ਮੌਸਮ ਵਿਭਾਗ ਅਨੁਸਾਰ ਸ਼ਨਿੱਚਰਵਾਰ ਨੂੰ ਮੌਸਮ ਸਾਫ਼ ਰਹੇਗਾ ਤੇ ਦਿਨ ‘ਚ ਠੰਢ ਵੀ ਘੱਟ ਰਹੇਗੀ ਪਰ ਸ਼ਾਮ ਨੂੰ ਹਵਾ ਚੱਲਣ ਦੇ ਆਸਾਰ ਹਨ। ਉੱਥੇ ਹੀ ਫਰਵਰੀ ਦੀ ਸ਼ੁਰੂਆਤ ਮੀਂਹ ਦੇ ਨਾਲ ਹੋਣ ਦੇ ਆਸਾਰ ਹਨ। ਉੱਤਰ ਪੱਛਮੀ ਤੇ ਮੱਧ ਭਾਰਤ ‘ਚ ਸੀਤ ਲਹਿਰ ਸ਼ਨਿੱਚਰਵਾਰ ਤੋਂ ਬਾਅਦ ਘੱਟ ਹੋਣ ਦੀ ਸੰਭਾਵਨਾ ਹੈ, ਜਦ ਕਿ 2,3 ਫਰਵਰੀ ਨੂੰ ਮੀਂਹ ਪੈਣ ਦੇ ਆਸਾਰ ਹਨ।
ਕਰੀਬ ਤਿੰਨ ਹਫ਼ਤਿਆਂ ਬਾਅਦ ਦਿੱਲੀ ‘ਚ ਨਿਕਲੀ ਧੁੱਪ – ਦਿੱਲੀ ‘ਚ ਸ਼ੁੱਕਰਵਾਰ ਨੂੰ ਕਰੀਬ ਤਿੰਨ ਹਫ਼ਤਿਆਂ ਬਾਅਦ ਪੂਰਾ ਦਿਨ ਧੁੱਪ ਨਿਕਲੀ ਰਹੀ। ਵੱਧ ਤੋਂ ਵੱਧ ਤਾਪਮਾਨ ਵੀ 19 ਦਿਨ ਬਾਅਦ 20 ਡਿਗਰੀ ਹੋਇਆ। ਇਸ ਨਾਲ ਦਿੱਲੀ ਵਾਸੀਆਂ ਨੂੰ ਠੰਢ ਤੋਂ ਕਾਫ਼ੀ ਰਾਹਤ ਮਿਲੀ ਹੈ।ਸ਼ਨਿੱਚਰਵਾਰ ਨੂੰ ਵੀ ਕਰੀਬ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ ਮੌਸਮ ‘ਚ 2-3 ਫਰਵਰੀ ਨੂੰ ਬਦਲਾਅ ਆਵੇਗਾ। ਮੀਂਹ ਪੈਣ ਦੀ ਸੰਭਾਵਨਾ ਹੈ।
ਦੋ ਤੋਂ ਚਾਰ ਫਰਵਰੀ ਵਿਚਕਾਰ ਬਦਲੇਗਾ ਮੌਸਮ – ਸਕਾਈਮੈਟ ਵੈਦਰ ਦੇ ਅਧਿਕਾਰੀ ਮਹੇਸ਼ ਪਲਾਵਤ ਨੇ ਦੱਸਿਆ ਕਿ ਦੋ ਤੋਂ ਚਾਰ ਫਰਵਰੀ ਦੇ ਵਿਚਕਾਰ ਜੰਮੂ-ਕਸ਼ਮੀਰ ਵੱਲ ਇਕ ਨਵਾਂ ਪੱਛਮੀ ਗਡ਼ਬਡ਼ ਪੈਦਾ ਹੋ ਰਿਹਾ ਹੈ। ਇਸ ਦੇ ਅਸਰ ਨਾਲ ਪਹਾਡ਼ਾਂ ‘ਚ ਬਰਫ਼ਬਾਰੀ ਹੋਵੇਗੀ. ਜਦਕਿ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੰਜਾਬ ‘ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਮੀਂਹ ਨਾਲ ਪਹਿਲਾਂ ਵਰਗੀ ਠੰਢ ਨਹੀਂ ਪਵੇਗੀ ਪਰ ਠੰਢ ‘ਚ ਥੋਡ਼੍ਹਾ ਵਾਧਾ ਜ਼ਰੂਰ ਹੋ ਸਕਦਾ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਮੌਸਮ ਵਿਭਾਗ ਅਨੁਸਾਰ ਸ਼ਨਿੱਚਰਵਾਰ ਨੂੰ ਮੌਸਮ ਸਾਫ਼ ਰਹੇਗਾ ਤੇ ਦਿਨ ‘ਚ ਠੰਢ ਵੀ ਘੱਟ ਰਹੇਗੀ ਪਰ ਸ਼ਾਮ ਨੂੰ ਹਵਾ ਚੱਲਣ ਦੇ ਆਸਾਰ ਹਨ। ਉੱਥੇ ਹੀ ਫਰਵਰੀ ਦੀ ਸ਼ੁਰੂਆਤ ਮੀਂਹ ਦੇ …