ਮਹਿਜ਼ ਪੰਜ ਦਿਨ ਪਹਿਲਾਂ ਸੱਤ ਜਨਮਾਂ ਦੀਆਂ ਕਸਮਾਂ ਖਾਣ ਵਾਲੀ ਲਾੜੀ ਨੇ ਇਹ ਕਦੇ ਨਹੀਂ ਸੋਚਿਆ ਹੋਵੇਗਾ ਕਿ ਵਿਆਹ ਦੇ ਪੰਜ ਦਿਨ ਬਾਅਦ ਹੀ ਉਸ ਦੀਆਂ ਖੁਸ਼ੀਆਂ ਉੱਜੜ ਜਾਣਗੀਆਂ। ਦਿਲ ਵਲੂੰਧਰਣ ਵਾਲੀ ਇਹ ਘਟਨਾ ਵਾਪਰੀ ਹੈ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ।

ਦਰਅਸਲ ਸ਼ੁੱਕਰਵਾਰ ਸਵੇਰੇ 8 ਵਜੇ ਪਿੰਡ ਜੇਠੂਕੇ ਨੇੜੇ ਇਕ ਮਰਸਡੀਜ਼ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਵਿਚ ਜਿੱਥੇ 5 ਦਿਨ ਪਹਿਲਾਂ ਲਾੜੀ ਬਣੀ ਕੁੜੀ ਦਾ ਸੁਹਾਗ ਉੱਜੜ ਗਿਆ, ਉਥੇ ਹੀ ਉਹ ਖੁਦ ਵੀ ਜ਼ਿੰਦਗੀ ਅਤੇ ਮੌਤ ਦਰਮਿਆਨ ਲੜ ਰਹੀ ਹੈ।

ਗੰਭੀਰ ਜ਼ਖਮੀ ਲਾੜੀ ਮਨਦੀਪ ਕੌਰ, ਭਾਬੀ ਮਨਜਿੰਦਰ ਕੌਰ ਤੇ ਲਵਪ੍ਰੀਤ ਕੌਰ ਨੂੰ ਭੁੱਚੋ ਦੇ ਹਸਪਾਤਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿਚ 16 ਨਵੰਬਰ ਨੂੰ ਲਾੜਾ ਬਣਿਆ ਗੁਰਇਕਬਾਲ ਸਿੰਘ (30) ਅਤੇ ਉਨ੍ਹਾਂ ਦਾ ਸਾਲਾ ਸੁਬੇਗ ਸਿੰਘ (23) ਵਾਸੀ ਪਿੰਡ ਮਹੋਲੀ ਕਲਾਂ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ।

ਹਾਦਸੇ ਵਿਚ ਮ੍ਰਿਤ 9 ਮਹੀਨੇ ਦੇ ਬੱਚੇ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ। ਗੁਰਇਕਬਾਲ ਗੁਰਦੁਆਰਾ ਕ੍ਰਿਪਾਲ ਸਰ ਸਾਹਿਬ ਵਿਖੇ ਸੇਵਾਦਾਰ ਸਨ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ ‘ਚ ਰੁੱਝੇ ਹੋਣ ਕਾਰਣ ਗੁਰਇਕਬਾਲ ਕਾਫੀ ਥੱਕਿਆ ਹੋਇਆ ਸੀ, ਹੋ ਸਕਦਾ ਹੈ ਕਿ ਉਸ ਦੀ ਝਪਕੀ ਲੱਗ ਗਈ ਹੋਵੇ, ਜਿਸ ਕਾਰਣ ਇਹ ਹਾਦਸਾ ਵਾਪਰਿਆ ਹੈ। ਉਧਰ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਹੀ ਉਜੜੀਆਂ ਖੁਸ਼ੀਆਂ-ਵਿਆਹ ਦੇ 5 ਦਿਨਾਂ ਬਾਅਦ ਹੀ ਲਾਦੇ ਦੀ ਇਸ ਤਰਾਂ ਤੜਫ਼ ਕੇ ਹੋਈ ਮੌਤ appeared first on Sanjhi Sath.
ਮਹਿਜ਼ ਪੰਜ ਦਿਨ ਪਹਿਲਾਂ ਸੱਤ ਜਨਮਾਂ ਦੀਆਂ ਕਸਮਾਂ ਖਾਣ ਵਾਲੀ ਲਾੜੀ ਨੇ ਇਹ ਕਦੇ ਨਹੀਂ ਸੋਚਿਆ ਹੋਵੇਗਾ ਕਿ ਵਿਆਹ ਦੇ ਪੰਜ ਦਿਨ ਬਾਅਦ ਹੀ ਉਸ ਦੀਆਂ ਖੁਸ਼ੀਆਂ ਉੱਜੜ ਜਾਣਗੀਆਂ। ਦਿਲ …
The post ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਹੀ ਉਜੜੀਆਂ ਖੁਸ਼ੀਆਂ-ਵਿਆਹ ਦੇ 5 ਦਿਨਾਂ ਬਾਅਦ ਹੀ ਲਾਦੇ ਦੀ ਇਸ ਤਰਾਂ ਤੜਫ਼ ਕੇ ਹੋਈ ਮੌਤ appeared first on Sanjhi Sath.
Wosm News Punjab Latest News