‘ਦ ਖ਼ਾਲਸ ਬਿਊਰੋ:- ਚੀਨ ਵਿੱਚ ਦੁਬਾਰਾ ਕੋਰੋਨਾਵਾਇਰਸ ਦੇ ਪੌਜੀਟਿਵ ਕੇਸ ਸਾਹਮਣੇ ਆਏ ਹਨ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 50 ਦਿਨਾਂ ਬਾਅਦ ਮਿਲੇ ਕੋਰੋਨਾਵਾਇਰਸ ਪੌਜ਼ੀਟਿਵ ਕੇਸਾਂ ਤੋਂ ਬਾਅਦ ਇੱਕ ਵਾਰ ਫਿਰ ਸਖ਼ਤ ਲੌਕਡਾਊਨ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਇਹ ਕੇਸ ਸ਼ਹਿਰ ਦੇ ਵੱਡੇ ਬਜਾਰ ਵਿੱਚੋਂ ਮਿਲੇ ਹਨ।
ਬੀਜਿੰਗ ਦੇ ਜ਼ਿਲ੍ਹਾ ਅਧਿਕਾਰੀ ਮੁਤਾਬਕ, ਜ਼ਿੰਗਫਾਡੀ ਮਾਰਕੀਟ ਦੇ 517 ਲੋਕਾਂ ਵਿਚੋਂ 45 ਲੋਕ ਕੋਵਿਡ-19 ਟੈਸਟ ਵਿੱਚ ਪੌਜ਼ੀਟਿਵ ਆਏ ਅਤੇ ਇਨ੍ਹਾਂ ਵਿਚੋਂ ਕਿਸੇ ’ਚ ਵੀ ਕੋਈ ਲੱਛਣ ਨਹੀਂ ਦੇਖਿਆ ਗਿਆ। ਇਸ ਬਾਜ਼ਾਰ ਤੋਂ ਇਲਾਵਾ ਨੇੜਲੀਆਂ 11 ਹੋਰ ਥਾਵਾਂ ’ਤੇ ਵੀ ਲੌਕਡਾਊਨ ਕਰ ਦਿੱਤਾ ਹੈ ਅਤੇ ਬਾਜ਼ਾਰ ਦੇ 10 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਟੈਸਟ ਵੀ ਕੀਤਾ ਜਾਵੇਗਾ ਜੋ ਪਿਛਲੇ ਦਿਨਾਂ ਵਿੱਚ ਉਸ ਬਾਜ਼ਾਰ ਵਿੱਚ ਗਏ ਸਨ ਅਤੇ ਜੋ ਇਸ ਨੇ ਆਲੇ-ਦੁਆਲੇ ਰਹਿੰਦੇ ਹਨ। ਚੀਨ ਨੇ ਕੋਰੋਨਾਵਾਇਰਸ ‘ਤੇ ਕਾਬੂ ਪਾ ਲਿਆ ਸੀ, ਪਰ ਹੁਣ ਬੀਜਿੰਗ ਵਿੱਚ ਪਿਛਲੇ 50 ਦਿਨਾਂ ਦੌਰਾਨ ਦੁਬਾਰਾ ਨਵੇਂ ਕੇਸ ਸਾਹਮਣੇ ਆਏ ਹਨ।
The post ਚੀਨ ‘ਚ ਕੋਰੋਨਾਵਾਇਰਸ ਨੇ ਫਿਰ ਬੋਲਿਆ ਹੱਲਾ, ਬੀਜਿੰਗ ‘ਚ ਕੀਤਾ ਲੌਕਡਾਊਨ, ਹੁਣ ਤਾਂ ਹੋ ਜਾਓ ਸਾਵਧਾਨ! appeared first on The Khalas Tv.
‘ਦ ਖ਼ਾਲਸ ਬਿਊਰੋ:- ਚੀਨ ਵਿੱਚ ਦੁਬਾਰਾ ਕੋਰੋਨਾਵਾਇਰਸ ਦੇ ਪੌਜੀਟਿਵ ਕੇਸ ਸਾਹਮਣੇ ਆਏ ਹਨ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 50 ਦਿਨਾਂ ਬਾਅਦ ਮਿਲੇ ਕੋਰੋਨਾਵਾਇਰਸ ਪੌਜ਼ੀਟਿਵ ਕੇਸਾਂ ਤੋਂ ਬਾਅਦ ਇੱਕ ਵਾਰ ਫਿਰ ਸਖ਼ਤ ਲੌਕਡਾਊਨ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਇਹ ਕੇਸ ਸ਼ਹਿਰ ਦੇ ਵੱਡੇ ਬਜਾਰ ਵਿੱਚੋਂ ਮਿਲੇ ਹਨ। ਬੀਜਿੰਗ ਦੇ ਜ਼ਿਲ੍ਹਾ…
The post ਚੀਨ ‘ਚ ਕੋਰੋਨਾਵਾਇਰਸ ਨੇ ਫਿਰ ਬੋਲਿਆ ਹੱਲਾ, ਬੀਜਿੰਗ ‘ਚ ਕੀਤਾ ਲੌਕਡਾਊਨ, ਹੁਣ ਤਾਂ ਹੋ ਜਾਓ ਸਾਵਧਾਨ! appeared first on The Khalas Tv.