Breaking News
Home / Uncategorized / ਚੀਨ-ਭਾਰਤ ਤਣਾਅ-ਚੀਨੀ ਫੌਜ ਨੇ ਡਾਂਗਾਂ ਤੇ ਪੱਥਰ ਮਾਰਕੇ 3 ਭਾਰਤੀ ਫੌਜੀਆਂ ਦੀ ਲਈ ਜਾਨ

ਚੀਨ-ਭਾਰਤ ਤਣਾਅ-ਚੀਨੀ ਫੌਜ ਨੇ ਡਾਂਗਾਂ ਤੇ ਪੱਥਰ ਮਾਰਕੇ 3 ਭਾਰਤੀ ਫੌਜੀਆਂ ਦੀ ਲਈ ਜਾਨ

‘ਦ ਖ਼ਾਲਸ ਬਿਊਰੋ :- ਲੱਦਾਖ ਦੇ ਗਲਵਾਸ ਦੀ ਸਰਹੱਦ ਵਿਖੇ ਚੀਨ ਤੇ ਭਾਰਤੀ ਫੌਜਾਂ ਯੱਕ ਦਮ ਆਪਸ ‘ਚ ਭਿੜ ਪਈਆਂ। ਜਿਸ ਦੌਰਾਨ ਭਾਰਤੀ ਸੈਨਾ ਦੇ ਤਿੰਨ ਫੌਜੀ ਸ਼ਹੀਦ ਹੋ ਗਏ। ਭਾਰਤੀ ਫੌਜ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਲੱਦਾਖ ਖੇਤਰ ਦੀ ਗਲਵਾਨ ਵੈਲੀ ਵਿੱਚ ਭਾਰਤ-ਚੀਨ ਸਰਹੱਦ ਲੱਗਦੀਆਂ ਜਿੱਥੇ ਕਿ ਬੀਤੀ ਰਾਤ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਝੜਪ ਹੋਈ ਹੈ।

ਬਿਆਨ ਮੁਤਾਬਿਕ ਗਲਵਾਨ ਵੈਲੀ ਸਰਹੱਦ ‘ਤੇ ਫੌਜਾਂ ਦੇ ਪਿੱਛੇ ਹਟਣ ਦੌਰਾਨ ਸੋਮਵਾਰ ਰਾਤ ਹਿੰਸਕ ਝੜਪ ਹੋਈ ਹੈ। ਜਿਸ ਵਿੱਚ ਦੋਵਾਂ ਧਿਰਾਂ ਨੂੰ ਜਾਨੀ ਨੁਕਸਾਨ ਹੋਇਆ ਹੈ, ਤੇ ਭਾਰਤੀ ਫੌਜ ਦਾ ਇੱਕ ਅਧਿਕਾਰੀ ਤੇ ਦੋ ਜਵਾਨਾਂ ਦੀ ਮੌਤ ਹੋਈ ਹੈ। ਫੌਜ ਮੁਤਾਬਿਕ ਦੋਵਾਂ ਦੇਸਾਂ ਦੇ ਸੀਨੀਅਰ ਫੌਜ ਅਧਿਕਾਰੀ ਮਾਮਲੇ ਨੂੰ ਸੁਲਝਾਉਣ ਲਈ ਘਟਨਾ ਵਾਲੀ ਥਾਂ ‘ਤੇ ਬੈਠਕ ਕਰ ਰਹੇ ਹਨ। ਹਾਲਾਂਕਿ ਚੀਨ ਦੇ ਕਿੰਨੇ ਜਵਾਨਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਹੋਏ ਹਨ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਚੀਨੀ ਫੌਜੀਆਂ ਦੀਆਂ ਮੌਤਾਂ ਦੀ ਗਿਣਤੀ ਬਾਰੇ ਟਵਿੱਟਰ ‘ਤੇ ਪਰੇਸ਼ਾਨੀ

ਭਾਰਤੀ ਫੌਜ ਦੇ ਅਧਿਕਾਰਤ ਬਿਆਨ ਮੁਤਾਬਕ ਦੋਵਾਂ ਪਾਸਿਆਂ ਦਾ ਜਾਨੀ ਨੁਕਸਾਨ ਹੋਇਆ ਹੈ। ਭਾਰਤ ਨੇ ਆਪਣੇ ਇੱਕ ਅਫ਼ਸਰ ਤੇ ਦੋ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਪਰ ਚੀਨੀ ਫੌਜੀਆਂ ਦੀਆਂ ਮੌਤਾਂ ਦੀ ਗਿਣਤੀ ਬਾਰੇ ਪੱਕੀ ਜਾਣਕਾਰੀ ਨਹੀਂ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਝ ਭਾਰਤੀ ਮੀਡੀਆ ਨੇ ਚੀਨ ਦੇ ਸਰਕਾਰੀ ਅਖ਼ਬਾਰ ”ਗਲੋਬਲ ਟਾਇਮਜ਼” ਦੇ ਹਵਾਲੇ ਨਾਲ ਇਹ ਖ਼ਬਰ ਚਲਾ ਰਹੇ ਸੀ ਕੀ ਚੀਨੀ ਫੌਜ ਦੇ ਵੀ 5 ਜਵਾਨਾਂ ਦੀ ਮੌਤ ਹੋਈ ਹੈ ਤੇ 11 ਜਵਾਨ ਜਖ਼ਮੀ ਹੋਏ ਹਨ। ਇਸ ‘ਤੇ ਗਲੋਬਲ ਟਾਇਮਜ਼ ਨੇ ਟਵੀਟ ਕੀਤਾ ਕਿ ਚੀਨੀ ਧਿਰ ਵਲੋਂ ਮੌਤਾਂ ਜਾਂ ਜਖ਼ਮੀਆਂ ਦੀ ਗਿਣਤੀ ਸਬੰਧੀ ਗਲੋਬਲ ਟਾਇਮਜ਼ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਕੋਈ ਪੁਸ਼ਟੀ ਨਹੀਂ ਦਿੱਤੀ ਹੈ।

ਗਲੋਬਲ ਟਾਇਮਜ਼ ਨੇ ਟਵੀਟ ‘ਚ ਲਿਖਿਆ ਹੈ ਉਹ ਇਸ ਸਮੇਂ ਵੀ ਚੀਨ ਦੇ ਮਾਰੇ ਗਏ ਜਾਂ ਜਖ਼ਮੀ ਫੌਜੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕਰਦਾ ਹੈ।ਇਸੇ ਦੌਰਾਨ ਗੋਲਬਲ ਟਾਇਮਜ਼ ਅਖ਼ਬਾਰ ਨੇ ਚੀਨੀ ਤੇ ਅੰਗਰੇਜ਼ੀ ਐਡੀਸ਼ਨ ਦੇ ਮੁੱਖ ਸੰਪਾਦਕ ਨੇ ਟਵੀਟ ਕਰਕੇ ਕਿਹਾ ਹੈ ਕਿ ਇਸ ਹਿੰਸਕ ਝੜਪ ਵਿੱਚ ਚੀਨੀ ਧਿਰ ਨੂੰ ਨੁਕਸਾਨ ਹੋਇਆ ਹੈ। ਪਰ ਉਨ੍ਹਾਂ ਇਸ ਨੁਕਸਾਨ ਦਾ ਵਿਸਥਾਰ ਨਹੀਂ ਦਿੱਤਾ ।

ਚੀਨ ਨੇ ਕੀ ਕਿਹਾ ਸੀ?

ਖ਼ਬਰ ਏਜੰਸੀ ਏਐਫ਼ਪੀ ਅਨੁਸਾਰ ਬੀਜਿੰਗ ਨੇ ਇਸ ਘਟਨਾ ‘ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਭਾਰਤੀ ਫੌਜ ਨੇ ਸਰਹੱਦ ਪਾਰ ਕਰਕੇ ਚੀਨੀ ਫੌਜ ‘ਤੇ ਹਮਲਾ ਕੀਤਾ ਸੀ। ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੂੰ ਇੱਕਤਰਫਾ ਕਾਰਵਾਈ ਨਹੀਂ ਕਰਨੀ ਚਾਹੀਦੀ। ਇਸ ਨਾਲ ਮੁਸ਼ਕਿਲ ਵਧੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਭਾਰਤੀ ਫੌਜ ਨੇ ਸੋਮਵਾਰ ਨੂੰ ਦੋ ਵਾਰ ਸਰਹੱਦ ਰੇਖਾ ਪਾਰ ਕੀਤੀ।

ਗਲੋਬਲ ਟਾਈਮਜ਼ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਚੀਨ ਨੇ ਭਾਰਤ ਨਾਲ ਗੰਭੀਰ ਪ੍ਰਤੀਨਿਧਤਾ ਦਰਜ ਕੀਤੀ ਹੈ ਤੇ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਫਰੰਟ ਲਾਈਨ ਫੌਜਾਂ ਨੂੰ ਸਰਹੱਦ ਪਾਰ ਕਰਨ ਜਾਂ ਕਿਸੇ ਇੱਕਪਾਸੜ ਕਾਰਵਾਈ ਨੂੰ ਸਖ਼ਤੀ ਨਾਲ ਰੋਕਣ। ਇਸ ਕਾਰਨ ਬਾਰਡਰ ‘ਤੇ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।

ਝਾਓ ਨੇ ਕਿਹਾ, “ਚੀਨ ਤੇ ਭਾਰਤ ਦੁਵੱਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਸਹਿਮਤ ਹੋਏ ਹਨ ਤਾਂ ਕਿ ਸਰਹੱਦ ਤੇ ਹਾਲਾਤ ਬਿਹਤਰ ਹੋ ਸਕਣ ਤੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਣਾ ਸਕੀਏ।” “ਇਸ ਤਰ੍ਹਾਂ ਉਨ੍ਹਾਂ ਨੇ ਚੀਨੀ ਫ਼ੌਜ ਜਵਾਨਾਂ ਨੂੰ ਭੜਕਾਇਆ ਤੇ ਹਮਲਾ ਕੀਤਾ। ਨਤੀਜੇ ਵਜੋਂ ਦੋਹਾਂ ਪਾਸਿਆਂ ਤੋਂ ਸਰਹੱਦੀ ਬਲਾਂ ਦਰਮਿਆਨ ਗੰਭੀਰ ਟਕਰਾਅ ਹੋਇਆ।”

ਭਾਰਤ ਵਿੱਚ ਬੈਠਕ

ਪੂਰਬੀ ਲੱਦਾਖ਼ ‘ਚ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਚ ਪੱਧਰੀ ਬੈਠਕ ਕੀਤੀ ਹੈ। ਭਾਰਤੀ ਫੌਜ ਦੇ ਇੱਕ ਬਿਆਨ ਮੁਤਾਬਕ ਚੀਫ਼ ਡਿਫੈਂਸ ਆਫ਼ ਸਟਾਫ ਤੇ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਨਾਲ ਰੱਖਿਆ ਮੰਤਰੀ ਨੇ ਬੈਠਕ ਕਰਕੇ ਹਾਲਾਤ ਦਾ ਜਾਇਜ਼ ਲਿਆ। ਇਸ ਬੈਠਕ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੌਜੂਦ ਸਨ। ਭਾਰਤ ਤੇ ਚੀਨ ਦੇ ਮੇਜਰ ਜਨਰਲ ਕੱਲ੍ਹ ਰਾਤ ਹੋਈ ਹਿੰਸਕ ਝੜਪ ਤੋਂ ਬਾਅਦ ਲੱਦਾਖ ਦੀ ਗਲਵਾਨ ਘਾਟੀ ਤੇ ਹੋਰਨਾਂ ਖੇਤਰਾਂ ਵਿੱਚ ਹਾਲਾਤ ਨੂੰ ਸ਼ਾਂਤ ਕਰਨ ਲਈ ਗੱਲਬਾਤ ਕਰ ਰਹੇ ਹਨ।

ਭਾਰਤ-ਚੀਨ ਵਿਵਾਦ ‘ਤੇ ਕੈਟਪਨ ਨੇ ਕੀ ਕਿਹਾ?

ਚੀਨ ਭਾਰਤ ਦੀ ਹੋਈ ਝੜਪ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਚੀਨ ਸਰਹੱਦ ਦੇ ਮਾਮਲੇ ਬਾਰੇ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਕਿਹਾ, “ਇਹ ਗਲਵਾਨ ਘਾਟੀ ਵਿੱਚ ਵਾਪਰ ਰਿਹਾ ਹੈ। ਚੀਨ ਦੁਆਰਾ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਦਾ ਹਿੱਸਾ ਹੈ।

 

ਹੁਣ ਸਮਾਂ ਆ ਗਿਆ ਹੈ ਕਿ ਦੇਸ ਇਨ੍ਹਾਂ ਹਮਲਿਆਂ ਖਿਲਾਫ਼ ਖੜ੍ਹਾ ਹੋਵੇ। ਸਾਡੇ ਜਵਾਨ ਕੋਈ ਖੇਡ ਨਹੀਂ ਹਨ ਜੋ ਹਰ ਦਿਨ ਸਾਡੀ ਸਰਹੱਦ ਦਾ ਬਚਾਅ ਕਰਨ ਵਾਲੇ ਅਧਿਕਾਰੀ ਤੇ ਵਿਅਕਤੀ ਮਾਰੇ ਜਾ ਰਹੇ ਹਨ ਤੇ ਜ਼ਖਮੀ ਹੋ ਰਹੇ ਹਨ।” “ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਕੁੱਝ ਸਖ਼ਤ ਕਦਮ ਚੁੱਕੇ। ਸਾਡੇ ਹਿੱਸੇ ਵਿੱਚ ਕਮਜ਼ੋਰੀ ਦਾ ਹਰੇਕ ਸੰਕੇਤ ਚੀਨੀ ਪ੍ਰਤੀਕਰਮ ਨੂੰ ਹੋਰ ਸੰਘਰਸ਼ਸ਼ੀਲ ਬਣਾਉਦਾ ਹੈ। ਮੈਂ ਆਪਣੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਦੇਸ ਨਾਲ ਹਾਂ। ਦੇਸ ਤੁਹਾਡੀ ਸੋਗ ਦੀ ਘੜੀ ਵਿੱਚ ਤੁਹਾਡੇ ਨਾਲ ਖੜ੍ਹਾ ਹੈ।”

 

The post ਚੀਨ-ਭਾਰਤ ਤਣਾਅ-ਚੀਨੀ ਫੌਜ ਨੇ ਡਾਂਗਾਂ ਤੇ ਪੱਥਰ ਮਾਰਕੇ 3 ਭਾਰਤੀ ਫੌਜੀਆਂ ਦੀ ਲਈ ਜਾਨ appeared first on The Khalas Tv.

‘ਦ ਖ਼ਾਲਸ ਬਿਊਰੋ :- ਲੱਦਾਖ ਦੇ ਗਲਵਾਸ ਦੀ ਸਰਹੱਦ ਵਿਖੇ ਚੀਨ ਤੇ ਭਾਰਤੀ ਫੌਜਾਂ ਯੱਕ ਦਮ ਆਪਸ ‘ਚ ਭਿੜ ਪਈਆਂ। ਜਿਸ ਦੌਰਾਨ ਭਾਰਤੀ ਸੈਨਾ ਦੇ ਤਿੰਨ ਫੌਜੀ ਸ਼ਹੀਦ ਹੋ ਗਏ। ਭਾਰਤੀ ਫੌਜ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਲੱਦਾਖ ਖੇਤਰ ਦੀ ਗਲਵਾਨ ਵੈਲੀ ਵਿੱਚ ਭਾਰਤ-ਚੀਨ ਸਰਹੱਦ ਲੱਗਦੀਆਂ ਜਿੱਥੇ ਕਿ ਬੀਤੀ ਰਾਤ…
The post ਚੀਨ-ਭਾਰਤ ਤਣਾਅ-ਚੀਨੀ ਫੌਜ ਨੇ ਡਾਂਗਾਂ ਤੇ ਪੱਥਰ ਮਾਰਕੇ 3 ਭਾਰਤੀ ਫੌਜੀਆਂ ਦੀ ਲਈ ਜਾਨ appeared first on The Khalas Tv.

Leave a Reply

Your email address will not be published. Required fields are marked *