Breaking News
Home / Punjab / 1 ਦਸੰਬਰ ਤੋਂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਵ-ਹੋ ਜਾਓ ਤਿਆਰ

1 ਦਸੰਬਰ ਤੋਂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਵ-ਹੋ ਜਾਓ ਤਿਆਰ

ਜੇਕਰ ਤੁਹਾਡੇ ਕੋਲ ਐੱਸ. ਬੀ. ਆਈ. ਦਾ ਕ੍ਰੈਡਿਟ ਕਾਰਡ ਹੈ ਤਾਂ ਤੁਹਾਨੂੰ ਅਗਲੇ ਮਹੀਨੇ ਦਸੰਬਰ ‘ਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਕਿਉਂਕਿ ਬੈਂਕਿੰਗ ਤੇ EPFO ਸਣੇ ਕਈ ਨਿਯਮਾਂ ਵਿਚ 1 ਦਸੰਬਰ ਤੋਂ ਕੁਝ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ।

ਅਗਲੇ ਮਹੀਨੇ ਤੋਂ SBI ਕ੍ਰੈਡਿਟ ਕਾਰਡ ਜ਼ਰੀਏ ਸ਼ਾਪਿੰਗ ਕਰਨੀ ਤੁਹਾਨੂੰ ਥੋੜ੍ਹੀ ਮਹਿੰਗੀ ਪਵੇਗੀ। ਹਰ ਖਰੀਦ ‘ਤੇ 99 ਰੁਪਏ ਅਤੇ ਟੈਕਸ ਵੱਖਰੇ ਤੌਰ ‘ਤੇ ਅਦਾ ਕਰਨਾ ਹੋਵੇਗਾ। ਇਹ ਪ੍ਰੋਸੈਸਿੰਗ ਚਾਰਜ ਹੋਵੇਗਾ। SBI ਦੇ ਅਨੁਸਾਰ, 1 ਦਸੰਬਰ, 2021 ਤੋਂ, ਸਾਰੇ ਵਪਾਰੀ EMI ਟ੍ਰਾਂਜੈਕਸ਼ਨਾਂ ਨੂੰ ਪ੍ਰੋਸੈਸਿੰਗ ਚਾਰਜ ਅਤੇ ਟੈਕਸ ਵਜੋਂ 99 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਸਭ ਤੋਂ ਪਹਿਲਾਂ SBI ਕ੍ਰੈਡਿਟ ਕਾਰਡ ਨੇ ਇਸ ਦੀ ਸ਼ੁਰੂਆਤ ਕੀਤੀ ਹੈ।

ਯੂਨੀਵਰਸਲ ਖਾਤਾ ਨੰਬਰ (UAN) ਨੂੰ 30 ਨਵੰਬਰ ਤੱਕ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਅਜਿਹੇ ‘ਚ ਜੇਕਰ ਤੁਸੀਂ 30 ਨਵੰਬਰ ਤੱਕ ਅਜਿਹਾ ਨਹੀਂ ਕਰ ਪਾਉਂਦੇ ਹੋ ਤਾਂ 1 ਦਸੰਬਰ ਤੋਂ ਤੁਹਾਡੇ ਖਾਤੇ ‘ਚ ਕੰਪਨੀ ਵੱਲੋਂ ਆਉਣ ਵਾਲਾ ਕਾਂਟ੍ਰੀਬਿਊਸ਼ਨ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ EPF ਖਾਤੇ ਤੋਂ ਪੈਸੇ ਕਢਵਾਉਣ ‘ਚ ਵੀ ਪਰੇਸ਼ਾਨੀ ਹੋ ਸਕਦੀ ਹੈ।

ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ ਖਾਤਾਧਾਰਕਾਂ ਨੂੰ ਝਟਕਾ ਦਿੱਤਾ ਹੈ। ਬੈਂਕ ਨੇ ਬਚਤ ਖਾਤੇ ‘ਤੇ ਵਿਆਜ ਦਰਾਂ ‘ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਨੇ ਬਚਤ ਖਾਤੇ ਦੀ ਵਿਆਜ ਦਰਾਂ ਨੂੰ 2.90 ਤੋਂ ਘਟਾ ਕੇ 2.80% ਪ੍ਰਤੀ ਸਾਲ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ।

ਮਾਚਿਸ ਦੀ ਕੀਮਤ 14 ਸਾਲਾਂ ਬਾਅਦ ਦੁੱਗਣੀ ਹੋਣ ਵਾਲੀ ਹੈ। 1 ਦਸੰਬਰ, 2021 ਤੋਂ, ਤੁਹਾਨੂੰ ਮਾਚਿਸ ਦੇ ਇੱਕ ਡੱਬੇ ਲਈ 1 ਰੁਪਏ ਦੀ ਬਜਾਏ 2 ਰੁਪਏ ਖਰਚ ਕਰਨੇ ਪੈਣਗੇ। ਪਿਛਲੀ ਵਾਰ 2007 ਵਿੱਚ ਮਾਚਿਸ ਦੀ ਕੀਮਤ 50 ਪੈਸੇ ਤੋਂ ਵਧਾ ਕੇ 1 ਰੁਪਏ ਕੀਤੀ ਗਈ ਸੀ। ਕੀਮਤਾਂ ਵਧਣ ਦਾ ਕਾਰਨ ਮਾਚਿਸ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੈ।ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ। ਅਫਰੀਕਾ ‘ਚ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਮਿਲਣ ਤੋਂ ਬਾਅਦ ਕੱਚੇ ਦੀ ਕੀਮਤ ‘ਚ ਵੱਡੀ ਗਿਰਾਵਟ ਆਈ ਹੈ। ਅਜਿਹੇ ‘ਚ ਉਮੀਦ ਹੈ ਕਿ 1 ਦਸੰਬਰ ਦੀ ਸਮੀਖਿਆ ‘ਚ LPG ਸਿਲੰਡਰ ਦੀ ਕੀਮਤ ‘ਚ ਕਮੀ ਆ ਸਕਦੀ ਹੈ।

ਜੇਕਰ ਤੁਹਾਡੇ ਕੋਲ ਐੱਸ. ਬੀ. ਆਈ. ਦਾ ਕ੍ਰੈਡਿਟ ਕਾਰਡ ਹੈ ਤਾਂ ਤੁਹਾਨੂੰ ਅਗਲੇ ਮਹੀਨੇ ਦਸੰਬਰ ‘ਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਕਿਉਂਕਿ ਬੈਂਕਿੰਗ ਤੇ EPFO ਸਣੇ ਕਈ ਨਿਯਮਾਂ …

Leave a Reply

Your email address will not be published. Required fields are marked *