Breaking News
Home / Punjab / ਹੁਣ ਪਰਾਲੀ ਨਹੀਂ ਜਾਵੇਗੀ ਬੇਕਾਰ-ਹੁਣ ਪਰਾਲੀ ਤੋਂ ਬਣੇਗੀ ਇਹ ਚੀਜ਼ ਤੇ ਕਿਸਾਨਾਂ ਤੋਂ ਖਰੀਦੀ ਜਾਵੇਗੀ ਪਰਾਲੀ

ਹੁਣ ਪਰਾਲੀ ਨਹੀਂ ਜਾਵੇਗੀ ਬੇਕਾਰ-ਹੁਣ ਪਰਾਲੀ ਤੋਂ ਬਣੇਗੀ ਇਹ ਚੀਜ਼ ਤੇ ਕਿਸਾਨਾਂ ਤੋਂ ਖਰੀਦੀ ਜਾਵੇਗੀ ਪਰਾਲੀ

ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ਵਿਚ ਰਹਿ ਗਈ ਰਹਿੰਦ-ਖੂੰਹਦ ਪੰਜਾਬ ਸਮੇਤ ਗੁਆਂਢੀ ਰਾਜਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪੰਜਾਬ ਵਿਚ ਜ਼ਿਆਦਾਤਰ ਕਿਸਾਨ ਅਗਲੀ ਫ਼ਸਲ ਬੀਜਣ ਲਈ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਇਸ ਨਾਲ ਨਾ ਸਿਰਫ ਵੱਡੇ ਪੱਧਰ ’ਤੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।ਅਜਿਹੇ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਲੱਭ ਲਿਆ ਹੈ। ਪੀਏਯੂ ਦੇ ਨਵਿਆਉਣਯੋਗ ਊਰਜਾ ਇੰਜੀਨੀਅਰਿੰਗ ਵਿਭਾਗ ਨੇ ਚਾਰ ਸਾਲਾਂ ਦੀ ਖੋਜ ਤੋਂ ਬਾਅਦ ਪਰਾਲੀ ਤੋਂ ਇੱਟਾਂ ਤਿਆਰ ਕੀਤੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਪਰਾਲੀ ਦੀ ਸਮੱਸਿਆ ਦਾ ਵੱਡੇ ਪੱਧਰ ’ਤੇ ਹੱਲ ਹੋਵੇਗਾ ਅਤੇ ਪੇਂਡੂ ਖੇਤਰਾਂ ’ਚ ਰੁਜ਼ਗਾਰ ਦੇ ਸਾਧਨ ਵੀ ਵਿਕਸਤ ਹੋਣਗੇ।

ਖੋਜਕਾਰ ਪ੍ਰੋਫੈਸਰ ਡਾ. ਰਿਤੂ ਡੋਗਰਾ ਦਾ ਕਹਿਣਾ ਹੈ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਵਿਸ਼ੇਸ਼ ਪ੍ਰੋਜੈਕਟ ਤਹਿਤ ਚਾਰ ਸਾਲਾਂ ਦੀ ਖੋਜ ਤੋਂ ਬਾਅਦ ਅਸੀਂ ਪਰਾਲੀ ਤੋਂ ਇੱਟਾਂ ਤਿਆਰ ਕੀਤੀਆਂ ਹਨ। ਇਸ ਵਿਚ ਹੋਰ ਕੁਝ ਨਹੀਂ ਵਰਤਿਆ ਗਿਆ ਹੈ। ਅਸੀਂ ਇਹ ਵੀ ਦੇਖਿਆ ਕਿ ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਅਸੀਂ ਲਗਪਗ ਇਕ ਸਾਲ ਤਕ ਵੱਖ-ਵੱਖ ਉਦਯੋਗਾਂ ਵਿਚ ਪ੍ਰਯੋਗ ਕੀਤੇ। ਅਸੀਂ ਦੇਖਿਆ ਕਿ ਇੱਟ ਦਾ ਕੈਲੋਰੀਫਿਕ ਮੁੱਲ ਲੱਕੜ ਦੇ ਬਰਾਬਰ ਹੈ। ਇਸ ਕਾਰਨ ਇਸ ਨੂੰ ਲੱਕੜ ਦੀ ਜਗ੍ਹਾ ਸਾੜਿਆ ਜਾ ਸਕਦਾ ਹੈ। ਇਸ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ। ਉਦਯੋਗਿਕ ਇਕਾਈਆਂ ਵਿਚ ਜਿੱਥੇ ਲੱਕੜ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ, ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਯੂਨਿਟ ਦੀ ਲਾਗਤ 25 ਲੱਖ- ਡਾ. ਡੋਗਰਾ ਦਾ ਕਹਿਣਾ ਹੈ ਕਿ ਪਰਾਲੀ ਤੋਂ ਇੱਟਾਂ ਬਣਾਉਣ ਲਈ ਯੂਨਿਟ ਦੀ ਲਾਗਤ ਲਗਪਗ 25 ਲੱਖ ਰੁਪਏ ਆਉਂਦੀ ਹੈ। ਯੂਨਿਟ ਸਥਾਪਤ ਕਰਨ ਲਈ ਲਗਪਗ 100 ਵਰਗ ਮੀਟਰ ਜਗ੍ਹਾ ਦੀ ਲੋੜ ਹੈ। ਇਸ ਦੀ ਸਥਾਪਨਾ ਤੋਂ ਬਾਅਦ ਪਰਾਲੀ ਨੂੰ ਛੋਟੇ ਹਿੱਸਿਆਂ ਵਿਚ ਕੁਚਲ ਕੇ ਅਤੇ ਸੰਕੁਚਿਤ ਕਰਕੇ ਇੱਟਾਂ ਬਣਾਈਆਂ ਜਾਂਦੀਆਂ ਹਨ। ਇਹ ਮਸ਼ੀਨ ਇਕ ਘੰਟੇ ਵਿੱਚ ਪੰਜ ਕੁਇੰਟਲ ਇੱਟਾਂ ਤਿਆਰ ਕਰ ਸਕਦੀ ਹੈ। ਮਸ਼ੀਨ ਦੇ ਸੰਚਾਲਨ ਦੀ ਸਿਖਲਾਈ ਅਤੇ ਇੱਟਾਂ ਬਣਾਉਣ ਦੀ ਤਕਨੀਕ ਯੂਨੀਵਰਸਿਟੀ ਤੋਂ ਲਈ ਜਾ ਸਕਦੀ ਹੈ। ਯੂਨੀਵਰਸਿਟੀ ਮੈਨੇਜਮੈਂਟ ਹੁਣ ਆਪਣੀ ਤਕਨੀਕ ਨੂੰ ਟਰਾਂਸਫਰ ਕਰਨ ਦੀ ਤਿਆਰੀ ਕਰ ਰਹੀ ਹੈ।

ਇਕ ਕੁਇੰਟਲ ਤੋਂ 95 ਕਿਲੋ ਇੱਟਾਂ- ਇੱਕ ਕੁਇੰਟਲ ਪਰਾਲੀ ਤੋਂ ਲਗਪਗ 95 ਕਿਲੋ ਇੱਟਾਂ ਬਣਾਈਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਕੀਮਤ 500 ਰੁਪਏ ਪ੍ਰਤੀ ਕੁਇੰਟਲ ਹੈ। ਇਕ ਇੱਟ ਦਾ ਭਾਰ ਲਗਪਗ ਇਕ ਕਿਲੋ ਹੈ। ਯਾਨੀ ਇਕ ਇੱਟ ਦੀ ਕੀਮਤ ਪੰਜ ਰੁਪਏ ਹੈ। ਇਸ ਵੇਲੇ ਯੂਨੀਵਰਸਿਟੀ ਮੈਨੇਜਮੈਂਟ ਵੀ ਇਹ ਇੱਟਾਂ ਉਦਯੋਗਾਂ ਨੂੰ ਵੇਚ ਰਹੀ ਹੈ।

ਸਹਿਕਾਰੀ ਸਭਾਵਾਂ ਇੱਟਾਂ ਬਣਾ ਕੇ ਬਾਇਲਰ, ਭੱਠੀ, ਰੰਗਾਈ ਉਦਯੋਗ ਨੂੰ ਵੇਚ ਕੇ ਮੁਨਾਫਾ ਕਮਾ ਸਕਦੀਆਂ ਹਨ। ਇਸ ਨਾਲ ਪੇਂਡੂ ਖੇਤਰਾਂ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਸਾਡੀ ਖੋਜ ਦੌਰਾਨ ਜਦੋਂ ਅਸੀਂ ਬੋਇਲਰ-ਵਰਤਣ ਵਾਲੇ ਉਦਯੋਗਾਂ ਅਤੇ ਗੁਰਦੁਆਰਿਆਂ ਵਿਚ ਵਰਤੋਂ ਲਈ ਇੱਟਾਂ ਦਿੱਤੀਆਂ ਤਾਂ ਬਹੁਤ ਵਧੀਆ ਪ੍ਰਭਾਵ ਦੇਖਿਆ ਗਿਆ। ਖਾਸ ਗੱਲ ਇਹ ਹੈ ਕਿ ਇਸ ਦੀ ਸਟੋਰੇਜ ਲਈ ਘੱਟ ਜਗ੍ਹਾ ਲੋੜੀਂਦੀ ਹੈ। ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਆਸਾਨ ਹੈ।

ਹਰ ਸਾਲ ਪੈਦਾ ਹੁੰਦੀ ਹੈ 180 ਲੱਖ ਟਨ ਪਰਾਲੀ – ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਰਾਲੀ ਵੱਡੀ ਸਮੱਸਿਆ ਹੈ। ਇੱਟਾਂ ਤਿਆਰ ਕਰਕੇ ਇਸ ਸਮੱਸਿਆ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਲੱਕੜ ਦੀ ਬਚਤ ਹੋਵੇਗੀ। ਜੇ ਮੰਡੀਆਂ ਵਿਚ ਇੱਟਾਂ ਵਿਕਣ ਲੱਗੀਆਂ ਤਾਂ ਕਿਸਾਨ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਗੇ। ਇਕ ਤਰ੍ਹਾਂ ਨਾਲ ਕੂੜੇ ਤੋਂ ਦੌਲਤ ਬਣਾਈ ਜਾ ਸਕਦੀ ਹੈ। ਪੰਜਾਬ ਵਿਚ ਹਰ ਸਾਲ 180 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ। ਇਕ ਏਕੜ ਵਿਚ ਕਰੀਬ 2500 ਕਿਲੋ ਪਰਾਲੀ ਹੁੰਦੀ ਹੈ।

ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ਵਿਚ ਰਹਿ ਗਈ ਰਹਿੰਦ-ਖੂੰਹਦ ਪੰਜਾਬ ਸਮੇਤ ਗੁਆਂਢੀ ਰਾਜਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪੰਜਾਬ ਵਿਚ ਜ਼ਿਆਦਾਤਰ ਕਿਸਾਨ ਅਗਲੀ ਫ਼ਸਲ ਬੀਜਣ ਲਈ ਪਰਾਲੀ ਨੂੰ …

Leave a Reply

Your email address will not be published. Required fields are marked *