ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਕੁਝ ਨਵੇਂ ਨਿਯਮ ਲਾਗੂ ਜਾਂ ਬਦਲਾਅ ਹੁੰਦੇ ਹਨ। ਅਗਲੇ ਮਹੀਨੇ ਯਾਨੀ ਅਕਤੂਬਰ ‘ਚ ਵੀ ਅਜਿਹਾ ਕੁਝ ਹੋਣ ਵਾਲਾ ਹੈ। 1 ਅਕਤੂਬਰ ਤੋਂ ਰੋਜ਼ਮਰਾ ਦੀਆਂ ਕਈ ਚੀਜ਼ਾਂ ‘ਚ ਬਦਲਣ ਜਾ ਰਹੀ ਹੈ। ਇਸ ਬਦਲਾਵਾਂ ਦਾ ਸਿੱਧਾ ਸਬੰਧ ਜਨਤਾ ਦੀ ਜੇਬ ‘ਤੇ ਪਵੇਗਾ। ਇਨ੍ਹਾਂ ‘ਚ ਬੈਂਕਿੰਗ, ਰਸੋਈ ਗੈਸ ਸਮੇਤ ਕਈ ਮੁੱਖ ਬਦਲਾਅ ਹਨ। ਤਾਂ ਆਓ ਜਾਣਦੇ ਹਾਂ ਕੀ ਹੋਣ ਵਾਲੇ ਬਦਲਾਅ ‘ਤੇ ਆਮ ਆਦਮੀ ‘ਤੇ ਕੀ ਹੋਵੇਗਾ ਅਸਰ।
ਪੁਰਾਣੀ ਚੈੱਕਬੁੱਕ ਨਹੀਂ ਚਲੇਗੀ – 1 ਅਕਤੂਬਰ ਤੋਂ ਤਿੰਨ ਬੈਂਕਾਂ ਦੀ ਚੈਕਬੁੱਕ ਤੇ ਐੱਮਆਈਸੀਆਈ ਕੋਡ ਗ਼ੈਰ-ਕਾਨੂੰਨੀ ਹੋ ਜਾਣਗੇ। ਇਹ ਬੈਂਕ ਹਨ ਓਰੀਐਂਟਲ ਬੈਂਕ ਆਫ ਕਾਮਰਜ਼, ਯੂਨਾਈਟੇਡ ਬੈਂਕ ਆਫ ਇੰਡੀਆ ਤੇ ਇਲਾਹਾਬਾਦ ਬੈਂਕ। ਇਨ੍ਹਾਂ ਤਿੰਨਾਂ ਬੈਂਕਾਂ ਨੂੰ ਦੂਜੇ ਬੈਂਕ ‘ਚ ਰਲੇਵਾਂ ਹੋਇਆ ਹੈ। ਬੈਂਕਾਂ ਦੇ ਮਰਜ਼ ਹੋਣ ਨਾਲ ਖਾਤਾਧਾਰਕ ਦਾ ਅਕਾਊਂਟ ਨੰਬਰ, ਆਈਐੱਫਐੱਸਸੀ ਤੇ ਐੱਮਆਈਸੀਆਰ ਕੋਡ ਬਦਲ ਜਾਵੇਗਾ। ਅਜਿਹੇ ‘ਚ 1 ਅਕਤੂਬਰ ਤੋਂ ਬੈਂਕਿੰਗ ਸਿਮਟਮ ਪੁਰਾਣੇ ਚੈੱਕ ਬੁੱਕ ਨੂੰ ਖਾਰਜ ਕਰ ਦੇਵੇਗਾ।
]ਪੈਨ ਕਾਰਡ ਹੋਵੇਗਾ ਡੀਐਕਟਿਵੇਟ – 30 ਸਤੰਬਰ ਤਕ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੈ। ਜੋ ਲੋਕ ਅਜਿਹਾ ਨਹੀਂ ਕਰਨਗੇ, ਉਨ੍ਹਾਂ ਦਾ ਪੈਨ ਕਾਰਡ 1 ਅਕਤੂਬਰ ਤੋਂ ਡੀਐਕਟਿਵੇਟ ਹੋ ਜਾਵੇਗਾ। ਇਸ ਤੋਂ ਦੁਬਾਰਾ ਚਾਲੂ ਕਰਨ ਲਈ ਜ਼ੁਰਮਾਨਾ ਦੇਣਾ ਪਵੇਗਾ।
ਰਸੋਈ ਗੈਸ ਦੀਆਂ ਕੀਮਤਾਂ ‘ਚ ਬਦਲਾਅ – ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰਸੋਈ ਗੈਸ ਤੇ ਕਮਰਸ਼ੀਅਲ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਤੈਅ ਹੁੰਦੀਆਂ ਹਨ। ਅਜਿਹੇ ‘ਚ 1 ਅਕਤੂਬਰ ਤੋਂ ਐੱਲਪੀਜੀ ਸਿਲੰਡਰ ਦੀ ਕੀਮਤ ਬਦਲ ਜਾਵੇਗੀ।
ਪ੍ਰਾਈਵੇਟ ਸ਼ਰਾਬ ਦੁਕਾਨਾਂ ਬੰਦ – ਦਿੱਲੀ ‘ਚ 1 ਅਕਤੂਬਰ ਤੋਂ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। 16 ਨਵੰਬਰ ਤਕ ਸਿਰਫ਼ ਸਰਕਾਰੀ ਦੁਕਾਨਾਂ ‘ਤੇ ਮੰਦਿਰਾਂ ਦੀ ਵਿਕਰੀ ਹੋਵੇਗੀ। ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਤਹਿਤ ਰਾਜਧਾਨੀ ਨੂੰ 32 ਜ਼ੋਨ ‘ਚ ਵੰਡ ਕੇ ਲਾਇੰਸੈਂਸ ਅਲਾਟਮੈਂਟ ਦੀ ਪ੍ਰਕਿਰਿਆ ਕੀਤੀ ਗਈ ਹੈ। ਹੁਣ 17 ਨਵੰਬਰ ਤੋਂ ਨਵੀਂ ਨੀਤੀ ਤਹਿਤ ਦੁਕਾਨਾਂ ਖੁੱਲ੍ਹਣਗੀਆਂ।
ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਕੁਝ ਨਵੇਂ ਨਿਯਮ ਲਾਗੂ ਜਾਂ ਬਦਲਾਅ ਹੁੰਦੇ ਹਨ। ਅਗਲੇ ਮਹੀਨੇ ਯਾਨੀ ਅਕਤੂਬਰ ‘ਚ ਵੀ ਅਜਿਹਾ ਕੁਝ ਹੋਣ ਵਾਲਾ ਹੈ। 1 ਅਕਤੂਬਰ ਤੋਂ ਰੋਜ਼ਮਰਾ ਦੀਆਂ …
Wosm News Punjab Latest News