ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਾਰਨ ਦੋਵਾਂ ਦੇਸ਼ਾਂ ਤੋਂ ਸੂਰਜਮੁਖੀ ਦੇ ਤੇਲ ਦੀ ਦਰਾਮਦ ਬੰਦ ਹੋਣ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਪੂਨਾ ਮਰਚੈਂਟ ਚੈਂਬਰ ਦੇ ਡਾਇਰੈਕਟਰ ਕਨ੍ਹਈਆ ਲਾਲ ਗੁਜਰਾਤੀ ਨੇ ਏਐਨਆਈ ਨੂੰ ਦੱਸਿਆ, ਤੇਲ ਦੀਆਂ ਕੀਮਤਾਂ 300 ਤੋਂ 400 ਰੁਪਏ ਪ੍ਰਤੀ 15 ਕਿਲੋਗ੍ਰਾਮ ਕੰਟੇਨਰ ਤਕ ਵਧ ਗਈਆਂ ਹਨ। ਬਾਜ਼ਾਰ ਵਿੱਚ ਤੇਲ ਦੀ ਕਮੀ ਹੈ ਕਿਉਂਕਿ ਦਰਾਮਦ ਪੂਰੀ ਤਰ੍ਹਾਂ ਬੰਦ ਹੋ ਗਈ ਹੈ।
ਕਿਹਾ ਦੋਵਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸੋਇਆਬੀਨ ਦਾ ਤੇਲ 1950 ਰੁਪਏ ਦੇ ਆਸ-ਪਾਸ ਵਿਕਦਾ ਸੀ ਜੋ ਹੁਣ ਵਧ ਕੇ 2500 ਰੁਪਏ ਹੋ ਗਿਆ ਹੈ, ਜਦਕਿ ਸੂਰਜਮੁਖੀ ਦਾ ਤੇਲ ਪਹਿਲਾਂ 2,150 ਰੁਪਏ ਸੀ ਜੋ ਹੁਣ 2,750 ਰੁਪਏ ਨੂੰ ਪਾਰ ਕਰ ਗਿਆ ਹੈ।ਇਕ ਹੋਰ ਵਪਾਰੀ ਨੇ ਕਿਹਾ, ‘ਬਾਜ਼ਾਰ ‘ਚ ਤੇਲ ਦੀ ਕਮੀ ਹੈ ਅਤੇ ਖਾਸ ਕਰਕੇ ਸੂਰਜਮੁਖੀ ਦੇ ਤੇਲ ‘ਚ ਕਰੀਬ 600 ਰੁਪਏ ਪ੍ਰਤੀ 15 ਕਿਲੋ ਦਾ ਵਾਧਾ ਹੋਇਆ ਹੈ, ਜਿਸ ਦਾ ਅਸਰ ਆਮ ਆਦਮੀ ‘ਤੇ ਪੈ ਰਿਹਾ ਹੈ। ਭਾਰਤ ਵਿਚ ਸੂਰਜਮੁਖੀ ਦਾ ਤੇਲ ਮੁੱਖ ਤੌਰ ‘ਤੇ ਯੂਕਰੇਨ ਅਤੇ ਰੂਸ ਤੋਂ ਦਰਾਮਦ ਕੀਤਾ ਜਾਂਦਾ ਹੈ।
ਇੱਕ ਰਿਟੇਲਰ ਨੇ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ, “ਜਦੋਂ ਤਕ ਜੰਗ ਜਾਰੀ ਰਹੇਗੀ, ਤੇਲ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆਵੇਗੀ। ਲੋਕਾਂ ਨੇ ਖਾਣ ਵਾਲੇ ਤੇਲ ਦਾ ਭੰਡਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਭਵਿੱਖ ਵਿੱਚ ਉਨ੍ਹਾਂ ਕੋਲ ਲੋੜੀਂਦਾ ਖਾਣ ਵਾਲਾ ਤੇਲ ਨਹੀਂ ਹੋਵੇਗਾ।
ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਰਾਇਟਰਜ਼ ਨੇ ਦੱਸਿਆ ਸੀ ਕਿ ਖਾਣ ਵਾਲੇ ਤੇਲ ਦੀ ਕਮੀ ਦੇ ਡਰੋਂ ਲੋਕਾਂ ਨੇ ਇਸ ਦਾ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੰਬਈ ਦੀ ਇਕ ਘਰੇਲੂ ਔਰਤ ਨੇ ਦੱਸਿਆ ਕਿ ਉਹ ਇਹ ਪੜ੍ਹ ਕੇ ਤੇਲ ਖਰੀਦਣ ਆਈ ਸੀ ਕਿ ਉਸ ਨੂੰ ਵਟਸਐਪ ‘ਤੇ ਸੰਦੇਸ਼ ਆਇਆ ਸੀ ਕਿ ਜੰਗ ਕਾਰਨ ਰਸੋਈ ਦੇ ਤੇਲ ਦੀ ਕਮੀ ਹੋਣ ਦੀ ਸੰਭਾਵਨਾ ਹੈ।
ਔਰਤ ਨੇ ਆਪਣੀ ਆਮ ਮਹੀਨਾਵਾਰ ਖਰੀਦ ਤੋਂ ਦੁੱਗਣਾ ਖਾਣ ਵਾਲਾ ਤੇਲ ਖਰੀਦਿਆ ਸੀ।ਦੱਸ ਦੇਈਏ ਕਿ ਭਾਰਤ ਆਪਣੀ ਖਾਣ ਵਾਲੇ ਤੇਲ ਦੀ ਮੰਗ ਦਾ ਦੋ ਤਿਹਾਈ ਤੋਂ ਵੱਧ ਦਰਾਮਦ ਰਾਹੀਂ ਪੂਰਾ ਕਰਦਾ ਹੈ। ਭਾਰਤ ਆਪਣੇ ਸੂਰਜਮੁਖੀ ਦੇ ਤੇਲ ਦਾ 90% ਤੋਂ ਵੱਧ ਰੂਸ ਅਤੇ ਯੂਕਰੇਨ ਤੋਂ ਆਯਾਤ ਕਰਦਾ ਹੈ ਅਤੇ ਸੂਰਜਮੁਖੀ ਦੇ ਤੇਲ ਦਾ ਆਯਾਤ ਕੁੱਲ ਖਾਣ ਵਾਲੇ ਤੇਲ ਦੇ ਆਯਾਤ ਦਾ ਲਗਭਗ 14% ਬਣਦਾ ਹੈ।
ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਾਰਨ ਦੋਵਾਂ ਦੇਸ਼ਾਂ ਤੋਂ ਸੂਰਜਮੁਖੀ ਦੇ ਤੇਲ ਦੀ ਦਰਾਮਦ ਬੰਦ ਹੋਣ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਪੂਨਾ ਮਰਚੈਂਟ ਚੈਂਬਰ …