ਭਾਰਤੀ ਸਟੇਟ ਬੈਂਕ (SBI) ਦੇ ਜਨ ਧਨ ਖਾਤਾ ਧਾਰਕਾਂ ਲਈ ਚੰਗੀ ਖ਼ਬਰ ਹੈ ਕਿਉਂਕਿ ਬੈਂਕ 2 ਲੱਖ ਰੁਪਏ ਦਾ ਲਾਭ ਦੇ ਰਿਹਾ ਹੈ। SBI ਵੱਲੋਂ ਐਲਾਨੀ ਨਵੀਂ ਯੋਜਨਾ ਅਨੁਸਾਰ, ਜਨ-ਧਨ ਯੋਜਨਾ ਦੇ ਗਾਹਕਾਂ ਨੂੰ 2 ਲੱਖ ਰੁਪਏ ਤਕ ਦਾ ਦੁਰਘਟਨਾ ਬੀਮਾ ਕਵਰ ਮਿਲੇਗਾ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PMJDY) ਸ਼ਹਿਰੀ ਤੇ ਗ੍ਰਾਮੀਣ ਪਰਿਵਾਰਾਂ ਦੀ ਕਵਰੇਜ ‘ਤੇ ਕੇਂਦ੍ਰਿਤ ਹੈ। ਐੱਸਬੀਆਈ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਰੇ ‘ਐੱਸਬੀਆਈ ਰੁਪੇ ਜਨ ਧਨ ਕਾਰਡ’ ਗਾਹਕਾਂ ਲਈ ਇਕ ਨਵੀਂ ਯੋਜਨਾ ਦਾ ਐਲਾਨ ਕਰ ਚੁੱਕਾ ਹੈ। ਐੱਸਬੀਆਈ ਨੇ ਟਵੀਟ ਕੀਤਾ, ‘ਇਹ ਖ਼ੁਦ ਨੂੰ ਸਫਲਤਾ ਦੀ ਰਾਹ ‘ਤੇ ਲਿਆਉਣ ਦਾ ਸਮਾਂ ਹੈ। ਐੱਸਬੀਆਈ ਰੁਪੇ ਜਨਧਨ ਕਾਰਡ ਲਈ ਅੱਜ ਹੀ ਅਪਲਾਈ ਕਰੋ।’ਜਨ ਧਨ ਖਾਤਾ ਖੋਲ੍ਹਣ ਨਾਲ ਮਿਲਣਗੇ ਇਹ ਫਾਇਦੇ….
ਖਾਤਾਧਾਰਕ ਨੂੰ ਮਿਲੇਗੀ ਮੁਫ਼ਤ ਮੋਬਾਈਲ ਬੈਂਕਿੰਗ ਸੁਵਿਧਾ।
ਸਰਕਾਰੀ ਯੋਜਨਾਵਾਂ ਸਿੱਧੇ ਖਾਤੇ ‘ਚ ਆਉਂਦੀਆਂ ਹਨ।
30,000 ਰੁਪਏ ਤਕ ਦਾ ਲਾਈਫ ਕਵਰ।
2 ਲੱਖ ਰੁਪਏ ਤਕ ਕਦਾ ਦੁਰਘਟਨਾ ਬੀਮਾ ਕਵਰ।
ਜਨਧਨ ਖਾਤਾ ਖੁੱਲ੍ਹਵਾਉਣ ਦੇ 6 ਮਹੀਨੇ ਬਾਅਦ ਗਾਹਕ ਨੂੰ ਵਿਦੇਸ਼ ਵਿਚ ਸੁਵਿਧਾ ਮਿਲਦੀ ਹੈ।
ਰੁਪੇ ਡੈਬਿਟ ਕਾਰਡ ਪੈਸੇ ਕਢਵਾਉਣ ਤੇ ਖਰੀਦਦਾਰੀ ਕਰਨ ਲਈ ਜਾਰੀ ਕੀਤਾ ਜਾਂਦਾ ਹੈ।
ਦੇਸ਼ ਭਰ ਵਿਚ ਆਸਾਨੀ ਨਾਲ ਪੈਸਾ ਟਰਾਂਸਫਰ ਕਰੋ।
ਸ਼੍ਰਮਯੋਗੀ ਮਾਨਧਨ ਤੇ ਪੀਐੱਮ ਕਿਸਾਨ ਯੋਜਨਾਵਾਂ ਤਹਿਤ ਗਾਹਕ ਪੈਨਸ਼ਨ ਖਾਤੇ ਖੋਲ੍ਹ ਸਕਦੇ ਹਨ।
ਗਾਹਕ ਆਸਾਨੀ ਨਾਲ ਬੀਮਾ ਪ੍ਰਾਪਤ ਕਰ ਸਕਦੇ ਹਨ।
ਜਨਧਨ ਖਾਤਾ ਕੌਣ ਖੋਲ੍ਹ ਸਕਦਾ ਹੈ -10 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਜਨਧਨ ਖਾਤਾ ਖੋਲ੍ਹਣ ਯੋਗ ਹੈ। ਗਾਹਕ ਆਪਣੀ ਮੂਲ ਬਚਤ ਨੂੰ ਵੀ ਖਾਤੇ ‘ਚ ਤਬਦੀਲ ਕਰ ਸਕਦਾ ਹੈ। ਜਨਧਨ ਖਾਤਾ ਖੋਲ੍ਹਣ ਲਈ, ਇਕ ਅਪਲਾਈ ਫਾਰਮ ਭਰਨਾ ਪਵੇਗਾ ਤੇ ਉਸ ਨੂੰ ਨਜ਼ਦੀਕੀ ਬ੍ਰਾਂਚ ‘ਚ ਜਮ੍ਹਾਂ ਕਰਨਾ ਪਵੇਗਾ।
ਖਾਤਾ ਖੋਲ੍ਹਣ ਲਈ ਜ਼ਰੂਰੀ ਦਸਤਾਵੇਜ਼ – ਜੇਕਰ ਤੁਸੀਂ ਜਨਧਨ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੇਠਾ ਸੂਚੀਬੱਧ ਇਨ੍ਹਾਂ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ…
ਆਧਾਰ ਕਾਡ। ਜੇਕਰ ਕਿਸੇ ਵਿਅਕਤੀ ਕੋਲ ਆਧਾਰ ਨਹੀਂ ਹੈ ਤਾਂ ਉਹ ਪਛਾਣ ਅਤੇ ਪਤੀ ਦੇ ਪ੍ਰਮਾਮ ਵਜੋਂ ਵੋਟਰ ਆਈਡੀ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਤੇ ਨਰੇਗਾ ਕਾਰਡ ਜਮ੍ਹਾਂ ਰਕ ਸਕਦਾ ਹੈ।
ਜੇਕਰ ਤੁਹਾਡੇ ਕੋਲ ਇਨ੍ਹਾਂ ਵਿਚੋਂ ਕੋਈ ਵੀ ਦਸਤਾਵੇਜ਼ ਨਹੀਂ ਤਾਂ ਉਹ ਬੈਂਕ ਵਿਚ ਇਕ ਛੋਟਾ ਖਾਤਾ ਖੋਲ੍ਹ ਸਕਦਾ ਹੈ।
ਕਿਰਪਾ ਕਰ ਕੇ ਧਿਆਨ ਦਿਉ…ਜਨ ਧਨ ਖਾਤਾ ਖੋਲ੍ਹਣ ਲਈ ਕੋਈ ਫੀਸ ਨਹੀਂ ਲਈ ਜਾਂਦੀ।
ਭਾਰਤੀ ਸਟੇਟ ਬੈਂਕ (SBI) ਦੇ ਜਨ ਧਨ ਖਾਤਾ ਧਾਰਕਾਂ ਲਈ ਚੰਗੀ ਖ਼ਬਰ ਹੈ ਕਿਉਂਕਿ ਬੈਂਕ 2 ਲੱਖ ਰੁਪਏ ਦਾ ਲਾਭ ਦੇ ਰਿਹਾ ਹੈ। SBI ਵੱਲੋਂ ਐਲਾਨੀ ਨਵੀਂ ਯੋਜਨਾ ਅਨੁਸਾਰ, ਜਨ-ਧਨ …
Wosm News Punjab Latest News