Breaking News
Home / Punjab / IELTS ਕਰਨ ਵਾਲਿਆਂ ਲਈ ਵੱਡੀ ਖ਼ਬਰ ! ਜਲਦ ਹੋਣ ਜਾ ਰਿਹਾ ਹੈ ਇਹ ਵੱਡਾ ਬਦਲਾਅ

IELTS ਕਰਨ ਵਾਲਿਆਂ ਲਈ ਵੱਡੀ ਖ਼ਬਰ ! ਜਲਦ ਹੋਣ ਜਾ ਰਿਹਾ ਹੈ ਇਹ ਵੱਡਾ ਬਦਲਾਅ

IELTS ਕਰ ਬਾਹਰ ਜਾ ਕੇ ਪੜਾਈ ਕਰਨ ਆਪਣੇ ਆਪ ਨੂੰ ਸੈਟਲ ਕਰਨ ਵਾਲੇ ਭਾਰਤੀਂ ਲੀ ਇੱਕ ਵੱਡੀ ਖ਼ਬਰ ਆਈ ਹੈ। ਦੱਸ ਦਈਏ ਕਿ ਜੇਕਰ ਤੁਸੀਂ ਵੀ IELTS ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਸਾਹਮਣੇ ਆਏ ਨਵੇਂ ਅਪਡੇਟ ਮੁਤਾਬਕ IELTS ਆਪਣੇ ਮੌਡਿਊਲ ‘ਚ ਵੱਡਾ ਬਦਲਾਅ ਕਰਨ ਜਾ ਰਹੀ ਹੈ।

ਜੀ ਹਾਂ ਤਾਜ਼ਾ ਅਪਡੇਟ ਮੁਤਾਬਕ ਹੁਣ ਤੁਹਾਨੂੰ ਕਿਸੇ ਇੱਕ ਮੌਡਿਊਲ ‘ਚ ਘੱਟ ਬੈਂਡ ਮਿਲਣ ਤੋਂ ਬਾਅਦ ਸਾਰੀ ਤਿਆਰੀ ਮੁੜ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੀ ਥਾਂ ਤੁਸੀਂ ਘੱਟ ਬੈਂਡ ਹਾਸਲ ਮੌਡਿਊਲ ਦੀ ਹੀ ਤਿਆਰੀ ਕਰ ਉਸੇ ਮੌਡਿਊਲ ਦਾ ਮੁੜ ਪੇਪਰ ਦੇ ਸਕੋਗੇ। IELTS ਕਈ ਲੋਕਾਂ ਲਈ ਵੱਡੀ ਸਿਰਦਰਦੀ ਦਾ ਸਬਬ ਬਣ ਜਾਂਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ।

IELTS ਦੇ ਹੁੰਦੇ ਚਾਰ ਮੌਡਿਊਲ – ਜੇਕਰ IELTS ਦੀ ਟੈਸਟ ਦੀ ਗੱਲ ਕਰੀਏ ਤਾਂ ਇਸ ਦੇ ਚਾਰ ਮੌਡਿਊਲ ਹੁੰਦੇ ਹਨ- Listing, Writing, Reading, ਅਤੇ Speaking. ਇਸ ਦੇ ਨਾਲ ਹੀ ਦੱਸ ਦਈਏ ਕਿ ਜੇਕਰ ਕਿਸੇ ਬੱਚੇ ਨੇ ਵਿਦੇਸ਼ ਜਾ ਕੇ ਪੜਾਈ ਕਰਨੀ ਹੁੰਦੀ ਹੈ ਤਾਂ ਉਸ ਨੂੰ IELTS ਦੇ ਇਨ੍ਹਾਂ ਮੌਡਿਊਸ ‘ਚ ਘੱਟੋ ਘੱਟ 6 ਬੈਂਡ ਹਾਸਲ ਕਰਨੇ ਲਾਜ਼ਮੀ ਹੁੰਦੇ ਹਨ। ਇਸੇ ਤਰ੍ਹਾਂ ਹਰ ਦੇਸ਼ ਵਲੋਂ ਇਨ੍ਹਾਂ ਬੈਂਡਸ ਨੂੰ ਲੈ ਕੇ ਵੱਖੋ ਵੱਖਰੇ ਨਿਯਮ ਹਨ। ਕੈਨੇਡਾ ‘ਚ ਜੇਕਰ ਤੁਸੀਂ ਪੀਆਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 8,7,7,7 ਬੈਂਡਸ ਦੀ ਲੋੜ ਹੈ। ਜਿਸਦਾ ਮਤਲਬ ਹੈ ਕਿ 8 ਤੁਹਾਨੂੰ ਲਿਸਨਿੰਗ (Listing) ‘ਚ, ਅਤੇ ਬਾਕੀ ਤਿੰਨ ਮੌਡਿਊਲ ‘ਚ ਤੁਹਾਨੂੰ 7-7 ਬੈਂਡ ਚਾਹਿਦੇ ਹਨ।

ਪਰ ਕਈ ਵਾਰ ਅਸੀਂ ਵੇਖਦੇ ਹਾਂ ਕਿ ਇਸ ਦੀ ਤਿਆਰੀ ਕਰਨ ਤੋਂ ਬਾਅਦ ਵੀ ਕਈ ਵਿਦਿਆਰਥੀ ਘਬਰਾਹਟ ‘ਚ ਜਾਂ ਕਿਸੇ ਵੀ ਕਾਰਨ ਬਾਕੀ ਮੌਡਿਊਲ ‘ਚ ਵਧਿਆ ਕਰਨ ਅਤੇ ਕਿਸੇ ਇੱਕ ‘ਚ ਘੱਟ ਬੈਂਡ ਮਿਲਣ ਕਰਕੇ ਉਸ ਦੀ ਪੂਰੇ ਟੈਸਟ ਦੀ ਮਿਹਨਤ ਖ਼ਰਾਬ ਹੋ ਜਾਂਦੀ ਅਤੇ ਉਸ ਨੂੰ ਮੁੜ ਨਵੇਂ ਸਿਰੇ ਤੋਂ ਸਾਰੀ ਫੀਸ ਭਰ ਕੇ ਫਿਰ ਤੋਂ ਸਾਰੇ ਟੈਸਟ ਦੇਣੇ ਪੈਂਦੇ ਹਨ।

IELTS ਕਰਨ ਜਾ ਰਹੀ ਵੱਡਾ ਬਦਲਾਅ-ਵਿਦਿਆਰਥੀਆਂ ਦੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਹੁਣ IELTS ਦੂਰ ਕਰਨ ਜਾ ਰਹੀ ਹੈ। ਦੱਸ ਦਈਏ ਕਿ ਆਸਟ੍ਰੇਲਿਆ ‘ਚ ਇੱਕ ਡੈਮੋ ਟੈਸਟ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਇਸ ਨੂੰ ਨਵੰਬਰ ਦੇ ਪਹਿਲੇ ਹਫ਼ਤੇ ‘ਚ ਸ਼ੁਰੂ ਕੀਤਾ ਜਾਵੇਗਾ। ਜਿਸ ਦੇ ਤਹਿਤ IELTS ਦਾ ਪੈਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਮਿਲੇਗਾ। ਇਸ ਨਵੇਂ ਅਪਡੇਟ ਮੁਤਾਬਕ ਜੇਕਰ ਕੋਈ IELTS ਦਾ ਟੈਸਟ ਦਿੰਦਾ ਹੈ ਅਤੇ ਕਿਸੇ ਕਾਰਨ ਉਸ ਦੇ ਇੱਕ ਮੌਡਿਊਲ ‘ਚ ਨੰਬਰ ਘੱਟ ਆਉਂਦੇ ਹਨ ਤਾਂ ਹੁਣ ਉਹ ਸਿਰਫ ਇੱਕ ਮੌਡਿਊਲ ਦਾ ਹੀ ਟੈਸਟ ਦੇਵੇਗਾ। ਯਾਨੀ ਸਾਰਾ ਟੈਸਟ ਨਹੀਂ ਦੇਣਾ ਪਵੇਗਾ।

IELTS ਕਰ ਬਾਹਰ ਜਾ ਕੇ ਪੜਾਈ ਕਰਨ ਆਪਣੇ ਆਪ ਨੂੰ ਸੈਟਲ ਕਰਨ ਵਾਲੇ ਭਾਰਤੀਂ ਲੀ ਇੱਕ ਵੱਡੀ ਖ਼ਬਰ ਆਈ ਹੈ। ਦੱਸ ਦਈਏ ਕਿ ਜੇਕਰ ਤੁਸੀਂ ਵੀ IELTS ਦੀ ਤਿਆਰੀ ਕਰ …

Leave a Reply

Your email address will not be published. Required fields are marked *