Breaking News
Home / Punjab / ਹੁਣ ਸਿਰਫ 1.5% ਵਿਆਜ ‘ਤੇ ਮਿਲਣਗੇ ਕਿਸਾਨਾਂ ਨੂੰ ਪੈਸੇ, ਜਾਣੋ ਕੀ ਹੈ ਨਵੀਂ ਸਕੀਮ

ਹੁਣ ਸਿਰਫ 1.5% ਵਿਆਜ ‘ਤੇ ਮਿਲਣਗੇ ਕਿਸਾਨਾਂ ਨੂੰ ਪੈਸੇ, ਜਾਣੋ ਕੀ ਹੈ ਨਵੀਂ ਸਕੀਮ

ਖੇਤੀ ਵਿੱਚ ਕਿਸਾਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਸਭਤੋਂ ਵੱਡੀ ਸਮੱਸਿਆ ਹੈ ਕਰਜ਼ੇ ਦੀ। ਕਿਸਾਨਾਂ ਨੂੰ ਕਈ ਵਾਰ ਫਸਲਾਂ ਲਈ ਅਤੇ ਕਈ ਵਾਰ ਖੇਤੀ ਸੰਦਾਂ ਲਈ ਕਰਜ਼ਾ ਲੈਣਾ ਪੈਂਦਾ ਹੈ। ਪਰ ਜਦੋਂ ਕਰਜ਼ਾ ਮੋੜਨ ਦੀ ਗੱਲ ਆਉਂਦੀ ਹੈ ਤਾਂ ਵਿਆਜ਼ ਲੱਗ ਲੱਗ ਕੇ ਕਰਜ਼ੇ ਦੀ ਰਕਮ ਇੰਨੀ ਵੱਧ ਜਾਂਦੀ ਹੈ ਕਿ ਕਈ ਕਿਸਾਨ ਕਰਜ਼ਿਆਂ ਦੇ ਕਾਰਨ ਖੁਦਕੁਸ਼ੀਆਂ ਵੀ ਕਰ ਲੈਂਦੇ ਹਨ।

ਪਰ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਹੁਣ ਕਿਸਾਨਾਂ ਲਈ ਕਰਜ਼ਾ ਮੋੜਨਾ ਬਹੁਤ ਸੌਖਾ ਹੋ ਜਾਵੇਗਾ। ਜਾਣਕਾਰੀ ਦੇ ਅਨੁਸਾਰ ਹੁਣ ਕਿਸਾਨਾਂ ਦੇ ਕਰਜ਼ੇ ਦੀ ਵਿਆਜ਼ ਦਰ ਨੂੰ ਘੱਟ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੀ ਕੈਬਿਨੇਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਕਿਸਾਨਾਂ ਦੇ ਕਰਜ਼ੇ ਦਾ 1.5% ਵਿਆਜ਼ ਕੇਂਦਰ ਸਰਕਾਰ ਭਰੇਗੀ।

ਇਸ ਸਕੀਮ ਲਈ ਸਰਕਾਰ ਵੱਲੋਂ ਬਕਾਇਦਾ ਬਜਟ ਵੀ ਰਖਿਆ ਗਿਆ ਹੈ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦੀ ਇੱਕ ਸ਼ਰਤ ਵੀ ਹੈ। ਸ਼ਰਤ ਦੇ ਅਨੁਸਾਰ ਇਸ ਸਕੀਮ ਦਾ ਲਾਭ ਸਿਰਫ 3 ਲੱਖ ਰੁਪਏ ਤੱਕ ਦੇ ਕਰਜ਼ੇ ਵਾਲੇ ਕਿਸਾਨਾਂ ਨੂੰ ਹੀ ਮਿਲੇਗਾ। ਯਾਨੀ ਜੇਕਰ ਤੁਸੀਂ ਕਿਸਾਨ ਹੋ ਅਤੇ ਤੁਹਾਡਾ ਕਰਜ਼ਾ 3 ਲੱਖ ਰੁਪਏ ਜਾਂ ਇਸਤੋਂ ਘਟ ਹੈ ਤਾਂ ਹੁਣ ਤੁਹਾਡਾ 1.5% ਵਿਆਜ਼ ਕੇਂਦਰ ਸਰਕਾਰ ਭਰੇਗੀ।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਕਿਸਾਨਾਂ ਤੋਂ ਇਸ ਕਰਜ਼ੇ ਉੱਤੇ ਲਗਭਗ 3 ਤੋਂ 4 ਫੀਸਦੀ ਵਿਆਜ਼ ਵਸੂਲਿਆ ਜਾਂਦਾ ਸੀ ਪਰ ਹੁਣ ਇਸਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਹੈ। ਇਸ ਸਕੀਮ ਦੇ ਅਧੀਨ ਖੇਤੀ ਕਰਨ ਵਾਲੇ ਕਿਸਾਨਾਂ ਦੇ ਨਾਲ ਨਾਲ ਮੱਛੀ ਪਾਲਣ ਅਤੇ ਡੇਅਰੀ ਫਾਰਮ ਵਾਲੇ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

ਖੇਤੀ ਵਿੱਚ ਕਿਸਾਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਸਭਤੋਂ ਵੱਡੀ ਸਮੱਸਿਆ ਹੈ ਕਰਜ਼ੇ ਦੀ। ਕਿਸਾਨਾਂ ਨੂੰ ਕਈ ਵਾਰ ਫਸਲਾਂ ਲਈ ਅਤੇ ਕਈ ਵਾਰ ਖੇਤੀ …

Leave a Reply

Your email address will not be published. Required fields are marked *