Breaking News
Home / Punjab / PUBG ਗੇਮ ਨਾ ਖੇਡ ਸਕਣ ਕਾਰਨ ਵਿਦਿਆਰਥੀ ਨੇ ਚੁੱਕਿਆ ਅਜਿਹਾ ਕਦਮ ਕਿ ਦੇਖ ਕੇ ਹੋ ਜਾਣਗੇ ਤੁਹਾਡੇ ਰੌਗਟੇ ਖੜ੍ਹੇ

PUBG ਗੇਮ ਨਾ ਖੇਡ ਸਕਣ ਕਾਰਨ ਵਿਦਿਆਰਥੀ ਨੇ ਚੁੱਕਿਆ ਅਜਿਹਾ ਕਦਮ ਕਿ ਦੇਖ ਕੇ ਹੋ ਜਾਣਗੇ ਤੁਹਾਡੇ ਰੌਗਟੇ ਖੜ੍ਹੇ

ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ’ਚ ਆਨਲਾਈਨ ਗੇਮ ਪਬਜੀ ਨਾ ਖੇਡਣ ਸਕਣ ਕਾਰਣ 21 ਸਾਲਾਂ ਵਿਦਿਆਰਥੀ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਆਈ.ਟੀ.ਆਈ. ਵਿਦਿਆਰਥੀ ਪ੍ਰੀਤਮ ਹਲਦਰ ਨੇ ਚਕਦਾਹ ਥਾਣਾ-ਖੇਤਰ ਦੇ ਪੁਰਬਾ ਲਾਲਪੁਰ ’ਚ ਸਥਿਤ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ।

ਉਸ ਦੀ ਮਾਂ ਰਤਨਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਹਲਦਰ ਆਪਣੇ ਕਮਰੇ ’ਚ ਚੱਲਾ ਗਿਆ।ਉਨ੍ਹਾਂ ਨੇ ਦੱਸਿਆ ਕਿ ਜਦ ਮੈਂ ਉਸ ਨੂੰ ਦੁਪਹਿਰ ਦੇ ਭੋਜਨ ਲਈ ਬੁਲਾਉਣ ਗਈ ਤਾਂ ਉਸ ਦਾ ਕਮਰਾ ਅੰਦਰੋਂ ਬੰਦ ਸੀ।

ਵਾਰ-ਵਾਰ ਦਸਤਕ ਦੇਣ ਤੋਂ ਬਾਅਦ ਵੀ ਦਰਵਾਜ਼ਾ ਨਾ ਖੋਲਿ੍ਹਆ ਗਿਆ ਤਾਂ ਮੈਂ ਗੁਆਢੀਆਂ ਨੂੰ ਬੁਲਾਇਆ। ਉਹ ਦਰਵਾਜ਼ਾ ਤੋੜ ਕੇ ਕਮਰੇ ’ਚ ਦਾਖਲ ਹੋਏ ਤਾਂ ਪਾਇਆ ਕਿ ਉਹ ਪੱਖੇ ਨਾਲ ਲਟਕਿਆ ਹੋਇਆ ਹੈ। ਪੁਲਸ ਨੇ ਕਿਹਾ ਕਿ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।

ਰਤਨਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਬੇਟਾ ਪਬਜੀ ਨਾ ਖੇਡ ਸਕਣ ਕਾਰਣ ਉਦਾਸ ਸੀ। ਪੁਲਸ ਨੇ ਦੱਸਿਆ ਕਿ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰੀਤਮ ਨੇ ਮੋਬਾਇਲ ਗੇਮ ਨਾ ਖੇਡ ਸਕਣ ਕਾਰਣ ਆਪਣੀ ਜਾਨ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਪਬਜੀ ਸਮੇਤ 118 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਸੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: jagbani

The post PUBG ਗੇਮ ਨਾ ਖੇਡ ਸਕਣ ਕਾਰਨ ਵਿਦਿਆਰਥੀ ਨੇ ਚੁੱਕਿਆ ਅਜਿਹਾ ਕਦਮ ਕਿ ਦੇਖ ਕੇ ਹੋ ਜਾਣਗੇ ਤੁਹਾਡੇ ਰੌਗਟੇ ਖੜ੍ਹੇ appeared first on Sanjhi Sath.

ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ’ਚ ਆਨਲਾਈਨ ਗੇਮ ਪਬਜੀ ਨਾ ਖੇਡਣ ਸਕਣ ਕਾਰਣ 21 ਸਾਲਾਂ ਵਿਦਿਆਰਥੀ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਆਈ.ਟੀ.ਆਈ. …
The post PUBG ਗੇਮ ਨਾ ਖੇਡ ਸਕਣ ਕਾਰਨ ਵਿਦਿਆਰਥੀ ਨੇ ਚੁੱਕਿਆ ਅਜਿਹਾ ਕਦਮ ਕਿ ਦੇਖ ਕੇ ਹੋ ਜਾਣਗੇ ਤੁਹਾਡੇ ਰੌਗਟੇ ਖੜ੍ਹੇ appeared first on Sanjhi Sath.

Leave a Reply

Your email address will not be published. Required fields are marked *