6 ਸਾਲ ਦੀ ਇਕ ਬੱਚੀ ਦੇ ਢਿੱਡ ’ਚ ਕਾਫੀ ਸਮੇਂ ਤੋਂ ਦਰਦ ਰਹਿੰਦਾ ਸੀ। ਜਦੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤਾਂ ਢਿੱਡ ’ਚੋਂ ਕੁਝ ਅਜਿਹਾ ਨਿਕਲਿਆ ਜਿਸ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਦੱਸ ਦੇਈਏ ਕਿ 6 ਸਾਲ ਦੀ ਇਕ ਬੱਚੀ ਦੇ ਢਿੱਡ ’ਚੋਂ ਕਰੀਬ ਡੇਢ ਕਿੱਲੋ ਵਾਲਾਂ ਦਾ ਗੁੱਛਾ ਨਿਕਲਿਆ ਹੈ। ਪੰਚਕੂਲਾ ਸੈਕਟਰ-6 ਦੇ ਸਿਵਲ ਹਸਪਤਾਲ ’ਚ ਡਾਕਟਰਾਂ ਨੇ ਆਪਰੇਸ਼ਨ ਕਰਕੇ ਇਹ ਵਾਲ ਕੱਢੇ।

ਚੰਡੀਗੜ੍ਹ ਦੀ ਰਹਿਣ ਵਾਲੀ ਬੱਚੀ ਗੁਰਲੀਨ ਦੇ ਢਿੱਡ ’ਚ ਦਰਦ ਰਹਿੰਦਾ ਸੀ। ਕੁਝ ਸਮੇਂ ਤੋਂ ਖਾਣਾ ਵੀ ਨਹੀਂ ਖਾ ਪਾ ਰਹੀ ਸੀ ਅਤੇ ਕਾਫ਼ੀ ਕਮਜ਼ੋਰ ਵੀ ਹੋਣ ਲੱਗੀ ਸੀ। ਘਰ ਵਾਲੇ ਗੁਰਲੀਨ ਨੂੰ ਸੈਕਟਰ-6 ਦੇ ਜਨਰਲ ਹਸਪਤਾਲ ਲੈ ਗਏ। ਇਥੇ ਸੀਨੀਅਰ ਸਰਜਨ ਡਾਕਟਰ ਵਿਵੇਕ ਭਾਦੂ ਨੇ ਬੱਚੀ ਦਾ ਇਲਾਜ ਕੀਤਾ।

ਵੀਰਵਾਰ ਨੂੰ ਆਪਰੇਸ਼ਨ ਕਰਨ ਤੋਂ ਬਾਅਦ ਵਾਲਾਂ ਦਾ ਗੁੱਛਾ ਕੱਢਿਆ ਗਿਆ। ਟ੍ਰਾਈਸਿਟੀ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਇੰਨੀ ਘੱਟ ਉਮਰ ਦੀ ਬੱਚੀ ਦੇ ਢਿੱਡ ’ਚੋਂ ਡੇਢ ਕਿੱਲੋ ਵਾਲਾਂ ਦਾ ਗੁੱਛਾ ਕੱਢਿਆ ਗਿਆ ਹੋਵੇ। ਪੰਚਕੂਲਾ ਦੇ ਸਿਵਲ ਹਸਪਤਾਲ ’ਚ 4-5 ਸਾਲ ਪਹਿਲਾਂ ਵੀ ਅਜਿਹਾ ਇਕ ਆਪਰੇਸ਼ਨ ਹੋਇਆ ਸੀ ਪਰ ਉਸ ਮਰੀਜ਼ ਦੀ ਉਮਰ 22 ਸਾਲ ਸੀ।

ਮਾਂ ਬੋਲੀ- ਢਾਈ ਸਾਲ ਦੀ ਉਮਰ ਤੋਂ ਖਾ ਰਹੀ ਸੀ ਵਾਲ – ਬੱਚੀ ਦਾ ਪਰਿਵਾਰ ਮੌਲੀਜਾਗਰਾਂ ’ਚ ਰਹਿੰਦਾ ਹੈ। ਪਿਤਾ ਦੀ ਮੌਤ ਹੋ ਚੁੱਕੀ ਹੈ। ਮਾਂ ਗੁਰਪ੍ਰੀਤ ਨੇ ਦੱਸਿਆ ਕਿ ਗੁਰਲੀਨ ਢਾਈ ਸਾਲ ਦੀ ਉਮਰ ਤੋਂ ਵਾਲ ਖਾ ਰਹੀ ਸੀ। ਕਈਵਾਰ ਅਸੀਂ ਉਸ ਦੇ ਹੱਥਾਂ ’ਚ ਵਾਲ ਵੇਖੇ ਸਨ ਪਰ ਸਾਨੂੰ ਇਹ ਕਦੇ ਨਹੀਂ ਲੱਗਾ ਕਿ ਇਹ ਵਾਲ ਖਾਂਦੀ ਹੋਵੇਗੀ। ਪਿਛਲੇ 10-15 ਦਿਨਾਂ ਤੋਂ ਗੁਰਲੀਨ ਦੇ ਢਿੱਡ ’ਚ ਦਰਦ ਹੋ ਰਿਹਾ ਸੀ। ਮੈਂ ਜਦੋਂ ਢਿੱਡ ’ਤੇ ਹੱਥ ਲਗਾਇਆ ਤਾਂ ਕੋਈ ਸਖਤ ਜਿਹੀ ਚੀਜ਼ ਮਹਿਸੂਸ ਹੋਈ। ਇਸ ਤੋਂ ਬਾਅਦ ਪੰਚਕੂਲਾ ਦੇ ਹਸਪਤਾਲ ’ਚ ਗਏ ਤਾਂ ਇਸ ਬਾਰੇ ਪਤਾ ਲੱਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
6 ਸਾਲ ਦੀ ਇਕ ਬੱਚੀ ਦੇ ਢਿੱਡ ’ਚ ਕਾਫੀ ਸਮੇਂ ਤੋਂ ਦਰਦ ਰਹਿੰਦਾ ਸੀ। ਜਦੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤਾਂ ਢਿੱਡ ’ਚੋਂ ਕੁਝ ਅਜਿਹਾ ਨਿਕਲਿਆ ਜਿਸ ਨੂੰ ਵੇਖ ਕੇ …
Wosm News Punjab Latest News