ਜਲੰਧਰ ਦੇ ਕਸਬਾ ਲੋਹੀਆਂ ਖਾਸ ਨੇੜੇ ਪਿੰਡ ਸਾਬੂਵਾਲ ਦੀ 132 ਸਾਲਾ ਬੇਬੇ ਬਸੰਤ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਬੇਬੇ ਬਸੰਤ ਕੌਰ ਨੇ ਆਪਣੀਆਂ ਪੰਜ ਪੀੜ੍ਹੀ ਨਾਲ ਜ਼ਿੰਦਗੀ ਦੇ ਸਫ਼ਰ ਦਾ ਅਨੰਦ ਮਾਣਿਆ। ਉਨ੍ਹਾਂ ਦੇ ਅੰਤਮ ਸਸਕਾਰ ਵੇਲੇ ਪੂਰਾ ਪਰਿਵਾਰ ਮੌਜੂਦ ਸੀ। ਬੇਬੇ ਬਸੰਤ ਕੌਰ ਵੱਲੋਂ ਪ੍ਰਾਣ ਤਿਆਗੇ ਜਾਣ ‘ਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ, ਕਿਉਂਕਿ ਉਨ੍ਹਾਂ ਨੂੰ ਅੰਤਮ ਸਮੇਂ ਕੋਈ ਬੀਮਾਰੀ ਨਹੀਂ ਸੀ।
ਰੋਜ਼ਾਨਾ ਸਪੋਕਸਮੈਨ ਵੱਲੋਂ ਬੀਤੇ ਜੁਲਾਈ ਮਹੀਨੇ ‘ਚ ਬੇਬੇ ਬਸੰਤ ਕੌਰ ਦੀ ਖ਼ਾਸ ਇੰਟਰਵਿਉ ਕੀਤੀ ਗਈ ਸੀ। ਉਦੋਂ ਪਰਿਵਾਰ ਨੇ ਦੱਸਿਆ ਸੀ ਕਿ ਬੇਬੇ ਨੂੰ ਕਦੇ ਨਾ ਤਾਂ ਸ਼ੂਗਰ ਦੀ ਸਮੱਸਿਆ ਹੋਈ, ਨਾ ਹੀ ਬੀ.ਪੀ. ਦੀ। ਉਨ੍ਹਾਂ ਦੀ ਸਿਹਤ ਦਾ ਰਾਜ ਰੋਜ਼ਾਨਾ ਹਰੀ ਸਬਜ਼ੀ, ਦਹੀਂ ਦੇ ਨਾਲ ਦੋ ਫੁਲਕੇ ਸਨ। ਬੇਬੇ ਦੇ ਦੰਦ 3 ਵਾਰ ਉੱਗ ਚੁੱਕੇ ਸਨ। ਅੰਤਮ ਸਮੇਂ ਤਕ ਬੇਬੇ ਦੀ ਯਾਦਾਸ਼ਤ ਕਾਇਮ ਸੀ।
ਪਰਿਵਾਰ ਨੇ ਦੱਸਿਆ ਕਿ ਪ੍ਰਾਣ ਤਿਆਗਣ ਸਮੇਂ ਮਾਤਾ ਜੀ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਪਰਿਵਾਰ ਨੂੰ ਮਲਾਲ ਹੈ ਕਿ ਉਹ ਮਾਤਾ ਜੀ ਦਾ ਨਾਮ ਵਰਲਡ ਰਿਕਾਰਡ ‘ਚ ਦਰਜ ਨਹੀਂ ਕਰਵਾ ਸਕੇ।ਪਰਿਵਾਰਿਕ ਮੈਂਬਰਾਂ ਮੁਤਾਬਿਕ ਮਾਤਾ ਜੀ ਦੇ ਫਿੰਗਰ ਪ੍ਰਿਟ ਨਾ ਹੋਣ ਕਾਰਨ ਮਾਤਾ ਜੀ ਦਾ ਨਾਮ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦੇ ਤੌਰ ਤੇ ਰਿਕਾਰਡਸ ਵਿਚ ਨਹੀਂ ਦਰਜ ਕਵਾ ਸਕੇ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਜਲੰਧਰ ਦੇ ਕਸਬਾ ਲੋਹੀਆਂ ਖਾਸ ਨੇੜੇ ਪਿੰਡ ਸਾਬੂਵਾਲ ਦੀ 132 ਸਾਲਾ ਬੇਬੇ ਬਸੰਤ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।ਬੇਬੇ ਬਸੰਤ ਕੌਰ ਨੇ ਆਪਣੀਆਂ ਪੰਜ ਪੀੜ੍ਹੀ ਨਾਲ ਜ਼ਿੰਦਗੀ …
Wosm News Punjab Latest News