ਵਿਆਹ ਕਰਵਾ ਕੇ ਇਕ ਕੁੜੀ ਆਪਣੇ ਪਤੀ ਨਾਲ ਕੈਨੇਡਾ ਲਿਜਾਣ ਦਾ ਭਰੋਸਾ ਦੇ ਕੇ 33 ਲੱਖ ਤੋਂ ਵੀ ਵੱਧ ਦੀ ਠੱਗੀ ਮਾਰ ਗਈ। ਪੁਲਸ ਨੇ ਕੁੜੀ, ਉਸਦੇ ਮਾਤਾ-ਪਿਤਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਪੁਲਸ ਅਧਿਕਾਰੀ ਗੁਰਭੇਜ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਕੁਲਦੀਪ ਸਿੰਘ ਵਾਸੀ ਬਡਬਰ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਵਿਆਹ 13 ਫਰਵਰੀ 2019 ਨੂੰ ਹਰਮਨਦੀਪ ਕੌਰ ਵਾਸੀ ਕੈਨੇਡਾ ਨਾਲ ਹੋਇਆ ਸੀ।

ਉਕਤ ਨੇ ਦੱਸਿਆ ਕਿ ਮੈਂ ਉਸਨੂੰ 33 ਲੱਖ 40 ਹਜ਼ਾਰ ਰੁਪਏ ਕੇ ਦੇ ਕੈਨੇਡਾ ਭੇਜ ਦਿੱਤਾ। ਕੁੜੀ ਨੇ ਵਾਅਦਾ ਕੀਤਾ ਸੀ ਕਿ ਉਹ ਕੈਨੇਡਾ ਜਾ ਕੇ ਮੈਨੂੰ ਉਥੇ ਬੁਲਾ ਲਵੇਗੀ ਪਰ ਉਥੇ ਜਾ ਕੇ ਉਸਨੇ ਮੈਨੂੰ ਬਲਾਕ ਕਰ ਦਿੱਤਾ ਅਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ।

ਇਸ ਤਰ੍ਹਾਂ ਉਸਨੇ ਅਤੇ ਉਸਦੇ ਪਰਿਵਾਰ ਨੇ ਮੇਰੇ ਨਾਲ 33 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਹਰਮਨਦੀਪ ਕੌਰ, ਮਹਿੰਦਰ ਸਿੰਘ, ਉਸਦੀ ਪਤਨੀ ਮਨਪ੍ਰੀਤ ਕੌਰ, ਉਸਦੇ ਪੁੱਤਰ ਗਿੰਨੀ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਵਿਆਹ ਕਰਵਾ ਕੇ ਇਕ ਕੁੜੀ ਆਪਣੇ ਪਤੀ ਨਾਲ ਕੈਨੇਡਾ ਲਿਜਾਣ ਦਾ ਭਰੋਸਾ ਦੇ ਕੇ 33 ਲੱਖ ਤੋਂ ਵੀ ਵੱਧ ਦੀ ਠੱਗੀ ਮਾਰ ਗਈ। ਪੁਲਸ ਨੇ ਕੁੜੀ, ਉਸਦੇ ਮਾਤਾ-ਪਿਤਾ ਸਮੇਤ ਚਾਰ …
Wosm News Punjab Latest News