Breaking News
Home / Punjab / 30 ਜੂਨ ਤੱਕ ਨਬੇੜ ਲਵੋ ਇਹ ਬਹੁਤ ਹੀ ਜਰੂਰੀ ਕੰਮ ਨਹੀਂ ਤਾਂ ਰਗੜੇ ਜਾਓਗੇ-ਦੇਖੋ ਪੂਰੀ ਖ਼ਬਰ

30 ਜੂਨ ਤੱਕ ਨਬੇੜ ਲਵੋ ਇਹ ਬਹੁਤ ਹੀ ਜਰੂਰੀ ਕੰਮ ਨਹੀਂ ਤਾਂ ਰਗੜੇ ਜਾਓਗੇ-ਦੇਖੋ ਪੂਰੀ ਖ਼ਬਰ

ਲੌਕਡਾਊਨ ਕਾਰਨ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਸਮਾਂ ਸੀਮਾਂ ਵਧਾ ਕੇ 30 ਜੂਨ ਕਰ ਦਿੱਤੀ ਸੀ। ਇਨ੍ਹਾਂ ਵਿੱਚ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ, ਟੈਕਸ ਵਿੱਚ ਛੋਟ ਪਾਉਣ ਲਈ ਨਿਵੇਸ਼ ਕਰਨ ਦੀ ਮਿਆਦ ਸ਼ਾਮਲ ਹੈ। ਹੁਣ 30 ਜੂਨ ਨੂੰ ਬਹੁਤਾ ਸਮਾਂ ਨਹੀਂ ਬਚਿਆ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਟੈਕਸ ਤੇ ਬੈਂਕਿੰਗ ਨਾਲ ਜੁੜੇ ਵੱਖ ਵੱਖ ਕੰਮਾਂ ਨੂੰ ਪੂਰਾ ਕਰਨ ਲਈ ਇਸ ਤਾਰੀਖ ਨੂੰ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ। ਆਉ ਜਾਣਦੇ ਹਾਂ ਕਿ ਕਹਿੜੇ ਕਿਹੜੇ ਐਸੇ ਕੰਮ ਹਨ ਜੋ ਤੁਹਾਨੂੰ 30 ਜੂਨ ਤੋਂ ਪਹਿਲਾਂ ਖ਼ ਤ ਮ ਕਰਨੇ ਹਨ।


1. ਟੈਕਸ ਛੋਟ ਪ੍ਰਾਪਤ ਕਰਨ ਲਈ ਨਿਵੇਸ਼ ਦੀ ਆਖਰੀ ਮਿਤੀ: ਜੇ ਤੁਸੀਂ ਵਿੱਤੀ ਸਾਲ 2019-20 ਲਈ ਟੈਕਸ ਛੋਟ ਦਾ ਲਾਭ ਲੈਣਾ ਚਾਹੁੰਦੇ ਹੋ ਤੇ ਇਨਕਮ ਟੈਕਸ ਐਕਟ ਦੇ ਪ੍ਰਬੰਧ ਦੇ ਅਨੁਸਾਰ ਤੈਅ ਸੀਮਾ ‘ਤੱਕ ਨਿਵੇਸ਼ ਨਹੀਂ ਕੀਤਾ ਹੈ, ਤਾਂ ਤੁਹਾਡੇ ਕੋਲ ਅਜੇ ਵੀ ਨਿਵੇਸ਼ ਕਰਨ ਲਈ ਕੁਝ ਦਿਨ ਬਚੇ ਹਨ।

2.ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮਿਆਦ: ਤੁਸੀਂ ਆਪਣੇ PAN ਕਾਰਡ ਨੂੰ 12 ਅੰਕੇ ਦੇ ਆਧਾਰ ਨੰਬਰ ਨਾਲ 30 ਜੂਨ ਤੱਕ ਲਿੰਕ ਕਰ ਸਕਦੇ ਹੋ।

3.ਵੱਖ-ਵੱਖ ਸਕੀਮਾਂ ਵਿੱਚ ਨਿਵੇਸ਼ ਦੀ ਸਮੇਂ ਸੀਮਾ: ਜੇ ਤੁਸੀਂ ਪੀਪੀਐਫ ਤੇ ਸੁਕੰਨਿਆ ਸਮਰਿਤੀ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤੇ ਜੇ ਤੁਸੀਂ ਅਜੇ ਵਿੱਤੀ ਸਾਲ 2019-20 ਲਈ ਘੱਟੋ-ਘੱਟ ਜ਼ਰੂਰੀ ਨਿਵੇਸ਼ ਨਹੀਂ ਕੀਤਾ, ਤਾਂ ਤੁਹਾਡੇ ਕੋਲ ਲਗਪਗ ਹਫਤਾ ਬਚਿਆ ਹੈ। ਸਰਕਾਰ ਦੀ ਤਰਫ਼ੋਂ ਸਬੰਧਤ ਵਿਭਾਗ ਨੇ ਸਰਕੂਲਰ ਰਾਹੀਂ ਨਿਵੇਸ਼ ਦੀ ਘੱਟੋ-ਘੱਟ ਤਰੀਕ 30 ਜੂਨ ਕਰ ਦਿੱਤੀ ਸੀ।


4. ਦੂਜੇ ਬੈਂਕ ਦੇ ਏਟੀਐਮਜ਼ ਤੋਂ ਪੈਸੇ ਕਢਵਾਉਣ ਦੀ ਸੀਮਾ: ਕੋਵਿਡ-19 ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਲੋਕਾਂ ਨੂੰ ਕਈ ਵਾਰ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਦੀ ਆਗਿਆ ਦਿੱਤੀ ਸੀ। ਹੁਣ ਇਸ ਇਜਾਜ਼ਤ ਦੀ ਆਖਰੀ ਮਿਤੀ 30 ਜੂਨ ਤੱਕ ਹੀ ਹੈ। ਇਸ ਤੋਂ ਬਾਅਦ, ਤੁਸੀਂ ਮਹੀਨੇ ‘ਚ ਕੁਝ ਵਾਰ ਬਿਨਾਂ ਕਿਸੇ ਫੀਸ ਦੇ ਦੂਜੇ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ।

5.ਬੈਂਕ ਅਕਾਉਂਟ ‘ਚ ਮਿਨੀਮਮ ਬੈਲੇਂਸ ਰੱਖਣ ਦੀ ਛੂਟ: ਬੈਂਕਾਂ ਨੇ 30 ਜੂਨ ਤੱਕ ਗਾਹਕਾਂ ਨੂੰ ਬਚਤ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਕਾਇਮ ਰੱਖਣ ਤੋਂ ਛੋਟ ਦਿੱਤੀ ਹੈ। ਇਸਦਾ ਅਰਥ ਹੈ ਕਿ 30 ਜੂਨ ਤੋਂ ਬਾਅਦ ਬਾਅਦ ਤੁਹਾਨੂੰ ਆਪਣੇ ਖਾਤੇ ਵਿੱਚ ਬੈਂਕ ਵੱਲੋਂ ਦੱਸਿਆ ਗਿਆ ਘੱਟੋ ਘੱਟ ਬੈਲੇਂਸ ਰੱਖਣਾ ਹੋਵੇਗਾ ਨਹੀਂ ਤਾਂ ਬੈਂਕ ਤੁਹਾਡੇ ਤੋਂ ਵਾਧੂ ਚਾਰਜ ਵਸੂਲ ਸਕਦਾ ਹੈ।


6.ਫਾਰਮ 15 ਜੀ/15 ਐਚ ਜਮ੍ਹਾ ਕਰਨ ਦੀ ਤਾਰੀਖ: ਇਨਕਮ ਟੈਕਸ ਅਦਾ ਕਰਨ ਵਾਲੇ ਟੀਡੀਐਸ ਦੀ ਕਟੌਤੀ ਤੋਂ ਬਚਣ ਲਈ ਫਾਰਮ 15ਜੀ/15ਐਚ ਭਰਦੇ ਹਨ। ਜੇ ਤੁਸੀਂ ਅਜੇ ਇਹ ਫਾਰਮ ਨਹੀਂ ਭਰੇ ਹਨ, ਯਾਦ ਰੱਖੋ ਕਿ ਇਸ ਨੂੰ ਭਰਨ ਦੀ ਆਖਰੀ ਮਿਤੀ ਵੀ 30 ਜੂਨ ਹੈ।

The post 30 ਜੂਨ ਤੱਕ ਨਬੇੜ ਲਵੋ ਇਹ ਬਹੁਤ ਹੀ ਜਰੂਰੀ ਕੰਮ ਨਹੀਂ ਤਾਂ ਰਗੜੇ ਜਾਓਗੇ-ਦੇਖੋ ਪੂਰੀ ਖ਼ਬਰ appeared first on Sanjhi Sath.

ਲੌਕਡਾਊਨ ਕਾਰਨ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਸਮਾਂ ਸੀਮਾਂ ਵਧਾ ਕੇ 30 ਜੂਨ ਕਰ ਦਿੱਤੀ ਸੀ। ਇਨ੍ਹਾਂ ਵਿੱਚ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ, ਟੈਕਸ ਵਿੱਚ ਛੋਟ …
The post 30 ਜੂਨ ਤੱਕ ਨਬੇੜ ਲਵੋ ਇਹ ਬਹੁਤ ਹੀ ਜਰੂਰੀ ਕੰਮ ਨਹੀਂ ਤਾਂ ਰਗੜੇ ਜਾਓਗੇ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *