Breaking News
Home / Punjab / 50 ਫੁੱਟ ਦੀ ਉਚਾਈ ਤੋਂ ਡਿੱਗਿਆ ਲੋਕਾਂ ਨਾਲ ਭਰਿਆ ਝੂਲਾ-ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼

50 ਫੁੱਟ ਦੀ ਉਚਾਈ ਤੋਂ ਡਿੱਗਿਆ ਲੋਕਾਂ ਨਾਲ ਭਰਿਆ ਝੂਲਾ-ਵੀਡੀਓ ਨੇ ਉਡਾਏ ਲੋਕਾਂ ਦੇ ਹੋਸ਼

ਜ਼ਿਲ੍ਹੇ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ‘ਚ ਐਤਵਾਰ ਰਾਤ ਨੂੰ ਲੱਗੇ ਮੇਲੇ ‘ਚ ਇਕ ਝੂਲਾ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ। ਇਸ ਹਾਦਸੇ ‘ਚ ਬੱਚਿਆਂ ਸਮੇਤ 20 ਦੇ ਕਰੀਬ ਲੋਕ ਜ਼ਖਮੀ ਹੋ ਗਏ। ਵੀਕਐਂਡ ‘ਤੇ ਲੋਕ ਮੇਲਾ ਦੇਖਣ ਆਉਂਦੇ ਸਨ। ਇਹ ਹਾਦਸਾ ਰਾਤ ਕਰੀਬ 9 ਵਜੇ ਵਾਪਰਿਆ। ਜ਼ਖ਼ਮੀਆਂ ਨੂੰ ਮੁਹਾਲੀ ਫੇਜ਼-6 ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤਾਂ ਦੇ ਸਿਰ ਅਤੇ ਗਰਦਨ, ਪਿੱਠ, ਪੇਟ ਆਦਿ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਝੂਲੇ ਨੂੰ ਅਚਾਨਕ ਹੇਠਾਂ ਡਿੱਗਦਾ ਦੇਖ ਕੇ ਉਹ ਉੱਡ ਗਏ। ਅਚਾਨਕ ਰੌਲਾ ਪਿਆ ਅਤੇ ਝੂਲੇ ‘ਤੇ ਬੈਠੇ ਲੋਕ ਅਚਾਨਕ ਆ ਕੇ ਹੇਠਾਂ ਡਿੱਗ ਪਏ। ਸਾਰੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉੱਥੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਗੱਡੀਆਂ ਵਿਚ ਬਿਠਾ ਕੇ ਫੇਜ਼ 6 ਦੇ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਾਇਆ। ਫੇਜ਼ 6 ਵਿਚ ਸਥਿਤ ਸਿਵਲ ਹਸਪਤਾਲ ਵਿਚ ਡਾਕਟਰ ਮਰੀਜ਼ਾਂ ਦੇ ਇਲਾਜ ਵਿਚ ਲੱਗੇ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਝੂਲਾ ਕਰੀਬ 50 ਫੁੱਟ ਦੀ ਉਚਾਈ ਤੋਂ ਡਿੱਗ ਗਿਆ। ਇਸ ‘ਚ ਕਰੀਬ 20 ਲੋਕ ਸਵਾਰ ਸਨ, ਜਿਨ੍ਹਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੁਹਾਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਉਹਨਾਂ ਤੋਂ ਇਲਾਵਾ ਐਸਡੀਐਮ ਸਰਬਜੀਤ ਕੌਰ ਅਤੇ ਨਾਇਬ ਤਹਿਸੀਲਦਾਰ ਅਰਜੁਨ ਗਰੇਵਾਲ ਵੀ ਪੁੱਜੇ। ਪੁਲਿਸ ਦਾ ਕਹਿਣਾ ਹੈ ਕਿ ਲਾਪਰਵਾਹੀ ਕਰਨ ਵਾਲੇ ਵਿਅਕਤੀ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

ਦੂਜੇ ਪਾਸੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਨਿਕ ਪੱਧਰ ‘ਤੇ ਹੁਣ ਅਧਿਕਾਰੀ ਇਸ ਮੇਲੇ, ਝੂਲਿਆਂ ਆਦਿ ਦੇ ਆਯੋਜਨ ਲਈ ਪ੍ਰਵਾਨਗੀਆਂ ਅਤੇ ਸੁਰੱਖਿਆ ਉਪਾਵਾਂ ਦੀ ਜਾਂਚ ਕਰਨਗੇ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਵੀ ਹਾਦਸੇ ਸਬੰਧੀ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ।

ਦੱਸ ਦੇਈਏ ਕਿ ਦੁਸਹਿਰਾ ਗਰਾਊਂਡ ‘ਚ ਲੱਗੇ ਮੇਲੇ ਨੂੰ ਲੰਡਨ ਬ੍ਰਿਜ ਦਾ ਨਾਂ ਦਿੱਤਾ ਗਿਆ ਸੀ। ਇਹ ਮੇਲਾ 11 ਸਤੰਬਰ ਤੱਕ ਚੱਲਣਾ ਸੀ। ਪੁਲਿਸ ਮੁੱਢਲੀ ਜਾਂਚ ਵਿਚ ਇਸ ਨੂੰ ਲਾਪਰਵਾਹੀ ਦਾ ਮਾਮਲਾ ਦੱਸ ਰਹੀ ਹੈ। ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿਚ ਇਹ ਝੂਲਾ ਘੁੰਮਦੇ ਹੋਏ ਅਚਾਨਕ ਇੱਕਦਮ ਹੇਠਾਂ ਆ ਡਿੱਗਦਾ ਦੇਖਿਆ ਜਾ ਰਿਹਾ ਹੈ।

ਜ਼ਿਲ੍ਹੇ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ‘ਚ ਐਤਵਾਰ ਰਾਤ ਨੂੰ ਲੱਗੇ ਮੇਲੇ ‘ਚ ਇਕ ਝੂਲਾ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ। ਇਸ ਹਾਦਸੇ ‘ਚ ਬੱਚਿਆਂ ਸਮੇਤ 20 ਦੇ ਕਰੀਬ ਲੋਕ …

Leave a Reply

Your email address will not be published. Required fields are marked *