ਜੇਕਰ ਤੁਸੀਂ ਨੈਸ਼ਨਲ ਪੈਨਸ਼ਨ ਸਿਸਟਮ (NPS) ‘ਚ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਡੀ ਜੇਬ ਜ਼ਿਆਦਾ ਕੱਟੇਗੀ। ਜੀ ਹਾਂ, ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ (PFRDA) ਨੇ ਪੁਆਇੰਟ ਆਫ ਪ੍ਰੈਜ਼ੈਂਸ (POP) ਆਊਟਲੇਟਸ ‘ਤੇ ਪੇਸ਼ ਕੀਤੀਆਂ ਜਾਣ ਵਾਲੀਆਂ NPS ਨਾਲ ਸਬੰਧਤ ਸੇਵਾਵਾਂ ਲਈ ਖਰਚੇ ਵਧਾ ਦਿੱਤੇ ਹਨ। ਐਗਜ਼ਿਟ ਤੇ ਵਿਡਰਾਲ ਦੀ ਪ੍ਰਕਿਰਿਆ ‘ਤੇ ਸੇਵਾ ਫੀਸ ਨੂੰ ਬਦਲਿਆ ਗਿਆ ਹੈ। ਐਗਜ਼ਿਟ ਤੇ ਵਿਡਰਾਲ ਦੀ ਪ੍ਰਕਿਰਿਆ ਨੂੰ ਘੱਟੋਂ-ਘੱਟ 125 ਰੁਪਏ ਤੇ ਵੱਧ ਤੋਂ ਵੱਧ ਫੀਸ 500 ਰੁਪਏ ਕਰ ਦਿੱਤੀ ਗਈ ਹੈ।
eNPS ਪਲੇਟਫਾਰਮ ਲਈ ਫੀਸ ਕਦੋਂ ਤੋਂ ਲਾਗੂ – eNPS ਦਾ ਸਰਵਿਸ ਚਾਰਜ ਯੋਗਦਾਨ ਦੇ 0.10 ਫੀਸਦੀ ਤੋਂ ਵਧਾ ਕੇ 0.20 ਫੀਸਦੀ ਕਰ ਦਿੱਤਾ ਗਿਆ ਹੈ। ਯਾਨੀ ਘੱਟੋ-ਘੱਟ 15 ਰੁਪਏ ਅਤੇ ਵੱਧ ਤੋਂ ਵੱਧ 10,000 ਰੁਪਏ ਕਰ ਦਿੱਤਾ ਗਿਆ ਹੈ। ਇਹ ਸੋਧੀ ਹੋਈ ਫੀਸ 15 ਫਰਵਰੀ 2022 ਤੋਂ ਲਾਗੂ ਹੋਵੇਗੀ। ਪੀਓਪੀ ਕੋਲ ਗਾਹਕਾਂ ਨਾਲ ਚਾਰਜ ਦੀ ਗੱਲਬਾਤ ਕਰਨ ਦਾ ਬਦਲ ਹੋਵੇਗਾ ਪਰ ਤੈਅ ਘੱਟੋ-ਘੱਟ ਤੇ ਵੱਧ ਤੋਂ ਵੱਧ ਫੀਸ ਸਟ੍ਰਕਚਰ ‘ਚ ਹੀ ਪੇਮੈਂਟ ਲੈਣੀ ਪਵੇਗੀ।
ਸਬਸਕ੍ਰਾਈਬਰ ਦੀ ਰਜਿਸਟ੍ਰੇਸ਼ਨ ਵੇਲੇ – ਪਹਿਲਾਂ ਇਹ ਫੀਸ 200 ਰੁਪਏ ਰੱਖੀ ਗਈ ਸੀ। ਹੁਣ ਇਸ ਦੀ ਹੱਦ 200 ਰੁਪਏ ਤੋਂ ਵੱਧ ਤੋਂ ਵੱਧ 400 ਰੁਪਏ ਦੇ ਵਿਚਕਾਰ ਵਧਾਈ ਗਈ ਹੈ, ਜੋ ਇਸ ਸਲੈਬ ਦੇ ਅੰਦਰ ਨੈਗੋਸ਼ਿਏਬਲ ਹੈ।
ਯੋਗਦਾਨ ਵੇਲੇ – ਮੌਜੂਦਾ ਸਮੇਂ ਜੇਕਰ ਕੋਈ ਵਿਅਕਤੀ ਪੀਓਪੀ ਜ਼ਰੀਏ NPS ਖਾਤੇ ‘ਚ 5,000 ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ ਪੀਓਪੀ 12.50 ਰੁਪਏ (5,000 ਰੁਪਏ ਦਾ 0.25 ਫ਼ੀਸਦ) ਚਾਰਜ ਕਰਨਾ ਚਾਹੀਦੈ ਤੇ ਘੱਟੋ-ਘੱਟ ਫੀਸ 20 ਰੁਪਏ ਹੈ। ਹੁਣ ਨਵੇਂ ਪੀਓਪੀ ਫੀਸ ਦੇ ਨਾਲ ਜੇਕਰ ਕੋਈ ਵਿਅਕਤੀ ਪੀਓਪੀ ਤੋਂ ਐੱਨਪੀਐੱਸ ਖਾਤੇ ‘ਚ 5,000 ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ 25 ਰੁਪਏ (5,000 ਰੁਪਏ ਦਾ 0.50 ਫ਼ੀਸਦ) ਚਾਰਜ ਕਰਨਾ ਚਾਹੀਦੈ ਤੇ ਘੱਟੋ-ਘੱਟ ਫੀਸ ਵਧਾ ਕੇ 30 ਰੁਪਏ ਕੀਤੀ ਗਈ ਹੈ।
ਦੂਸਰੇ ਕੰਮਾਂ ਦੇ ਵੇਲੇ – ਸਾਰੇ ਗ਼ੈਰ-ਵਿੱਤੀ ਲੈਣ-ਦੇਣ ਲਈ ਫੀਸ 20 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਗਈ ਹੈ। Persistency Fees ਦੀ ਹੱਦ 50 ਰੁਪਏ ਪ੍ਰਤੀ ਸਾਲ ਸੀ। ਹਰੇਕ ਗਾਹਕ ਲਈ ਪੀਓਪੀ ਨੂੰ Persistency Fees ਮਿਲਦੀ ਹੈ। ਅਜਿਹਾ ਗਾਹਕ ਜਿਸ ਦਾ ਖਾਤਾ ਉਨ੍ਹਾਂ ਵੱਲੋਂ ਖੋਲ੍ਹਿਆ ਗਿਆ ਹੈ ਤੇ ਜੋ ਇਕ ਵਿੱਤੀ ਵਰ੍ਹੇ ‘ਚ ਘੱਟੋ-ਘੱਟ 1000 ਰੁਪਏ ਦਾ ਯੋਗਦਾਨ ਦਿੰਦਾ ਹੈ। ਸਬਸਕ੍ਰਾਈਬਰ ਨੂੰ ਇਕ ਵਿੱਤੀ ਵਰ੍ਹੇ ‘ਚ ਛੇ ਮਹੀਨੇ ਤੋਂ ਜ਼ਿਆਦਾ ਲਈ ਪੀਓਪੀ ਨਾਲ ਜੁੜਿਆ ਹੋਣਾ ਚਾਹੀਦੈ। ਹੁਣ ਇਸ ਨੂੰ 1000 ਰੁਪਏ ਤੋਂ 2,000 ਰੁਪਏ ਦੇ ਵਿਚਕਾਰ ਸਾਲਾਨਾ ਯੋਗਦਾਨ ਲਈ 50 ਰੁਪਏ ਸਾਲਾਨਾ ਕਰ ਦਿੱਤਾ ਗਿਆ ਹੈ। 3000 ਰੁਪਏ ਤੋੰ 6000 ਰੁਪਏ ਦੇ ਵਿਚਕਾਰ ਦੀ ਰਕਮ ਲਈ 75 ਰੁਪਏ ਤੇ 6000 ਰੁਪਏ ਤੋਂ ਉੱਪਰ ਲਈ 100 ਰੁਪਏ ਹੋਣਗੇ।
ਜੇਕਰ ਤੁਸੀਂ ਨੈਸ਼ਨਲ ਪੈਨਸ਼ਨ ਸਿਸਟਮ (NPS) ‘ਚ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਡੀ ਜੇਬ ਜ਼ਿਆਦਾ ਕੱਟੇਗੀ। ਜੀ ਹਾਂ, ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ (PFRDA) ਨੇ ਪੁਆਇੰਟ ਆਫ ਪ੍ਰੈਜ਼ੈਂਸ (POP) …