‘ਦ ਖਾਲਸ ਬਿਊਰੋ:- ਬਾਲੀਵੁੱਡ ਅਦਾਕਾਰ ਦੀ ਖੁਦਕੁਸ਼ੀ ਦੀ ਮੰਦਭਾਗੀ ਖਬਰ ਤੋਂ ਬਾਅਦ ਟਵਿੱਟਰ ‘ਤੇ ਇੱਕ ਹੈਸ਼ਟੈਗ #shameonaajtak ਕਰਕੇ ਖੂਬ ਚੱਲ ਰਿਹਾ ਹੈ ਅਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ। ਇਹ ਟਵੀਟ ਭਾਰਤ ਦੇ ਇੱਕ ਕੌਮੀ ਟੀਵੀ ਚੈਨਲ ‘ਆਜ ਤਕ’ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਕੀਤੀ ਗਈ ਰਿਪੋਰਟਿੰਗ ਕਰ ਕੇ ਚੱਲਿਆ। ਇਹ ਟਵੀਟ ਇੱਕ ਨੰਬਰ ‘ਤੇ ਤਾਂ ਆਇਆ ਕਿਉਂਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਉਕਤ ਟੀਵੀ ਚੈਨਲ ਨੇ ਰਿਪੋਰਟਿੰਗ ਕਰਦੇ ਵਕਤ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਸੰਵੇਦਨਸ਼ੀਲਤਾ ਨਾਲ ਨਹੀ ਲਿਆ। ਲੋਕਾਂ ਨੇ ਚੈਨਲ ਵੱਲੋਂ ਚਲਾਈ ਗਈਆਂ ਨਿਊਜ਼ ਸੁਰਖੀਆਂ “ਐਸੇ ਕੈਸੇ ਹਿਟ ਵਿਕਟ ਹੋ ਗਏ ਸ਼ੁਸ਼ਾਂਤ” ਸਮੇਤ ਅਜਿਹੀਆਂ ਹੋਰ ਕਈ ਤਰ੍ਹਾਂ ਦੀਆਂ ਸੁਰਖੀਆਂ ਦਾ ਵਿਰੋਧ ਕੀਤਾ। 15 ਜੂਨ ਦੀ ਸਵੇਰ ਤੱਕ ਕਰੀਬ 64 ਹਜਾਰ ਲੋਕਾਂ ਨੇ ਟਵੀਟ ਕਰਕੇ ਰੋਸ ਜਤਾਇਆ।
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ।
The post ਨਿਊਜ਼ ਚੈਨਲ ‘ਆਜ ਤਕ’ ਨੂੰ ਕਿਹਾ ਗਿਆ ‘ਸ਼ਰਮ ਕਰੋ’, ਟਵਿੱਟਰ ‘ਤੇ ਨੰਬਰ ਵਨ ਟ੍ਰੈਂਡਿੰਗ appeared first on The Khalas Tv.
‘ਦ ਖਾਲਸ ਬਿਊਰੋ:- ਬਾਲੀਵੁੱਡ ਅਦਾਕਾਰ ਦੀ ਖੁਦਕੁਸ਼ੀ ਦੀ ਮੰਦਭਾਗੀ ਖਬਰ ਤੋਂ ਬਾਅਦ ਟਵਿੱਟਰ ‘ਤੇ ਇੱਕ ਹੈਸ਼ਟੈਗ #shameonaajtak ਕਰਕੇ ਖੂਬ ਚੱਲ ਰਿਹਾ ਹੈ ਅਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ। ਇਹ ਟਵੀਟ ਭਾਰਤ ਦੇ ਇੱਕ ਕੌਮੀ ਟੀਵੀ ਚੈਨਲ ‘ਆਜ ਤਕ’ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਕੀਤੀ ਗਈ ਰਿਪੋਰਟਿੰਗ…
The post ਨਿਊਜ਼ ਚੈਨਲ ‘ਆਜ ਤਕ’ ਨੂੰ ਕਿਹਾ ਗਿਆ ‘ਸ਼ਰਮ ਕਰੋ’, ਟਵਿੱਟਰ ‘ਤੇ ਨੰਬਰ ਵਨ ਟ੍ਰੈਂਡਿੰਗ appeared first on The Khalas Tv.