Breaking News
Home / Uncategorized / ਭਾਰਤ-ਚੀਨ ਸਰਹੱਦੀ ਵਿਵਾਦ ਜਾਰੀ, ਫੌਜਾਂ ਪਿੱਛੇ ਹਟਾ ਸਕਦੇ ਹਨ ਦੋਵੇਂ ਦੇਸ਼!

ਭਾਰਤ-ਚੀਨ ਸਰਹੱਦੀ ਵਿਵਾਦ ਜਾਰੀ, ਫੌਜਾਂ ਪਿੱਛੇ ਹਟਾ ਸਕਦੇ ਹਨ ਦੋਵੇਂ ਦੇਸ਼!

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿੱਚ ਚੱਲ ਰਹੇ ਸਰਹੱਦੀ ਵਿਵਾਦ ਬਾਰੇ ਬੋਲਦਿਆਂ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਗੱਲਬਾਤ ‘ਬਹੁਤ ਲਾਹੇਵੰਦ’ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ  ਪੜਾਅਵਾਰ ਢੰਗ ਨਾਲ ਪਿੱਛੇ ਹਟਣ ਲਈ ਗੱਲਬਾਤ ਕਰ ਰਹੀਆਂ ਹਨ, ਜਿਸ ਦੀ ਸ਼ੁਰੂਆਤ ਗਲਵਾਨ ਵਾਦੀ ਤੋਂ ਹੋ ਗਈ ਹੈ।

ਇਸ ਖਿੱਤੇ ’ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਟਕਰਾਅ ਤੋਂ ਬਾਅਦ ਪਹਿਲੀ ਵਾਰ ਭਾਰਤੀ ਥਲ ਸੈਨਾ ਮੁਖੀ ਦਾ ਇਹ ਬਿਆਨ ਆਇਆ ਹੈ। ਇਸ ਦੇ ਨਾਲ ਖਿੱਤੇ ’ਚੋਂ ਆਪਸੀ ਸਹਿਮਤੀ ਨਾਲ ਫ਼ੌਜ ਪਿੱਛੇ ਹਟਾਉਣ ਦੀ ਇਹ ਪਹਿਲੀ ਸਰਕਾਰੀ ਪੁਸ਼ਟੀ ਹੈ।

ਜਨਰਲ ਨਰਵਾਣੇ ਨੇ ਕਿਹਾ ਕਿ ਚੀਨ ਨਾਲ ਲਗਦੀ ਮੁਲਕ ਦੀ ਸਰਹੱਦ ’ਤੇ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹਨ ਅਤੇ ਉਮੀਦ ਜਤਾਈ ਕਿ ਦੋਵੇਂ ਮੁਲਕਾਂ ਵਿਚਕਾਰ ਜਾਰੀ ਗੱਲਬਾਤ ਨਾਲ ਸਾਰੇ ਮੱਤਭੇਦ ਸੁਲਝ ਜਾਣਗੇ।

ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਟਕਰਾਅ ’ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਅਜੇ ਤੱਕ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਗਲਵਾਨ ਵਾਦੀ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤੀ ਇਲਾਕੇ ’ਚੋਂ ਚੀਨੀ ਫ਼ੌਜ ਪਿੱਛੇ ਹਟ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ ਸਮੇਤ ਸਿੱਕਮ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ’ਤੇ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ।

ਜੰਮੂ ਕਸ਼ਮੀਰ ਚ ਲੋਕ ਅੱਤਵਾਦ ਕਰਕੇ ਪ੍ਰੇਸ਼ਾਨ

ਜਨਰਲ ਐੱਮ ਐੱਮ ਨਰਵਾਣੇ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਕਈ ਸਫ਼ਲਤਾਵਾਂ ਮਿਲੀਆਂ ਹਨ ਕਿਉਂਕਿ ਉੱਥੇ ਲੋਕ ਅਤੱਵਾਦ ਤੋਂ ਤੰਗ ਆ ਗਏ ਹਨ ਅਤੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹਾਲਾਤ ਸੁਖਾਵੇਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਤੋਂ 15 ਦਿਨਾਂ ਦੌਰਾਨ 15 ਤੋਂ ਵੱਧ ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ। ਫ਼ੌਜ ਮੁਖੀ ਨੇ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਮਿਲੀ ਸੂਹ ਦੇ ਆਧਾਰ ’ਤੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਹੋਈ ਹੈ।

ਨੇਪਾਲ ਵੱਲੋਂ ਭਾਰਤੀ ਖੇਤਰਾਂ ਤੇ ਕਬਜ਼ੇਵਾਲਾ ਨਕਸ਼ਾ ਪਾਸ

ਭਾਰਤ ਦੇ ਤਿੱਖੇ ਵਿਰੋਧ ਦੇ ਬਾਵਜੂਦ ਗੁਆਂਢੀ ਮੁਲਕ ਨੇਪਾਲ ਦੀ ਸੰਸਦ ਵੱਲੋਂ ਸਰਬਸੰਮਤੀ ਨਾਲ ਦੇਸ਼ ਦੇ ਨਵੇਂ ਨਕਸ਼ੇ ਸਬੰਧੀ ਸੋਧ ਬਿੱਲ ਪਾਸ ਕਰ ਦਿੱਤਾ ਗਿਆ। ਇਸ ਨਕਸ਼ੇ ਵਿੱਚ ਭਾਰਤ ਦੀ ਸਰਹੱਦ ਨਾਲ ਲੱਗਦੇ ਰਣਨੀਤਕ ਤੌਰ ’ਤੇ ਅਹਿਮ ਖੇਤਰਾਂ ਲਿਪੂਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ, ਭਾਰਤ ਨੇ ਨੇਪਾਲ ਵਲੋਂ ਨਵੇਂ ਨਕਸ਼ੇ ਸਬੰਧੀ ਬਿੱਲ ਪਾਸ ਕਰਨ ਦੀ ਕਾਰਵਾਈ ਨੂੰ ਜਾਇਜ਼ ਨਹੀਂ ਦੱਸਿਆ। ਨੇਪਾਲ ਸੰਸਦ ਦੇ ਕੁੱਲ 275 ਕਾਨੂੰਨਸਾਜ਼ਾਂ ’ਚੋਂ ਹੇਠਲੇ ਸਦਨ ਵਿੱਚ ਮੌਜੂਦ 258 ਮੈਂਬਰਾਂ ਨੇ ਸੋਧ ਬਿੱਲ ਦੇ ਹੱਕ ਵਿੱਚ ਵੋਟ ਪਾਈ ਅਤੇ ਇੱਕ ਵੀ ਵੋਟ ਵਿਰੋਧ ਵਿੱਚ ਨਹੀਂ ਭੁਗਤੀ।

The post ਭਾਰਤ-ਚੀਨ ਸਰਹੱਦੀ ਵਿਵਾਦ ਜਾਰੀ, ਫੌਜਾਂ ਪਿੱਛੇ ਹਟਾ ਸਕਦੇ ਹਨ ਦੋਵੇਂ ਦੇਸ਼! appeared first on The Khalas Tv.

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿੱਚ ਚੱਲ ਰਹੇ ਸਰਹੱਦੀ ਵਿਵਾਦ ਬਾਰੇ ਬੋਲਦਿਆਂ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਗੱਲਬਾਤ ‘ਬਹੁਤ ਲਾਹੇਵੰਦ’ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ  ਪੜਾਅਵਾਰ…
The post ਭਾਰਤ-ਚੀਨ ਸਰਹੱਦੀ ਵਿਵਾਦ ਜਾਰੀ, ਫੌਜਾਂ ਪਿੱਛੇ ਹਟਾ ਸਕਦੇ ਹਨ ਦੋਵੇਂ ਦੇਸ਼! appeared first on The Khalas Tv.

Leave a Reply

Your email address will not be published. Required fields are marked *