਦੀਆਂ ਔਰਤ ਮੈਂਬਰਾਂ ਨੇ ਬੇਹੋਸ਼ੀ ਦੀ ਸਪਰੇਅ ਪਾ ਕੇ ਬੇਹੋਸ਼ ਕਰ ਦਿੱਤਾ ਤੇ ਘਰ ’ਚੋਂ 8 ਲੱਖ ਦੀ ਕੈਸ਼ ਸਮੇਤ 40 ਤੋਲੇ ਸੋਨਾ ਚੋਰੀ ਕਰ ਫ਼ਰਾਰ ਹੋ ਗਈਆਂ। ਘਟਨਾ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਔਰਤ ਨੇ ਬੇਸੁੱਧ ਹਾਲਤ ’ਚ ਆਪਣੇ ਪਤੀ ਨੂੰ ਫੋਨ ਕੀਤਾ। ਉਹ ਕੁੱਝ ਸਮਝ ਨਹੀਂ ਪਾਇਆ ਤਾਂ ਉਸ ਨੇ ਗੁਆਂਢ ’ਚ ਰਹਿਣ ਵਾਲੇ ਆਪਣੇ ਚਾਚੇ ਨੂੰ ਘਰ ਭੇਜਿਆ। ਜਦੋਂ ਉਹ ਘਰ ਪੁੱਜੇ ਤਾਂ ਘਰ ’ਚ ਸਾਮਾਨ ਖਿੱਲਰਿਆ ਪਿਆ ਸੀ ਤੇ ਗੁਰਦੇਵ ਸਿੰਘ ਦੀ ਨੂੰਹ ਰਾਜਮੀਤ ਕੌਰ ਬੇਹੋਸ਼ ਪਈ ਸੀ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਗੁਰਦੇਵ ਸਿੰਘ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਟੀਮ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਸ ਮਾਮਲੇ ’ਚ ਤਿੰਨ ਔਰਤਾਂ ਸਮੇਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੱਸਣਯੋਗ ਹੈ ਕੀ ਗੁਰਦੇਵ ਸਿੰਘ ਦਾ ਖਰਾਦ ਦਾ ਕਾਫ਼ੀ ਵੱਡਾ ਕਾਰੋਬਾਰ ਹੈ। ਰੋਜ਼ਾਨਾ ਵਾਂਗ ਗੁਰਦੇਵ ਸਿੰਘ ਤੇ ਉਸ ਦਾ ਲੜਕਾ ਆਪਣੀ ਫੈਕਟਰੀ ਚਲੇ ਗਏ, ਪਿੱਛੋਂ ਗੁਰਦੇਵ ਦੀ ਨੂੰਹ ਰਾਜਮੀਤ ਕੌਰ ਘਰ ’ਚ ਇਕੱਲੀ ਸੀ। ਸਵੇਰੇ ਕਰੀਬ 11 ਵਜੇ ਘਰ ’ਚ ਕੰਮ ਕਰਨ ਵਾਲੀ ਔਰਤ ਕੰਮ ਖ਼ਤਮ ਕਰਕੇ ਚਲੀ ਗਈ। ਕੁੱਝ ਸਮੇਂ ਬਾਅਦ ਹੀ ਤਿੰਨ ਔਰਤਾਂ ਨੇ ਘਰ ਦੀ ਘੰਟੀ ਵਜਾਈ। ਇਸੇ ਦੌਰਾਨ ਰਾਜਮੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਔਰਤਾਂ ਨੇ ਪਹਿਲਾਂ ਤਾਂ ਕੋਈ ਨਾ ਕੋਈ ਗੱਲ ਕਰ ਕੇ ਉਸ ਨੂੰ ਉਲਝਾਇਆ ਤੇ ਬਾਅਦ ਵਿੱਚ ਉਨ੍ਹਾਂ ਰਾਜਮੀਤ ’ਤੇ ਸਪਰੇਅ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਉਹ ਉਸ ਨੂੰ ਖਿੱਚ ਕੇ ਅੰਦਰ ਲੈ ਗਈਆਂ ਤੇ ਦਰਵਾਜ਼ਾ ਬੰਦ ਕਰ ਦਿੱਤਾ। ਮੁਲਜ਼ਮ ਔਰਤਾਂ ਨੇ ਤਿੰਨ ਕਮਰੇ ਫਰੋਲੇ ਤੇ ਅੰਦਰ ਪਈ 8 ਲੱਖ ਦੀ ਨਕਦੀ ਦੇ ਨਾਲ-ਨਾਲ 40 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ।
ਪੁਲੀਸ ਮਤਾਬਿਕ ਮਾਮਲਾ ਸ਼ੱਕੀ
ਪੁਲੀਸ ਦੇ ਸ਼ੱਕ ਮੁਤਾਬਿਕ ਔਰਤਾਂ ਪੂਰੀ ਯੋਜਨਾ ਤਹਿਤ ਆਈਆਂ ਸਨ। ਘਰ ਬਾਰੇ ਲੁਟੇਰੇ ਅਣਜਾਣ ਨਹੀਂ ਸਨ ਬਲਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ। ਪੁਲੀਸ ਨੇ ਇਸ ਮਾਮਲੇ ’ਚ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਏਸੀਪੀ ਉਤਰੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਪੁਲੀਸ ਇਸ ਮਾਮਲੇ ’ਚ ਕਈ ਪਹਿਲੂਆਂ ’ਤੇ ਕੰਮ ਕਰ ਰਹੀ ਹੈ। ਪੁਲੀਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ।
The post ਲੁਟੇਰੀਆਂ ਦੇ ਗੈਂਗ ਨੇ ਪਰਿਵਾਰ ਨੂੰ ਬੇਹੋਸ਼ ਕਰਕੇ ਮਾਰਿਆ ਡਾਕਾ appeared first on The Khalas Tv.
‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਲੁਧਿਆਣਾ ਦੇ ਨੂਰਵਾਲਾ ਰੋਡ ਦੇ ਹੀਰਾ ਨਗਰ ਦੀ ਗਲੀ ਨੰਬਰ-1 ‘ਚ ਰਹਿਣ ਵਾਲੇ ਗੁਰਦੇਵ ਸਿੰਘ ਦੇ ਘਰ ’ਚ ਇਕੱਲੀ ਨੂੰਹ ਨੂੰ ਲੁਟੇਰਾ ਗਰੋਹ ਦੀਆਂ ਔਰਤ ਮੈਂਬਰਾਂ ਨੇ ਬੇਹੋਸ਼ੀ ਦੀ ਸਪਰੇਅ ਪਾ ਕੇ ਬੇਹੋਸ਼ ਕਰ ਦਿੱਤਾ ਤੇ ਘਰ ’ਚੋਂ 8 ਲੱਖ ਦੀ ਕੈਸ਼ ਸਮੇਤ 40 ਤੋਲੇ…
The post ਲੁਟੇਰੀਆਂ ਦੇ ਗੈਂਗ ਨੇ ਪਰਿਵਾਰ ਨੂੰ ਬੇਹੋਸ਼ ਕਰਕੇ ਮਾਰਿਆ ਡਾਕਾ appeared first on The Khalas Tv.