ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕਿਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।
ਜੇਕਰ ਤੁਸੀਂ ਘੱਟ ਖਰਚੇ ਵਿੱਚ ਵਧੀਆ ਘਰ ਤਿਆਰ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਇੱਟ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਬਹੁਤ ਘੱਟ ਖਰਚੇ ਵਿੱਚ ਘਰ ਤਿਆਰ ਕਰ ਸਕੋਗੇ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਤਿੰਨ ਹੋਲ ਯਾਨੀ ਤਿੰਨ ਮੋਰੀਆਂ ਵਾਲੀ ਇੱਟ ਬਾਰੇ। ਅੱਜਕੱਲ ਇਹ ਇੱਟ ਕਾਫੀ ਜਿਆਦਾ ਤਿਆਰ ਕੀਤੀ ਜਾ ਰਹੀ ਹੈ ਅਤੇ ਲੋਕ ਕੋਠੀਆਂ ਬਣਾਉਣ ਲਈ ਇਸਦਾ ਇਸਤੇਮਾਲ ਕਰ ਰਹੇ ਹਨ।
ਇਨ੍ਹਾਂ ਇੱਟਾਂ ਦੀ ਮਜਬੂਤੀ ਵੀ ਜਿਆਦਾ ਹੁੰਦੀ ਹੈ ਅਤੇ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ। ਯਾਨੀ ਇਸ ਇੱਟ ਨੂੰ ਲਗਾਉਣ ਦੇ ਕਾਫੀ ਫਾਇਦੇ ਹਨ ਅਤੇ ਤੁਹਾਡਾ ਬਹੁਤ ਘੱਟ ਖਰਚੇ ਵਿੱਚ ਵਧੀਆ ਘਰ ਤਿਆਰ ਹੋਵੇਗਾ। ਇਨ੍ਹਾਂ ਇੱਟਾਂ ਦਾ ਇੱਕ ਹੋਰ ਵੱਡਾ ਫਾਇਦਾ ਇਹ ਹੈ ਕਿ ਇਨ੍ਹਾਂ ਨਾਲ ਬਣੇ ਹੋਏ ਘਰ ਗਰਮੀ ਵਿੱਚ ਅੰਦਰੋਂ ਠੰਡੇ ਅਤੇ ਸਰਦੀ ਵਿੱਚ ਗਰਮ ਰਹਿੰਦੇ ਹਨ।
ਇਸਦੇ ਨਾਲ ਹੀ ਇਨ੍ਹਾਂ ਇੱਟਾਂ ਨੂੰ ਸਲਾਭ ਵੀ ਨਹੀਂ ਚੜ੍ਹਦੀ ਅਤੇ ਸ਼ੋਰਾ ਵੀ ਬਹੁਤ ਘੱਟ ਆਵੇਗਾ। ਇਨ੍ਹਾਂ ਇੱਟਾਂ ਨਾਲ ਕੱਢੀ ਗਈ ਕੰਧ ਜਗ੍ਹਾ ਵੀ ਘੱਟ ਲੈਂਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ। ਰੇਤ ਦੀ ਗੱਲ ਕਰੀਏ ਤਾਂ ਇਸ ਇੱਟ ਦਾ ਰੇਟ ਵੀ ਲਗਭਗ ਆਮ ਇੱਟਾਂ ਜਿੰਨਾ ਹੀ ਹੈ। ਇਸ ਇੱਟ ਉੱਤੇ ਪਲਸਤਰ ਦੀ ਲੋੜ ਵੀ ਨਹੀਂ ਪੈਂਦੀ ਅਤੇ ਤੁਹਾਡਾ ਖਰਚਾ ਹੋਰ ਵੀ ਘਟੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….
ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕਿਤੇ ਜਾਕੇ ਸਾਡਾ …
Wosm News Punjab Latest News