ਜੇ ਤੁਸੀਂ ਵੀ ਸਟੇਟ ਬੈਂਕ ਆਫ ਇੰਡੀਆ ਦੀਆਂ ਸੇਵਾਵਾਂ ਲੈਂਦੇ ਹੋ ਤਾਂ ਅਲਰਟ ਹੋ ਜਾਓ ਕਿਉਂਕਿ 1 ਜੁਲਾਈ ਤੋਂ ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕ ‘ਚ ਕਈ ਨਿਯਮਾਂ ‘ਚ ਬਦਲਾਅ ਹੋਣ ਵਾਲਾ ਹੈ। ਸਟੇਟ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ATM ਤੋਂ Cash Withdrawal ਤੇ ਚੈੱਕਬੁੱਕ ਦਾ ਇਸਤੇਮਾਲ ਕਰਨਾ ਮਹਿੰਗਾ ਸਾਬਿਤ ਹੋ ਸਕਦਾ ਹੈ।

ਬੈਂਕ ਨੇ ਸਰਵਿਸ ਚਾਰਜ ‘ਚ ਕੀਤਾ ਬਦਲਾਅ
ਸਟੇਟ ਬੈਂਕ ਇੰਡੀਆ ਨੇ ਆਪਣੇ ATM ਤੇ ਬੈਂਕ ਬ੍ਰਾਂਚ ਤੋਂ ਪੈਸੇ ਕਢਵਾਉਣ ਦੇ ਸਰਵਿਸ ਚਾਰਜ ‘ਚ ਫੇਰਬਦਲ ਕਰ ਦਿੱਤਾ। SBI ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ, ਨਵੇਂ ਚਾਰਜ ਟਰਾਂਸਫਰ ਤੇ ਹੋਰ ਨਾਨ-ਫਾਈਨੈਸ਼ਿਅਲ ਲੈਣ-ਦੇਣ ‘ਤੇ ਲਾਗੂ ਕੀਤੇ ਜਾਣਗੇ। ਬੈਂਕ ਮੁਤਾਬਿਕ ਨਵੇਂ ਸਰਵਿਸ ਚਾਰਜ 1 ਜੁਲਾਈ, 2021 ਤੋਂ SBI ਬੇਸਿਕ ਸੇਵਿੰਗਸ ਬੈਂਕ ਡਿਪਾਜਿਟ ਖਾਤਾਧਾਰਕਾਂ ‘ਤੇ ਲਾਗੂ ਹੋਣਗੇ।

SBI BSBD ਖਾਤਾ ਹੋਲਡਰਾਂ ਨੂੰ ਇਕ ਫਾਈਨੈਸ਼ਿਅਲ ਈਅਰ ‘ਚ 10 ਚੈੱਕਾਂ ਦੀ ਕਾਪੀ ਦਿੱਤੀ ਜਾਂਦੀ ਹੈ। ਹੁਣ 10 ਚੈੱਕ ਵਾਲੀ ਚੈੱਕਬੁੱਕ ‘ਤੇ ਗਾਹਕ ਨੂੰ ਫੀਸ ਦੇਣੀ ਹੋਵੇਗੀ। ਹੁਣ BSBD ਬੈਂਕ ਖਾਤਾਧਾਰਕਾਂ ਨੂੰ 10 ਚੈੱਕ ਲੀਵ ਲਈ 40 ਰੁਪਏ ਦੇ ਨਾਲ GST ਚਾਰਜ ਦੇਣਾ ਹੋਵੇਗਾ,

ਉੱਥੇ 25 ਚੈੱਕ ਲੀਵ ਲਈ 75 ਰੁਪਏ ‘ਤੇ GST ਚਾਰਜ ਦੇਣਾ ਹੋਵੇਗਾ। ਐਮਰਜੈਂਸੀ ਚੈੱਕਬੁੱਕ ਦੀ 10 ਲੀਵ ਲਈ 50 ਰੁਪਏ ਪਲਸ GST ਦਾ ਭੁਗਤਾਨ ਕਰਨਾ ਹੀ ਹੋਵੇਗਾ। ਹਾਲਾਂਕਿ ਬੈਂਕ ਨੇ ਸੀਨੀਅਰ ਨਾਗਰਿਕਾਂ ਲਈ ਚੈੱਕਬੁੱਕ ਤੇ ਨਵੇਂ ਸਰਵਿਸ ਚਾਰਜ ਤੋਂ ਛੋਟ ਦਿੱਤੀ ਗਈ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਜੇ ਤੁਸੀਂ ਵੀ ਸਟੇਟ ਬੈਂਕ ਆਫ ਇੰਡੀਆ ਦੀਆਂ ਸੇਵਾਵਾਂ ਲੈਂਦੇ ਹੋ ਤਾਂ ਅਲਰਟ ਹੋ ਜਾਓ ਕਿਉਂਕਿ 1 ਜੁਲਾਈ ਤੋਂ ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕ ‘ਚ ਕਈ ਨਿਯਮਾਂ ‘ਚ …
Wosm News Punjab Latest News