ਭਾਰਤ ‘ਚ 59 ਐੱਪਸ ਬੈਨ ਕਰਨ ਤੋਂ ਬਾਅਦ ਹੁਣ ਸਰਕਾਰ ਚੀਨ ਦੀਆਂ ਕੁਝ ਹੋਰ 275 ਐੱਪਸ ਬੈਨ ਕਰਨ ਦੀ ਤਿਆਰੀ ‘ਚ ਹੈ। ਸਰਕਾਰ ਚੈੱਕ ਕਰ ਰਹੀ ਹੈ ਕਿ ਇਹ ਐੱਪਸ ਕਿਸੇ ਵੀ ਤਰ੍ਹਾਂ ਨਾਲ ਨੈਸ਼ਨਲ ਸਕਿਓਰਿਟੀ ਅਤੇ ਯੂਜ਼ਰ ਪ੍ਰਾਇਵੇਸੀ ਲਈ ਖਤਰਾ ਤਾਂ ਨਹੀਂ ਬਣ ਰਹੀਆਂ ਹਨ। ਸੂਤਰਾਂ ਅਨੁਸਾਰ ਜਿਨ੍ਹਾਂ ਕੰਪਨੀਆਂ ਦਾ ਸਰਵਰ ਚੀਨ ‘ਚ ਹੈ, ਉਨ੍ਹਾਂ ‘ਤੇ ਪਹਿਲੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਇਨ੍ਹਾਂ 275 ਐੱਪਸ ‘ਚ ਗੇਮਿੰਗ ਐਪ ਪਬਜੀ ਵੀ ਸ਼ਾਮਲ ਹੈ, ਜੋ ਚਾਈਨਾ ਦੇ ਵੈਲਊਬਲ ਇੰਟਰਨੈੱਟ Tencent ਦਾ ਹਿੱਸਾ ਹੈ। ਨਾਲ ਹੀ ਇਸ ‘ਚ Xiaomi ਦੀ ਬਣਾਈ ਗਈ Zili ਐੱਪ, ਈ-ਕਾਮਰਸ Akibaba ਦੀ Aliexpress ਐੱਪ, Resso ਐੱਪ ਅਤੇ Bytedance ਦੀ ULike ਐੱਪ ਸ਼ਾਮਲ ਹੈ।
ਇਸ ਡੈਵਲਪਮੈਂਟ ਨਾਲ ਜੁੜੇ ਇਕ ਸ਼ਖਸ ਨੇ ਦੱਸਿਆ ਕਿ ਸਰਕਾਰ ਇਨ੍ਹਾਂ ਸਾਰੀਆਂ 275 ਐੱਪਸ ਨੂੰ ਜਾਂ ਇਨ੍ਹਾਂ ‘ਚੋਂ ਕੁਝ ਐੱਪਸ ਨੂੰ ਬੈਨ ਕਰ ਸਕਦੀ ਹੈ। ਹਾਲਾਂਕਿ ਜੇਕਰ ਕਈ ਖਾਮੀ ਨਹੀਂ ਪਾਈ ਜਾਂਦੀ ਹੈ ਤਾਂ ਕੋਈ ਵੀ ਐਪ ਬੈਨ ਨਹੀਂ ਹੋਵੇਗੀ।
ਇਸ ਘਟਨਾਕ੍ਰਮ ਨਾਲ ਜੁੜੇ ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਚੀਨ ਦੀਆਂ ਐੱਪਸ ਦਾ ਲਗਾਤਾਰ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਫੰਡਿੰਗ ਕਿੱਥੋਂ ਹੋ ਰਹੀ ਹੈ। ਅਧਿਕਾਰੀ ਅਨੁਸਾਰ ਪਾਇਆ ਗਿਆ ਕਿ ਕੁਝ ਐੱਪਸ ਰਾਸ਼ਟਰੀ ਸੁਰੱਖਿਆ ਲਈ ਖਤਰਨਾਕ ਹੈ। ਨਾਲ ਹੀ ਕੁਝ ਐੱਪ ਡਾਟਾ ਸ਼ੇਅਰਿੰਗ ਅਤੇ ਪ੍ਰਾਇਵੇਸੀ ਦੇ ਨਿਯਮਾਂ ਦਾ ਉਲੰਘਣ ਕਰ ਰਹੀਆਂ ਹਨ।
ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ ਕੁਝ ਦਿਨ ਪਹਿਲਾਂ 59 ਚੀਨੀ ਐੱਪਸ ਬੈਨ ਕੀਤੀਆਂ ਸਨ, ਜਿਨ੍ਹਾਂ ‘ਚ ਸਭ ਤੋਂ ਪਾਪੁਲਰ ਟਿਕ-ਟਾਕ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ‘ਚ ਅਲੀਬਾਬਾ ਦੇ UCWeb ਅਤੇ UC ਨਿਊਜ਼ ਵੀ ਸਨ। ਨਾਲ ਹੀ ਇਸ ‘ਚ ਸ਼ੇਅਰ ਇਟ ਅਤੇ ਕੈਮਸਕੈਨਰ ਵਰਗੀ ਪਾਪੁਲਰ ਐਪ ਵੀ ਮੌਜੂਦ ਸੀ।news source: jagbani
The post ਹੁਣ PUBG ਸਣੇ ਇਹ ਇਹ 275 ਚੀਨੀ ਐਪਸ ਹੋ ਸਕਦੀਆਂ ਹਨ ਬੈਨ-ਦੇਖੋ ਪੂਰੀ ਖ਼ਬਰ appeared first on Sanjhi Sath.
ਭਾਰਤ ‘ਚ 59 ਐੱਪਸ ਬੈਨ ਕਰਨ ਤੋਂ ਬਾਅਦ ਹੁਣ ਸਰਕਾਰ ਚੀਨ ਦੀਆਂ ਕੁਝ ਹੋਰ 275 ਐੱਪਸ ਬੈਨ ਕਰਨ ਦੀ ਤਿਆਰੀ ‘ਚ ਹੈ। ਸਰਕਾਰ ਚੈੱਕ ਕਰ ਰਹੀ ਹੈ ਕਿ ਇਹ ਐੱਪਸ …
The post ਹੁਣ PUBG ਸਣੇ ਇਹ ਇਹ 275 ਚੀਨੀ ਐਪਸ ਹੋ ਸਕਦੀਆਂ ਹਨ ਬੈਨ-ਦੇਖੋ ਪੂਰੀ ਖ਼ਬਰ appeared first on Sanjhi Sath.