ਨਵੇਂ ਤਨਖ਼ਾਹ ਸਕੇਲਾਂ ਨੂੰ ਲਾਗੂ ਕਰਨ ‘ਚ ਹੋ ਰਹੀ ਦੇਰੀ ਦੇ ਖ਼ਿਲਾਫ਼ ਪਾਵਰਕਾਮ/ਟਰਾਂਸਕੋ ਦੀਆਂ ਇਕ ਦਰਜਨ ਤੋਂ ਜ਼ਿਆਦਾ ਯੂਨੀਅਨਾਂ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਉਕਤ ਯੂਨੀਅਨਾਂ ਨਾਲ ਸਬੰਧਿਤ 30,000 ਤੋਂ ਜ਼ਿਆਦਾ ਮੁਲਾਜ਼ਮ 23-24 ਦਸੰਬਰ ਦੀ ਰਾਤ ਨੂੰ ਸਮੂਹਿਕ ਛੁੱਟੀ ‘ਤੇ ਚਲੇ ਜਾਣਗੇ, ਜਿਸ ਕਾਰਨ ਪੰਜਾਬ ‘ਚ ਕਿਸੇ ਵੀ ਵੇਲੇ ਬਲੈਕ ਆਊਟ ਹੋਣ ਦੇ ਪੂਰੇ ਆਸਾਰ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਹਰਭਜਨ ਸਿੰਘ ਪਿਲਖਣੀ ਅਤੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਰਜ਼ ’ਤੇ ਲਗਾਤਾਰ 3 ਦਿਨ ਮੁਲਾਜ਼ਮ ਜੱਥੇਬੰਦੀਆਂ ਨਾਲ ਮੀਟਿੰਗਾਂ ਕਰ ਕੇ ਆਪਣੇ ਮੁਲਾਜ਼ਮਾਂ ਅਤੇ ਇੰਜੀਨੀਅਰਾਂ ਨੂੰ ਵਿੱਤ ਸਰਕੂਲਰ ਜਾਰੀ ਕਰ ਕੇ ਨਵੇਂ ਸਕੇਲਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਸੀ।
ਗਸਤੀ ਪੱਤਰ ਮੁਤਾਬਕ ਪਾਵਰ ਨਿਗਮ, ਟ੍ਰਾਂਸਮਿਸ਼ਨ ਨਿਗਮ ਦੇ ਇੰਜੀਨੀਅਰਾਂ, ਮੁਲਾਜ਼ਮਾਂ, ਅਫ਼ਸਰਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਤੋਂ ਵਧੇ ਵੇਤਨ ਜਾਰੀ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਮੈਨੇਜਮੈਂਟ ਨੇ ਜ਼ੁਬਾਨੀ ਹੁਕਮਾਂ ਰਾਹੀਂ ਇਸ ਫ਼ੈਸਲੇ ’ਤੇ ਰੋਕ ਲੱਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਂਝੇ ਫ਼ੈਸਲੇ ਮੁਤਾਬਕ 21 ਦਸੰਬਰ ਤੋਂ ਬਿਜਲੀ ਇੰਜੀਨੀਅਰ ਅਤੇ ਮੁਲਾਜ਼ਮ ਕਾਲੇ ਬਿੱਲੇ ਲਾ ਕੇ ਆਪਣਾ ਰੋਸ ਦਰਜ ਕਰਾਉਣਗੇ।
ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਮੁਲਾਜ਼ਮਾਂ ਨੂੰ ਲਾਮਬੰਧ ਕਰਨ ਲਈ 22 ਦਸੰਬਰ ਨੂੰ ਮੋਗਾ ਵਿਖੇ ਪ੍ਰਤੀਨਿਧ ਕਨਵੈਨਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਮੈਨੇਜਮੈਂਟ ਨੇ 23 ਦਸੰਬਰ ਦੀ ਮੀਟਿੰਗ ’ਚ ਮੁਲਾਜ਼ਮਾਂ ਦੇ ਸਕੇਲਾਂ ਨੂੰ ਲਾਗੂ ਕਰ ਕੇ ਦਸੰਬਰ ਮਹੀਨੇ ‘ਚ ਵਧੀ ਹੋਈ ਤਨਖ਼ਾਹ ਨਾ ਦਿੱਤੀ ਤਾਂ ਬਿਜਲੀ ਕਾਮੇ 23 ਦਸੰਬਰ ਦੀ ਰਾਤ 12 ਵਜੇ ਤੋਂ ਚਲੇ ਜਾਣਗੇ।
ਅਜਿਹੇ ‘ਚ ਪੰਜਾਬ ‘ਚ ਬਲੈਕ ਆਊਟ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਸਬ ਸਟੇਸ਼ਨ ਚਲਾਉਣ ਵਾਲੇ ਮੁਲਾਜ਼ਮਾਂ ਸਮੇਤ ਐੱਸ. ਡੀ. ਓ., ਐਕਸੀਅਨ ਦੇ ਛੁੱਟੀ ‘ਤੇ ਹੋਣ ਕਾਰਨ ਸਪਲਾਈ ‘ਚ ਰੁਕਾਵਟ ਪਵੇਗੀ। ਉਕਤ ਮੁਲਾਜ਼ਮਾਂ ਦੇ ਛੁੱਟੀ ‘ਤੇ ਹੋਣ ਕਾਰਨ ਸਪਲਾਈ ਕਿਵੇਂ ਮਿਲੇਗੀ, ਇਹ ਚਿੰਤਾ ਦਾ ਵਿਸ਼ਾ ਹੈ।
ਨਵੇਂ ਤਨਖ਼ਾਹ ਸਕੇਲਾਂ ਨੂੰ ਲਾਗੂ ਕਰਨ ‘ਚ ਹੋ ਰਹੀ ਦੇਰੀ ਦੇ ਖ਼ਿਲਾਫ਼ ਪਾਵਰਕਾਮ/ਟਰਾਂਸਕੋ ਦੀਆਂ ਇਕ ਦਰਜਨ ਤੋਂ ਜ਼ਿਆਦਾ ਯੂਨੀਅਨਾਂ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਉਕਤ …
Wosm News Punjab Latest News