Breaking News
Home / Punjab / 10 ਇੱਟਾਂ ਦੇ ਬਰਾਰਬ ਹੈ ਇਹ ਇੱਕ ਬਲਾਕ, ਕੀਮਤ ਵੀ ਲਗਭਗ ਅੱਧੀ

10 ਇੱਟਾਂ ਦੇ ਬਰਾਰਬ ਹੈ ਇਹ ਇੱਕ ਬਲਾਕ, ਕੀਮਤ ਵੀ ਲਗਭਗ ਅੱਧੀ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ, ਸਿਓਂਕ ਅਤੇ ਸ਼ੋਰੇ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਜਾਂ ਸਿਓਂਕ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀ ਇਸਦਾ ਹੱਲ ਲੱਭਣ ਵਿੱਚ ਲੱਗ ਜਾਂਦੇ ਹਾਂ। ਸਲਾਭ ਨੂੰ ਲੁਕਾਉਣ ਲਈ ਅਸੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਾਂ।

ਕਦੇ ਟਾਈਲਾਂ ਲਗਵਾਉਂਦੇ ਹਾਂ, ਵਾਲਪੱਟੀ ਅਤੇ ਪੇਂਟ ਕਰਵਾਉਂਦੇ ਹਾਂ। ਪਰ ਫਿਰ ਵੀ ਕੁੱਝ ਸਮੇਂ ਬਾਅਦ ਘਰ ਦੀਆਂ ਕੰਧਾਂ ‘ਤੇ ਸਲਾਭ ਅਤੇ ਸਿਉਂਕ ਆ ਜਾਂਦੀ ਹੈ। ਇਸਦੇ ਨਾਲ ਸ਼ੋਰਾ ਵੀ ਬਹੁਤ ਆਉਣ ਲਗਦਾ ਹੈ ਅਤੇ ਸਾਰੀਆਂ ਕੰਧਾਂ ਖਰਾਬ ਹੀ ਜਾਂਦੀਆਂ ਹਨ ਅਤੇ ਕਈ ਥਾਈਂ ਤਾਂ ਛੱਤਾਂ ਤੱਕ ਵੀ ਸਲਾਭ ਪਹੁੰਚ ਜਾਂਦੀ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਸੀਮੇਂਟੇਡ ਬਲਾਕਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਇੱਟਾਂ ਦੀ ਜਗ੍ਹਾ ਲਗਾਉਣ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਸਲਾਭ ਅਤੇ ਸ਼ੋਰੇ ਦੀ ਸਮੱਸਿਆ ਨਹੀਂ ਆਵੇਗੀ। ਇਹ ਬਲਾਕ ਇੱਟਾਂ ਨਾਲੋਂ ਕਈ ਗੁਣਾ ਮਜਬੂਤ ਵੀ ਹੁੰਦੇ ਹਨ ਅਤੇ ਹਲਕੇ ਵੀ ਹੁੰਦੇ ਹਨ ਅਤੇ ਇੱਟਾਂ ਨਾਲੋਂ ਇਨ੍ਹਾਂ ਦੀ ਲਾਈਫ ਵੀ ਕਾਫੀ ਜਿਆਦਾ ਹੁੰਦੀ ਹੈ।

ਸਭਤੋਂ ਖਾਸ ਗੱਲ ਇਹ ਹੈ ਕਿ ਇਹ ਬਲਾਕ ਇੱਟਾਂ ਨਾਲੋਂ ਕਾਫੀ ਸਸਤੇ ਵੀ ਪੈਂਦੇ ਹਨ। ਇਹ ਇੱਕ ਬਲਾਕ ਸਿਰਫ 55 ਰੁਪਏ ਵਿੱਚ ਪੈਂਦਾ ਹੈ ਅਤੇ ਇਹ ਇੱਕ ਬਲਾਕ ਲਗਭਗ 10 ਇੱਟਾਂ ਦੇ ਬਰਾਬਰ ਹੈ। ਤੁਸੀਂ Dynamic blocks (ਜਗਰਾਓਂ) ਨਾਮ ਦੀ ਫਰਮ ਤੋਂ ਇਸ ਤਰਾਂ ਦੇ ਬਲਾਕ ਅਤੇ ਹਰ ਤਰਾਂ ਦੀਆਂ ਇੰਟਰਲਾਕ ਟਾਈਲਾਂ ਖਰੀਦ ਸਕਦੇ ਹੋ। ਇਨ੍ਹਾਂ ਬਲੋਕਸ ਅਤੇ ਟਾਈਲਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ …

Leave a Reply

Your email address will not be published. Required fields are marked *