ਲੁਧਿਆਣਾ ਨਗਰ ਨਿਗਮ ਨੇ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨ ਸ਼ਹਿਰ ਵਾਸੀਆਂ ਨੂੰ ਝੜਕਾ ਦੇਣ ਦੇਣ ਦੇ ਕਨੂੰਨ ਨੂੰ ਮਨਜੂਰੀ ਦੇ ਦਿੱਤੀ ਹੈ ਇਸ ਨਿਯਮ ਤਹਿਤ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨ ਹਰ ਸਾਲ ਨਿਗਮ ਨੂੰ 400 ਰੁਪਏ ਜਮਾਂ ਕਰਵਾ ਕੇ ਆਪਣੇ ਪਾਲਤੂ ਕੁੱਤੇ ਜਾ ਬਿੱਲੀ ਦੀ ਰਜਿਸ਼ਟਰੇਸ਼ਨ ਕਰਵਾ ਲੈਣ ਨਹੀਂ ਤਾਂ ਨਿਗਮ ਕਾਰਵਾਈ ਵੀ ਕਰ ਸਕਦਾ।
ਕਿਵੇਂ ਕਰਵਾ ਸਕਦੇ ਨੇ ਸ਼ਹਿਰ ਵਾਸੀ ਰਜਿਸ਼ਟਰੇਸ਼ਨ – ਨਗਰ ਨਿਗਮ ਦੇ ਸੇਹਤ ਵਿਭਾਗ ਅਫਸਰ ਡਾ:ਵਾਈ ਪੀ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਲਈ ਵੈਬਸਾਈਟ ਤਿਆਰ ਹੋ ਚੁੱਕੀ ਹੈ ਜਿਸ ਨਗਰ ਨਿਗਮ ਕੀ ਵੈਬਸਾਈਟ ਦੇ ਨਾਲ ਜੋੜਿਆ ਗਿਆ ਹੈ ਤੇ ਪਰੋਫਾਰਮਾਂ ਸਾਈਟ ਤੇ ਪਾਇਆ ਗਿਆ ਹੈ ਲੋਕ ਆਪਣੇ ਪਾਲਤੂ ਬਿੱਲੀ ਤੇ ਕੁੱਤੇ ਜਾਨਕਾਰੀ ਵੈਬਸਾਈਟ http#pets.mcludhiana.gov.in ਤੇ ਪਾ ਕੇ ਰਜਿਸ਼ਟਰੇਸ਼ਨ ਕਰਵਾ ਸਕਦੇ ਨੇ ਜੋ ਟੋਕਨ ਨਿਗਮ ਵਲੋ ਮਿਲੇਗਾ ਉੁਸ ਨੂੰ ਆਪਣੇ ਪਾਲਤੂ ਜਾਨਵਰ ਦੇ ਗਲੇ ਵਿਚ ਪਾ ਕੇ ਰੱਖਣਾ ਹੋਵੇਗਾ।
ਇਸ ਨਾਲ ਨਗਰ ਨਿਗਮ ਨੂੰ ਵੱਡਾ ਲਾਭ ਮਿਲਣ ਦੀ ਆਸ ਹੈ ਕਿਉਂਕਿ ਵੱਡਾ ਸ਼ਹਿਰ ਹੋਣ ਦੇ ਨਾਤੇ ਇਥੇ ਲੋਕ ਕੱਤੇ ਪਾਲਣ ਦੇ ਸ਼ੌਕੀਨ ਵੀ ਜ਼ਿਆਦਾ ਹਨ। ਨਗਰ ਨਿਗਮ ਨੂੰ ਦੋ ਫਾਇਦੇ ਨੇ ਇਕ ਤਾਂ ਪਾਲਤੂ ਜਾਨਵਰਾਂ ਦਾ ਲੇਖਾ ਜੋਖਾ ਦਫਤਰ ਵਿਚ ਹੋਵੇਗਾ, ਦੂਸਰਾ ਆਰਥਕ ਮੰਦੀ ਦੀ ਮਾਰ ਝੱਲ ਰਹੇ ਨਿਗਮ ਨੂੰ ਰੈਵਨਿਊ ਵਧਣ ਦੀ ਆਸ ਹੈ।
ਲੋਕ ਕੀ ਸੋਚਦੇ ਨੇ – ਕੁੱਤੇ ਪਾਲਣ ਦੇ ਸ਼ੌਕੀਨ ਤੇ ਕੁੱਤਿਆ ਦਾ ਵਪਾਰ ਕਰਨ ਵਾਲੇ ਲੋਕ ਨਗਰ ਨਿਗਮ ਦੇ ਇਸ ਨਿਯਮ ਤੋ ਕਾਫੀ ਦੁਖੀ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਸ਼ੌਕ ਪੂਰਾ ਕਰਨ ਦੇ ਵੀ ਪੈਸੇ ਦੇਣੇ ਪੈਣਗੇ। ਇਸ ਨਿਯਮ ਨੂੰ ਲਾਗੂ ਕਰਕੇ ਨਿਗਮ ਉਹਨਾਂ ਤੋ ਪੈਸੇ ਵਸੂਲਣਾਂ ਚਾਹੁੰਦੀ ਹੈ ਜੋ ਕੀ ਬਹੁਤ ਗਲਤ ਹੈ।
ਦੱਸਣਯੋਗ ਹੈ ਕਿ ਨਿਗਮ ਵਲੋ ਕੁਝ ਸਮਾਂ ਪਹਿਲਾਂ ਵੀ ਇਹ ਨਿਯਮ ਬਣਾਇਆ ਗਿਆ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਸੀ। ਇਸ ਬਾਰੇ ਕਿਸੇ ਵੀ ਅਫਸਰ ਨੇ ਸ਼ਪਸਟ ਨਹੀਂ ਕੀਤਾ ਤੇ ਹੁਣ ਦੁਬਾਰਾ ਇਸ ਕਨੂੰਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਹ ਨਿਯਮ ਹੁਣ ਮੁੜ ਕਾਮਯਾਬ ਹੁੰਦਾ ਜਾ ਨਹੀਂ ਇਹ ਤਾਂ ਆਉੁਣ ਵਾਲਾ ਸਮਾਂ ਹੀ ਤੈਅ ਕਰੇਗਾਂ ਕਿ ਲੋਕ ਆਪਣੇ ਸ਼ੌਕ ਨੂੰ ਪੂਰਾ ਕਰਨ ਦਾ ਟੈਕਸ ਦਿੰਦੇ ਹੈ ਜਾ ਨਹੀ।news source: news18punjab
The post ਹੁਣ ਘਰ ਵਿਚ ਇਹ ਚੀਜ਼ ਰੱਖਣ ਤੇ ਵੀ ਲੱਗੇਗਾ ਟੈਕਸ,ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.
ਲੁਧਿਆਣਾ ਨਗਰ ਨਿਗਮ ਨੇ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨ ਸ਼ਹਿਰ ਵਾਸੀਆਂ ਨੂੰ ਝੜਕਾ ਦੇਣ ਦੇਣ ਦੇ ਕਨੂੰਨ ਨੂੰ ਮਨਜੂਰੀ ਦੇ ਦਿੱਤੀ ਹੈ ਇਸ ਨਿਯਮ ਤਹਿਤ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨ …
The post ਹੁਣ ਘਰ ਵਿਚ ਇਹ ਚੀਜ਼ ਰੱਖਣ ਤੇ ਵੀ ਲੱਗੇਗਾ ਟੈਕਸ,ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ appeared first on Sanjhi Sath.