ਹੈਬੋਵਾਲ ਦੇ ਰਾਜੇਸ਼ ਨਗਰ ਇਲਾਕੇ ’ਚ ਗੁਆਂਢ ’ਚ ਰਹਿਣ ਵਾਲੇ 12ਵੀਂ ਦੇ ਵਿਦਿਆਰਥੀ ਵਲੋਂ 13 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਬੱਚੀ ਨੂੰ ਘੁਮਾਉਣ ਦੇ ਬਹਾਨੇ ਆਪਣੇ ਕਮਰੇ ਵਿਚ ਲੈ ਗਿਆ, ਜਿਥੇ ਉਸ ਨੇ ਬੱਚੀ ਨਾਲ ਕਥਿਤ ਰੂਪ ’ਚ ਜਬਰ-ਜ਼ਨਾਹ ਕੀਤਾ। ਘਟਨਾ 12 ਦਿਨ ਪਹਿਲਾਂ ਦੀ ਹੈ ਪਰ ਸਾਹਮਣੇ ਸ਼ਨੀਵਾਰ ਨੂੰ ਆਈ ਹੈ।

ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਪੋਸਕੋ ਅਤੇ ਰੇਪ ਦਾ ਕੇਸ ਦਰਜ ਕਰ ਕੇ ਮੁਲਜ਼ਮ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਨੀਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿਛ ਲਈ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।ਜਗਤਪੁਰੀ ਚੌਕੀ ਮੁਖੀ ਸਬ-ਇੰਸ. ਇਕਬਾਲ ਸਿੰਘ ਨੇ ਦੱਸਿਆ ਕਿ ਪੀੜਤਾ ਆਪਣੇ ਮਾਪਿਆਂ ਨਾਲ ਇਕ ਹੀ ਵਿਹੜੇ ’ਚ ਰਹਿੰਦੀ ਹੈ, ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਹਨ।

3 ਭੈਣ-ਭਰਾ ’ਚ ਉਹ ਸਭ ਤੋਂ ਵੱਡੀ ਹੈ ਅਤੇ ਇਕ ਪ੍ਰਾਈਵੇਟ ਸਕੂਲ ਵਿਚ 7ਵੀਂ ਕਲਾਸ ’ਚ ਪੜ੍ਹਦੀ ਹੈ। ਉਸ ਦੇ ਮਾਪੇ ਦੋਵੇਂ ਹੀ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਰਾਜੂ ਉਸੇ ਵਿਹੜੇ ’ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ, ਜਿਸ ਕਾਰਨ ਬੱਚੀ ਅਤੇ ਉਸ ਦਾ ਪਰਿਵਾਰ ਉਸ ਨੂੰ ਜਾਣਦਾ ਸੀ। 5 ਅਪ੍ਰੈਲ ਨੂੰ ਬੱਚੀ ਦੇ ਮਾਪੇ ਕੰਮ ’ਤੇ ਅਤੇ ਦੋਵੇਂ ਛੋਟੇ ਭੈਣ-ਭਰਾ ਟਿਊਸ਼ਨ ਪੜ੍ਹਨ ਗਏ ਹੋਏ ਸਨ ਤਾਂ ਮੁਲਜ਼ਮ ਬੱਚੀ ਨੂੰ ਘੁਮਾਉਣ ਫਿਰਾਉਣ ਦਾ ਬਹਿਕਾਵਾ ਦੇ ਕੇ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਇਹ ਕਾਰਾ ਕੀਤਾ।

ਦੋਸ਼ ਹੈ ਕਿ ਮੁਲਜ਼ਮ ਨੇ ਬੱਚੀ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਦੁਪਹਿਰ ਨੂੰ ਕਰੀਬ 1 ਵਜੇ ਪੀੜਤਾ ਦੀ ਮਾਂ ਕੰਮ ਤੋਂ ਘਰ ਪਰਤੀ ਤਾਂ ਉਸ ਨੇ ਬੇਟੀ ਨੂੰ ਡਰੀ ਸਹਿਮੀ ਦੇਖਿਆ। ਕਾਰਨ ਪੁੱਛਣ ’ਤੇ ਬੱਚੀ ਨੇ ਰੋਂਦੇ ਹੋਏ ਆਪਬੀਤੀ ਮਾਂ ਨੂੰ ਦੱਸੀ। ਪੁਲਸ ਨੇ ਦੱਸਿਆ ਕਿ ਸਮਾਜ ’ਚ ਬਦਨਾਮੀ ਦੇ ਡਰੋਂ ਅਤੇ ਘਟਨਾ ਤੋਂ ਬਾਅਦ ਬੱਚੀ ਦੇ ਗਹਿਰੇ ਸਦਮੇ ’ਚ ਚਲੇ ਜਾਣ ਕਾਰਨ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਨਹੀਂ ਕਰਵਾਈ।

ਸ਼ੁੱਕਰਵਾਰ ਨੂੰ ਜਦੋਂ ਕੇਸ ਦਾ ਪਤਾ ਲੱਗਾ ਕਿ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਫੜ ਲਿਆ। ਇਕਬਾਲ ਨੇ ਦੱਸਿਆ ਕਿ ਬੱਚੀ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਸਦਮੇ ਤੋਂ ਉੱਭਰਨ ਲਈ ਉਸ ਦੀ ਕਾਊਂਸਲਿੰਗ ਵੀ ਕਰਵਾਈ ਜਾਵੇਗੀ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੈਬੋਵਾਲ ਦੇ ਰਾਜੇਸ਼ ਨਗਰ ਇਲਾਕੇ ’ਚ ਗੁਆਂਢ ’ਚ ਰਹਿਣ ਵਾਲੇ 12ਵੀਂ ਦੇ ਵਿਦਿਆਰਥੀ ਵਲੋਂ 13 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਬੱਚੀ ਨੂੰ ਘੁਮਾਉਣ …
Wosm News Punjab Latest News