ਸੋਸ਼ਲ ਮੀਡੀਆ ’ਤੇ ਆਏ ਦਿਨ ਲੋਕ ਲਾਈਕਸ ਅਤੇ ਵਿਊਜ਼ ਲਈ ਨਵੀਆਂ-ਨਵੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਅਜਿਹੇ ’ਚ ਇਕ ਔਰਤ ਨੂੰ ਆਪਣੇ ਪਤੀ ਦੀ ਵੀਡੀਓ ਬਣਾਉਣੀ ਮਹਿੰਗੀ ਪੈ ਗਈ ਅਤੇ ਔਰਤ ਦੇ ਸਾਹਮਣੇ ਹੀ ਉਸ ਦੇ ਪਤੀ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਯੂਕਰੇਨ ਦੀ ਦੱਸੀ ਜਾ ਰਹੀ ਹੈ। ਦਿ ਮਿਰਰ ਦੀ ਖ਼ਬਰ ਮੁਤਾਬਕ ਅਲੈਗਜ਼ੈਂਡਰ ਨਾਮ ਦਾ ਇਕ ਵਿਅਕਤੀ ਆਪਣੀ ਪਤਨੀ ਨਾਲ ਘੁੰਮਣ ਗਿਆ ਸੀ।
ਇਸ ਦੌਰਾਨ ਉਸ ਨੂੰ ਇਕ ਬਰਫ਼ੀਲੀ ਨਦੀ ਦਿਖੀ ਅਤੇ ਅਲੈਗਜ਼ੈਂਡਰ ਨੇ ਵੀਡੀਓ ਬਣਾਉਣ ਬਾਰੇ ਸੋਚਿਆ। ਅਲੈਗਜ਼ੈਂਡਰ ਨੇ ਆਪਣੀ ਪਤਨੀ ਨੂੰ ਵੀਡੀਓ ਬਣਾਉਣ ਲਈ ਕਿਹਾ ਅਤੇ ਨਦੀ ਵਿਚ ਛਾਲ ਮਾਰੀ ਦਿੱਤੀ। ਅਲੈਗਜ਼ੈਂਡਰ ਨੇ ਯੂਕ੍ਰੇਨ ਦੇ ਨਿਪ੍ਰੋਪੇਟ੍ਰੋਸ ਖੇਤਰ ਵਿਚ ਸਥਿਤ ਆਈਸਡ-ਓਵਰ ਚੋਰਟੋਮੇਲਿਕ ਨਦੀ ਵਿਚ ਛਾਲ ਮਾਰੀ ਸੀ।
‘-5’ ਡਿਗਰੀ ਸੈਲਸੀਅਸ ਤਾਪਮਾਨ ਵਿਚ ਵਾਪਰੀ ਘਟਨਾ ਦੀ ਇਕ ਵੀਡੀਓ ਵਿਚ ਅਲੈਗਜ਼ੈਂਡਰ ਨੂੰ ਆਪਣੀ ਪਤਨੀ ਨਾਲ ਗੱਲ ਕਰਦੇ ਸੁਣਿਆ ਜਾ ਸਕਦਾ ਹੈ, ਜਿਸ ਵਿਚ ਉਸ ਦੀ ਪਤਨੀ ਕਹਿ ਰਹੀ ਹੈ- ਤੁਹਾਨੂੰ ਡਰ ਨਹੀਂ ਲੱਗਦਾ ਅਲੈਗਜ਼ੈਂਡਰ? ਇਸ ’ਤੇ ਉਹ ਜਵਾਬ ਦਿੰਦਾ ਹੈ ਕਿ ਉਹ ਨਹੀਂ ਡਰ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਪੁੱਛਿਆ ਕਿ ਤੁਹਾਨੂੰ ਠੰਡ ਨਹੀਂ ਲੱਗਦੀ? ਉਸ ਨੇ ਜਵਾਬ ਦਿੱਤਾ ਨਹੀਂ।
ਫਿਰ ਉਸ ਨੇ ਪੁੱਛਿਆ, ਤੁਹਾਡੇ ਪੈਰ ਠੰਡੇ ਨਹੀਂ ਹਨ? ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਨਹੀਂ। ਉਸ ਨੇ ਅੱਗੇ ਕਿਹਾ ਕਿ ਹੇ ਭਗਵਾਨ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਬਹੁਤ ਠੰਡ ਹੈ।ਇਸ ਤੋਂ ਬਾਅਦ ਅਲੈਗਜ਼ੈਂਡਰ ਆਪਣੇ ਕੱਪੜੇ ਉਤਾਰ ਕੇ ਨਦੀ ਵਿਚ ਜੰਮੀ ਬਰਫ਼ ਨੂੰ ਥੋੜ੍ਹਾ ਜਿਹਾ ਤੋੜ ਕੇ ਉਸ ਵਿਚ ਛਾਲ ਮਾਰ ਦਿੰਦਾ ਹੈ। ਅਲੈਗਜ਼ੈਂਡਰ ਨੂੰ ਬਾਹਰ ਨਾ ਆਉਂਦੇ ਦੇਖ਼ ਪਤਨੀ ਮਦਦ ਲਈ ਬੇਨਤੀ ਕਰਦੀ ਹੈ।
ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ਹੋਰ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਅਲੈਗਜ਼ੈਂਡਰ ਬਰਫ਼ ਦੇ ਹੇਠਾਂ ਫਸ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਚਾਅ ਕਰਮੀਆਂ ਨੂੰ ਅਲੈਗਜ਼ੈਂਡਰ ਦੀ ਲਾਸ਼ ਅਗਲੇ ਦਿਨ 13 ਫੁੱਟ ਦੀ ਡੂੰਘਾਈ ’ਤੇ ਤੱਟ ਤੋਂ ਲੱਗਭਗ 70 ਫੁੱਟ ਦੂਰੀ ਤੋਂ ਮਿਲੀ।
ਸੋਸ਼ਲ ਮੀਡੀਆ ’ਤੇ ਆਏ ਦਿਨ ਲੋਕ ਲਾਈਕਸ ਅਤੇ ਵਿਊਜ਼ ਲਈ ਨਵੀਆਂ-ਨਵੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਅਜਿਹੇ ’ਚ ਇਕ ਔਰਤ ਨੂੰ ਆਪਣੇ ਪਤੀ ਦੀ ਵੀਡੀਓ ਬਣਾਉਣੀ ਮਹਿੰਗੀ ਪੈ ਗਈ ਅਤੇ …