Breaking News
Home / Punjab / 2 ਮਹੀਨੇ ਪਹਿਲਾਂ ਵਿਆਹੀ ਸੀ ਕੁੜੀ-ਸਹੁਰਿਆਂ ਨੇ ਕੋਹ ਕੋਹ ਕੇ ਇੰਝ ਦਿੱਤੀ ਮੌਤ

2 ਮਹੀਨੇ ਪਹਿਲਾਂ ਵਿਆਹੀ ਸੀ ਕੁੜੀ-ਸਹੁਰਿਆਂ ਨੇ ਕੋਹ ਕੋਹ ਕੇ ਇੰਝ ਦਿੱਤੀ ਮੌਤ

ਸਥਾਨਕ ਸ਼ਹਿਰ ਦੀ ਢਾਹਾਂ ਬਸਤੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 2 ਮਹੀਨੇ ਪਹਿਲਾਂ ਵਿਆਹ ਕਰਕੇ ਸਹੁਰੇ ਘਰ ਆਈ ਲਾੜੀ ਦਾ ਰੰਗ ਕਾਲਾ ਹੋਣ ’ਤੇ ਸਹੁਰੇ ਪਰਿਵਾਰ ਵਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਬੰਧਨਾ ਵਜੋਂ ਹੋਈ ਹੈ, ਜਿਸ ਦਾ ਵਿਆਹ 24 ਨਵੰਬਰ ਨੂੰ ਹੋਇਆ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਢਾਹਾਂ ਬਸਤੀ ਵਿੱਚ 24 ਨਵੰਬਰ 2021 ਨੂੰ ਬੰਧਨਾ ਨਾਮ ਦੀ ਕੁੜੀ ਦਾ ਵਿਆਹ ਢੇਹਾ ਜਾਤੀ ਨਾਲ ਸਬੰਧਤ ਮੰਗਲ ਪੁੱਤਰ ਮੰਗੂ ਨਾਲ ਹੋਇਆ ਸੀ। ਕੁੜੀ ਦਾ ਰੰਗ ਪੱਕਾ ਸੀ। ਪੱਕਾ ਰੰਗ ਹੋਣ ਕਾਰਨ ਵਿਆਹ ਤੋਂ ਹੁਣ ਤੱਕ ਉਸ ਦਾ ਪਤੀ ਅਤੇ ਸੱਸ ਉਸ ਨੂੰ ਪਸੰਦ ਨਹੀਂ ਸੀ ਕਰਦੇ, ਜਿਸ ਕਰਕੇ ਹਮੇਸ਼ਾਂ ਘਰ ਵਿੱਚ ਲੜਾਈ-ਝਗੜਾ ਰਹਿੰਦਾ ਸੀ। ਮ੍ਰਿਤਕ ਲਾੜੀ ਦੇ ਪਿਤਾ ਮਾਲਟਾ ਨੇ ਦੱਸਿਆ ਕਿ ਮੇਰੀ ਕੁੜੀ ਦਾ ਫੋਨ 12 ਜਨਵਰੀ ਦੀ ਸ਼ਾਮ ਨੂੰ ਆਇਆ।

ਉਸ ਨੇ ਸਾਨੂੰ ਦੱਸਿਆ ਕਿ ਮੇਰੀ ਸੱਸ ਅਤੇ ਪਤੀ ਮੇਰੇ ਨਾਲ ਬਹੁਤ ਕਲੇਸ਼ ਕਰਦੇ ਹਨ। ਇਸੇ ਦੌਰਾਨ ਮੋਬਾਇਲ ਬੰਦ ਹੋ ਗਿਆ ਅਤੇ ਥੋੜੀ ਦੇਰ ਬਾਅਦ ਬੰਧਨਾ ਦੇ ਪਤੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਸਰਕਾਰੀ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਧੀ ਦੀ ਲਾਸ਼ ਮੁਰਦਾ ਘਰ ਵਿਚ ਪਈ ਹੋਈ ਸੀ।

ਮ੍ਰਿਤਕ ਦੇ ਪਿਓ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਬੀਲੇ ਦੇ ਰੀਤੀ ਰਿਵਾਜਾਂ ਅਨੁਸਾਰ ਕੀਤਾ ਸੀ। ਉਸ ਨੇ ਸਹੁਰੇ ਪਰਿਵਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਜਵਾਈ ਮੰਗਲ ਅਤੇ ਉਸ ਦੀ ਮਾਂ ਰੇਖਾ ਨੇ ਕਿਸੇ ਸਰਾਣੇ ਜਾਂ ਕੱਪੜੇ ਨਾਲ ਉਸ ਦੀ ਧੀ ਦਾ ਮੁੰਹ ਦੱਬਕੇ ਸਾਹ ਰੋਕ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪਲਸ ਪੁਲਸ ਨੇ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕ ਦੇ ਪਤੀ ਮੰਗਲ ਅਤੇ ਸੱਸ ਰੇਖਾ ਰਾਣੀ ਖ਼ਿਲਾਫ਼ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰ ਦਿੱਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਭੇਜ ਦਿੱਤਾ।

ਸਥਾਨਕ ਸ਼ਹਿਰ ਦੀ ਢਾਹਾਂ ਬਸਤੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 2 ਮਹੀਨੇ ਪਹਿਲਾਂ ਵਿਆਹ ਕਰਕੇ ਸਹੁਰੇ ਘਰ ਆਈ ਲਾੜੀ ਦਾ ਰੰਗ ਕਾਲਾ ਹੋਣ ’ਤੇ ਸਹੁਰੇ ਪਰਿਵਾਰ ਵਲੋਂ ਕਤਲ …

Leave a Reply

Your email address will not be published. Required fields are marked *