Breaking News
Home / Punjab / ਹੁਣ ਮਹਿਜ਼ 2 ਘੰਟਿਆਂ ਦੇ ਅੰਦਰ ਘਰ ਪਹੁੰਚੇਗਾ ਰਸੋਈ ਗੈਸ ਸਿਲੰਡਰ, ਸ਼ੁਰੂ ਹੋਈ ਇਹ ਸਰਵਿਸ

ਹੁਣ ਮਹਿਜ਼ 2 ਘੰਟਿਆਂ ਦੇ ਅੰਦਰ ਘਰ ਪਹੁੰਚੇਗਾ ਰਸੋਈ ਗੈਸ ਸਿਲੰਡਰ, ਸ਼ੁਰੂ ਹੋਈ ਇਹ ਸਰਵਿਸ

Indane ਦੇ LPG ਗਾਹਕਾਂ ਨੂੰ ਨਵੇਂ ਸਿਲੰਡਰ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ । ਕੰਪਨੀ ਨੇ ਦੋ ਘੰਟਿਆਂ ਵਿੱਚ ਗੈਸ ਡਿਲੀਵਰੀ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਕੰਪਨੀ ਦੇ ਉਨ੍ਹਾਂ LPG ਖਪਤਕਾਰਾਂ ਨੂੰ ਬਹੁਤ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਗੈਸ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਸਬੰਧੀ Indane ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ।

ਕੰਪਨੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੀ ਪਹਿਲੀ ਸੇਵਾ ਹੈ। ਹਾਲਾਂਕਿ ਕੰਪਨੀ ਵੱਲੋਂ ਇਹ ਸੁਵਿਧਾ ਫਿਲਹਾਲ ਇੱਕ ਸ਼ਹਿਰ ਦੇ ਚੁਣੇ ਹੋਏ ਡਿਸਟ੍ਰੀਬਿਊਟਰਾਂ ਦੇ ਖਪਤਕਾਰਾਂ ਨੂੰ ਇਹ ਸਹੂਲਤ ਪ੍ਰਦਾਨ ਕਰ ਰਹੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਿਸਥਾਰ ਨਾਲ ਲਗਭਗ 30 ਕਰੋੜ LPG ਖਪਤਕਾਰਾਂ ਨੂੰ ਫਾਇਦਾ ਹੋਵੇਗਾ।

Indane ਵੱਲੋਂ ਇਸ ਨੂੰ ‘ਤਤਕਾਲ ਸੇਵਾ’ ਦਾ ਨਾਂ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਸੇਵਾ ਦੇ ਤਹਿਤ Indane ਦੇ LPG ਉਪਭੋਗਤਾ ਨੂੰ ਦੋ ਘੰਟਿਆਂ ਦੇ ਅੰਦਰ ਐਲਪੀਜੀ ਰੀਫਿਲ ਦੀ ਯਕੀਨੀ ਡਿਲੀਵਰੀ ਮਿਲੇਗੀ । ਕੰਪਨੀ ਨੇ ਦੱਸਿਆ ਕਿ ਇਹ ਸਹੂਲਤ ਹਾਲੇ ਹੈਦਰਾਬਾਦ ਦੇ ਚੁਣੇ ਹੋਏ ਡਿਸਟਰੀਬਿਊਟ੍ਰਸ ਦੇ ਖਪਤਕਾਰਾਂ ਲਈ ਉਪਲਬਧ ਹੋਵੇਗੀ।

ਦੱਸ ਦੇਈਏ ਕਿ ਇਸ ਸਬੰਧੀ Indane ਨੇ ਟਵੀਟ ਵਿੱਚ ਕਿਹਾ ਹੈ ਕਿ ਇੱਕ ਮਾਮੂਲੀ ਪ੍ਰੀਮੀਅਮ ਦਾ ਭੁਗਤਾਨ ਕਰਕੇ ਕੰਪਨੀ ਦੇ ਐਲਪੀਜੀ ਖਪਤਕਾਰ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਮਾਮੂਲੀ ਫੀਸ ਕਿੰਨੀ ਹੋਵੇਗੀ। ਇੰਡੇਨ ਨੇ ਦੱਸਿਆ ਹੈ ਕਿ ਕੰਪਨੀ ਦੇ ਐਲਪੀਜੀ ਗੈਸ ਸਿਲੰਡਰ ਦੇ ਖਪਤਕਾਰ IVRS, ਇੰਡੀਅਨ ਆਇਲ ਦੀ ਵੈੱਬਸਾਈਟ ਜਾਂ Indian Oil One App ਰਾਹੀਂ ਗੈਸ ਦੀ ਬੁਕਿੰਗ ‘ਤੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

Indane ਦੇ LPG ਗਾਹਕਾਂ ਨੂੰ ਨਵੇਂ ਸਿਲੰਡਰ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ । ਕੰਪਨੀ ਨੇ ਦੋ ਘੰਟਿਆਂ ਵਿੱਚ ਗੈਸ ਡਿਲੀਵਰੀ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਕੰਪਨੀ …

Leave a Reply

Your email address will not be published. Required fields are marked *