ਗਰਮੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਵਾਰ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਦਿਨ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਨਾ ਮੁਸ਼ਕਲ ਹੋ ਰਿਹਾ ਹੈ ਅਤੇ ਲੋਕ ਅੱਤ ਦੀ ਗਰਮੀ ਤੋਂ ਬਚਣ ਲਈ ਕੂਲਰ ਅਤੇ ਪੱਖੇ ਦਾ ਸਹਾਰਾ ਲੈ ਰਹੇ ਹਨ। ਪਰ ਪੱਖੇ ਅਤੇ ਕੂਲਰ ਇਸ ਗਰਮੀ ਵਿੱਚ ਫੇਲ ਹਨ। ਇੰਨੀ ਜਿਆਦਾ ਗਰਮੀ ਵਿੱਚ ਸਾਡੇ ਕੋਲ ਸਿਰਫ ਇੱਕ ਵਿਕਲਪ ਬਚਦਾ ਹੈ, ਉਹ ਹੈ AC।
ਹਰ ਕੋਈ AC ਲਗਵਾਉਣਾ ਚਾਹੁੰਦਾ ਹੈ ਅਤੇ ਇਨ੍ਹਾਂ ਦਿਨਾਂ ਵਿੱਚ AC ਦੀ ਡਿਮਾਂਡ ਬਹੁਤ ਜਿਆਦਾ ਵੱਧ ਜਾਂਦੀ ਹੈ। ਪਰ AC ਨੂੰ ਘੱਟ ਤਾਪਮਾਨ ‘ਤੇ ਚਲਾਉਣ ਨਾਲ ਬਿਜਲੀ ਦੀ ਖਪਤ ਬਹੁਤ ਜਿਆਦਾ ਹੁੰਦੀ ਹੈ ਅਤੇ ਜਿਆਦਾ ਤਾਪਮਾਨ ‘ਤੇ Ac ਏਨੀ ਜਿਆਦਾ ਕੂਲਿੰਗ ਨਹੀਂ ਦਿੰਦਾ। ਘੱਟ ਤਾਪਮਾਨ ‘ਤੇ ਲਗਾਤਾਰ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਵੀ ਕਈ ਗੁਣਾ ਵੱਧ ਜਾਂਦਾ ਹੈ।
ਇਸ ਲਈ ਅੱਜ ਅਸੀਂ ਤੁਹਾਨੂੰ AC ਦੀ ਇੱਕ ਅਜਿਹੀ ਸੈਟਿੰਗ ਬਾਰੇ ਜਾਣਕਾਰੀ ਦੇਵਾਂਗੇ ਜਿਸ ਨੂੰ ਠੀਕ ਰੱਖਣ ਨਾਲ ਤੁਹਾਨੂੰ 3 ਫਾਇਦੇ ਮਿਲਣਗੇ। ਦਰਅਸਲ ਅਸੀਂ ਜਦੋਂ AC ਵਾਲੇ ਕਮਰੇ ਦੇ ਵਿੱਚ ਆਉਂਦੇ ਹਾਂ ਤਾਂ ਆਉਣ ਸਾਰ AC ਚਲਾਉਣ ਸਮੇਂ ਜਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਕਿ AC ਨੂੰ ਘੱਟ ਤੋਂ ਘੱਟ ਤਾਪਮਾਨ ‘ਤੇ ਸੈੱਟ ਕਰਕੇ ਚਲਾਉਣਾ।
ਤਾਂ ਜੋ ਕੂਲਿੰਗ ਜਲਦੀ ਅਤੇ ਜਿਆਦਾ ਹੋਵੇ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਤੁਹਾਡਾ ਬਹੁਤ ਵੱਡਾ ਵਹਿਮ ਹੈ। ਅਸਲ ਵਿੱਚ ਕਮਰੇ ਦੇ ਤਾਪਮਾਨ ਦੇ ਅਨੁਸਾਰ AC ਦੀ ਸੈਟਿੰਗ ਕਰਨੀ ਚਾਹੀਦੀ ਹੈ। ਮੰਨ ਲਓ ਤੁਹਾਡੇ ਕਮਰੇ ਦਾ ਤਾਪਮਾਨ 35 ਡਿਗਰੀ ਹੈ ਤਾਂ ਤੁਸੀਂ AC ਚਾਹੇ 28 ‘ਤੇ ਚਲਾਓ ਜਾਂ ਫਿਰ 18 ‘ਤੇ, ਜਦੋਂ AC ਚੱਲੇਗਾ ਤਾਂ ਉਹ ਆਪਣੀ ਕੂਲਿੰਗ ਦੀ ਕਪੈਸਟੀ ਦੇ ਅਨੁਸਾਰ ਹੀ ਕੂਲਿੰਗ ਦੇਵੇਗਾ।
ਅਜਿਹਾ ਕਰਨ ਨਾਲ AC ਲੋੜ ਪੈਣ ‘ਤੇ ਹੀ ਕਮਪ੍ਰੈਸ਼ਰ ਚਲਾਵੇਗਾ ਅਤੇ ਬਾਕੀ ਸਮਾਂ ਸਿਰਫ ac ਦਾ ਪੱਖਾ ਹੀ ਕੂਲਿੰਗ ਦਿੰਦਾ ਰਹੇਗਾ। ਜਿਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਬਹੁਤ ਘਟੇਗਾ ਅਤੇ ਅਸੀ ਦੀ ਲਾਈਫ ਵੀ ਵਧੇਗੀ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..
ਗਰਮੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਵਾਰ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਦਿਨ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਨਾ ਮੁਸ਼ਕਲ ਹੋ ਰਿਹਾ ਹੈ ਅਤੇ …
Wosm News Punjab Latest News