‘ਦ ਖ਼ਾਲਸ ਬਿਊਰੋ :- ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਮੁਬੰਈ ਦੇ ਬੈਂਡਰਾ ‘ਚ ਸਥਿਤ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸ਼ੁਸ਼ਾਂਤ ਸਿੰਘ ਦੇ ਨੌਕਰ ਵੱਲੋਂ ਪੁਲਿਸ ਨੂੰ ਫੋਨ ਕਰ ਉਨ੍ਹਾਂ ਦੀ ਖੁਦਕੁਸ਼ੀ ਦੀ ਜਾਣਕਾਰੀ ਗਈ। ਪਰ ਹਾਲ੍ਹੇ ਤੱਕ ਸ਼ੁਸ਼ਾਂਤ ਸਿੰਘ ਦੇ ਖੁਦਕੁਸ਼ੀ ਕਰਨ ਦੀ ਵਜ੍ਹਾ ਨਹੀਂ ਪਤਾ ਚੱਲ ਸਕੀ।
ਦੱਸਣਯੋਗ ਹੈ ਕਿ ਚਾਰ ਦਿਨ ਪਹਿਲਾਂ ਸ਼ੁਸ਼ਾਂਤ ਦੀ ਮੈਨੇਜਰ ਦੀਸ਼ਾ ਸਾਲਿਆਨ ਦੀ ਵੀ ਮੌਤ ਹੋ ਗਈ ਸੀ। 21 ਜਨਵਰੀ 1986 ਨੂੰ ਪਟਨਾ ਵਿੱਚ ਜਨਮੇ ਸ਼ੁਸ਼ਾਂਤ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ‘ਕਿਸ ਦੇਸ਼ ਮੈਂ ਹੈ ਮੇਰਾ ਦਿਲ’ ਵਰਗੇ ਡੇਲੀ ਸੋਪ ਨਾਲ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ ‘ਪਵਿਤਰ ਰਿਸ਼ਤਾ’ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਦਾ ਸਿਤਾਰਾ ਬਾਲੀਵੁੱਡ ਨੂੰ ਤੁਰ ਪਿਆ ਜਿੱਥੇ ਸ਼ੁਸ਼ਾਂਤ ਨੂੰ ਪਹਿਲਾ ਬਰੇਕ ਕਾਈ ਪੋ ਚੀ ਫਿਲਮ ‘ਚ ਮਿਲੀਆ ਤੇ ਇਸ ਮਗਰੋਂ ਧੋਨੀ ਫਿਲਮ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ ਕੇਦਾਰਨਾਥ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਸ਼ੁੱਧ ਦੇਸੀ ਰੌਮਾਂਸ ਤੇ ਸੋਨ ਚਿੜੀਆ ਵਿੱਚ ਉਸ ਨੇ ਲੀਡ ਰੋਲ ਨਿਭਾਇਆ ਸੀ।
The post ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ appeared first on The Khalas Tv.
‘ਦ ਖ਼ਾਲਸ ਬਿਊਰੋ :- ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਮੁਬੰਈ ਦੇ ਬੈਂਡਰਾ ‘ਚ ਸਥਿਤ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸ਼ੁਸ਼ਾਂਤ ਸਿੰਘ ਦੇ ਨੌਕਰ ਵੱਲੋਂ ਪੁਲਿਸ ਨੂੰ ਫੋਨ ਕਰ ਉਨ੍ਹਾਂ ਦੀ ਖੁਦਕੁਸ਼ੀ ਦੀ ਜਾਣਕਾਰੀ ਗਈ। ਪਰ ਹਾਲ੍ਹੇ ਤੱਕ ਸ਼ੁਸ਼ਾਂਤ ਸਿੰਘ ਦੇ ਖੁਦਕੁਸ਼ੀ ਕਰਨ ਦੀ…
The post ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ appeared first on The Khalas Tv.