Breaking News
Home / Punjab / 2 ਸਕੇ ਭਰਾਵਾਂ ਨੂੰ ਇਸ ਤਰਾਂ ਕੋਹ-ਕੋਹ ਕੇ ਮਿਲੀ ਮੌਤ ਕਿ ਹਰ ਪਾਸੇ ਛਾਇਆ ਸੋਗ-ਦੇਖੋ ਪੂਰੀ ਖ਼ਬਰ

2 ਸਕੇ ਭਰਾਵਾਂ ਨੂੰ ਇਸ ਤਰਾਂ ਕੋਹ-ਕੋਹ ਕੇ ਮਿਲੀ ਮੌਤ ਕਿ ਹਰ ਪਾਸੇ ਛਾਇਆ ਸੋਗ-ਦੇਖੋ ਪੂਰੀ ਖ਼ਬਰ

ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਬਣੀ ਹੋਈ ਹੈ। ਬੇਸ਼ੱਕ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਪਰ ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਦੇਸ਼ ’ਚ ਮੌਤਾਂ ਦਾ ਅੰਕੜਾ 3 ਲੱਖ ਤੋਂ ਪਾਰ ਹੋ ਚੁੱਕਾ ਹੈ। ਇਸ ਮਹਾਮਾਰੀ ਨੇ ਕਈਆਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਹੈ।

ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਉਹ ਇਸ ਦਰਦ ਤੋਂ ਸ਼ਾਇਦ ਹੀ ਕਦੇ ਉੱਭਰ ਸਕਣ। ਹੁਣ ਮਹਾਰਾਸ਼ਟਰ ਦੇ ਪੁਣੇ ਵਿਚ ਇਕ ਅਜਿਹਾ ਹੀ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਹਿਜ 72 ਘੰਟਿਆਂ ਦੌਰਾਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ।

ਪੁਣੇ ’ਚ ਪਿੰਪਰੀ-ਚਿੰਚਵਾੜ ਦੇ ਅਕੁਰਦੀ ਇਲਾਕੇ ’ਚ ਦੋ ਭਰਾਵਾਂ ਦੀ ਕੋਰੋਨਾ ਨਾਲ ਮੌਤ ਹੋ ਗਈ। 28 ਸਾਲ ਦੇ ਆਦਿਤਿਯ ਵਿਜੇ ਜਾਧਵ ਅਤੇ 25 ਸਾਲ ਦੇ ਅਪੂਰਵ ਵਿਜੇ ਜਾਧਵ ਵੈਂਟੀਲੇਟਰ ਸਪੋਰਟ ’ਤੇ ਸਨ ਅਤੇ ਉਨ੍ਹਾਂ ਨੂੰ ਕੋਵਿਡ ਨਿਮੋਨੀਆ ਹੋਇਆ ਸੀ। ਇੰਨਾ ਹੀ ਨਹੀਂ ਉਨ੍ਹਾਂ ਦੇ ਕੋਵਿਡ ਪੀੜਤ ਪਿਤਾ ਦਾ ਵੀ ਇਲਾਜ ਚੱਲ ਰਿਹਾ ਹੈ, ਹਸਪਤਾਲ ’ਚ ਉਹ ਆਪਣੇ ਦੋਹਾਂ ਪੁੱਤਾਂ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਨੂੰ ਅਜੇ ਤੱਕ ਦੋਹਾਂ ਪੁੱਤਰਾਂ ਦੀ ਮੌਤ ਦੀ ਖ਼ਬਰ ਨਹੀਂ ਦਿੱਤੀ ਗਈ ਹੈ। ਆਦਿਤਿਯ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ, ਜਦਕਿ ਅਪੂਰਵ ਦਾ ਅਜੇ ਵਿਆਹ ਨਹੀਂ ਹੋਇਆ ਸੀ। ਅਪੂਰਵ ਨੂੰ 1 ਮਈ ਨੂੰ ਪਤਾ ਲੱਗਾ ਸੀ ਕਿ ਉਹ ਕੋਵਿਡ ਪਾਜ਼ੇਟਿਵ ਹੈ।ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਮਰਹੂਮ ਭਰਾਵਾਂ ਬਾਰੇ ਹੇਮੰਤ ਕੋਂਡੇ ਨੇ ਕਿਹਾ ਕਿ ਅਪੂਰਵ ਪੁਣੇ ਨਗਰ ਨਿਗਮ (ਪੀ. ਐੱਮ. ਸੀ.) ’ਚ ਫਰੰਟ ਲਾਈਨ ਯੋਧਾ ਵਜੋਂ ਕੰਮ ਕਰਦਾ ਸੀ।

ਮਹਾਮਾਰੀ ਕਾਰਨ ਅਪੂਰਵ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਮਾਤਾ-ਪਿਤਾ, ਭਰਾ ਅਤੇ ਭਰਾ ਦੀ ਪਤਨੀ ਵੀ ਕੋਵਿਡ ਪਾਜ਼ੇਟਿਵ ਪਾਏ ਗਏ। ਦੱਸਿਆ ਜਾ ਰਿਹਾ ਹੈ ਕਿ ਅਪੂਰਵ ਸ਼ੁਰੂ ’ਚ ਠੀਕ ਸਨ ਪਰ ਬਾਅਦ ਵਿਚ ਉਸ ਦਾ ਆਕਸੀਜਨ ਦਾ ਪੱਧਰ ਹੇਠਾਂ ਚਲਾ ਗਿਆ, ਜਿਸ ਕਾਰਨ ਉਸ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ। ਓਧਰ ਆਦਿਤਿਯ ਵੀ ਹਸਪਤਾਲ ’ਚ ਵੈਂਟੀਲੇਟਰ ਸਪੋਰਟ ’ਤੇ ਸੀ ਪਰ 72 ਘੰਟਿਆਂ ’ਚ ਹੀ ਦੋਹਾਂ ਦੀ ਮੌਤ ਹੋ ਗਈ।

ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਬਣੀ ਹੋਈ ਹੈ। ਬੇਸ਼ੱਕ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਪਰ ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਦੇਸ਼ ’ਚ …

Leave a Reply

Your email address will not be published. Required fields are marked *