ਤੁਸੀਂ ਗਾਂ ਦੇ ਗੋਬਰ ਨੂੰ ਲੈ ਕੇ ਦੇਸ਼ ਵਿੱਚ ਕਈ ਵਾਰ ਸਕਾਰਾਤਮਕ ਤੇ ਨਕਾਰਾਤਮਕ ਗੱਲਾਂ ਸੁਣੀਆਂ ਹੋਣਗੀਆਂ। ਹੁਣ ਇਸ ਸਮੇਂ ਬ੍ਰਿਟੇਨ ਵਿੱਚ ਗੋਬਰ ਦੀ ਬਿਜਲੀ ਚਰਚਾ ਵਿੱਚ ਹੈ। ਬਰਤਾਨਵੀ ਕਿਸਾਨਾਂ ਨੇ ਗਾਂ ਦੇ ਗੋਹੇ ਤੋਂ ਬਿਜਲੀ ਪੈਦਾ ਕਰਨ ਲਈ cow poo can produce electricity ਤਿਆਰ ਕੀਤਾ ਹੈ। ਕਿਸਾਨਾਂ ਦੇ ਇੱਕ ਸਮੂਹ ਮੁਤਾਬਕ ਉਨ੍ਹਾਂ ਨੇ ਗਾਂ ਦੇ ਗੋਹੇ ਤੋਂ ਅਜਿਹਾ ਪਾਊਡਰ ਤਿਆਰ ਕੀਤਾ ਹੈ, ਜਿਸ ਤੋਂ ਬੈਟਰੀਆਂ ਬਣਾਈਆਂ ਗਈਆਂ ਹਨ।
ਕਿਸਾਨਾਂ ਨੇ ਇੱਕ ਕਿਲੋ ਗੋਬਰ ਤੋਂ ਇੰਨੀ ਬਿਜਲੀ ਤਿਆਰ ਕੀਤੀ ਹੈ ਕਿ ਇੱਕ ਵੈਕਿਊਮ ਕਲੀਨਰ ਨੂੰ 5 ਘੰਟੇ ਤੱਕ ਚਲਾਇਆ ਜਾ ਸਕਦਾ ਹੈ। ਬਰਤਾਨੀਆ ਦੀ ਆਰਲਾ ਡੇਅਰੀ ਵੱਲੋਂ ਗਾਂ ਦੇ ਗੋਹੇ ਦਾ ਪਾਊਡਰ ਬਣਾ ਕੇ ਬੈਟਰੀਆਂ ਬਣਾਈਆਂ ਗਈਆਂ। ਇਨ੍ਹਾਂ ਨੂੰ ਕਾਓ ਪੈਟਰੀ ਦਾ ਨਾਂ ਦਿੱਤਾ ਗਿਆ ਹੈ। AA ਸਾਈਜ਼ ਦੀਆਂ ਪੈਟਰੀਜ਼ ਵੀ ਸਾਢੇ 3 ਘੰਟੇ ਤੱਕ ਕੱਪੜੇ ਨੂੰ ਆਇਰਨ ਕਰ ਸਕਦੀਆਂ ਹਨ। ਇਹ ਇੱਕ ਬਹੁਤ ਹੀ ਲਾਭਦਾਇਕ ਕਾਢ ਹੈ।
ਇਹ ਬੈਟਰੀ ਬ੍ਰਿਟਿਸ਼ ਡੇਅਰੀ ਕੋ-ਆਪਰੇਟਿਵ ਆਰਲਾ ਵੱਲੋਂ ਤਿਆਰ ਕੀਤੀ ਜਾ ਰਹੀਆਂ ਹੈ। ਬੈਟਰੀ ਮਾਹਿਰ ਜੀਪੀ ਬੈਟਰੀਜ਼ ਦਾ ਦਾਅਵਾ ਹੈ ਕਿ ਗਾਂ ਦੇ ਗੋਹੇ ਨਾਲ ਤਿੰਨ ਘਰਾਂ ਨੂੰ ਸਾਲ ਭਰ ਬਿਜਲੀ ਮਿਲ ਸਕਦੀ ਹੈ। ਇੱਕ ਕਿਲੋ ਗੋਬਰ 3.75 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਅਜਿਹੇ ‘ਚ ਜੇਕਰ 4 ਲੱਖ 60 ਹਜ਼ਾਰ ਗਾਵਾਂ ਦੇ ਗੋਹੇ ਤੋਂ ਬਿਜਲੀ ਬਣਾਈ ਜਾਵੇ ਤਾਂ 12 ਲੱਖ ਬ੍ਰਿਟਿਸ਼ ਘਰਾਂ ਨੂੰ ਬਿਜਲੀ ਸਪਲਾਈ ਕੀਤੀ ਜਾ ਸਕਦੀ ਹੈ। ਡੇਅਰੀ ਸਾਲ ਵਿੱਚ 10 ਲੱਖ ਟਨ ਗੋਬਰ ਪੈਦਾ ਕਰਦੀ ਹੈ, ਜਿਸ ਨਾਲ ਬਿਜਲੀ ਉਤਪਾਦਨ ਦਾ ਵੱਡਾ ਟੀਚਾ ਮਿੱਥਿਆ ਜਾ ਸਕਦਾ ਹੈ।
ਆਰਲਾ ਡੇਅਰੀ ਵਿੱਚ ਗਾਂ ਦੇ ਗੋਹੇ ਤੋਂ ਬਣੀ ਬਿਜਲੀ ਦੀ ਵਰਤੋਂ ਸਾਰੇ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਤੋਂ ਪੈਦਾ ਹੋਣ ਵਾਲੇ ਕੂੜੇ ਨੂੰ ਖਾਦ ਵਜੋਂ ਵਰਤਿਆ ਜਾਂਦਾ ਹੈ। ਬਿਜਲੀ ਬਣਾਉਣ ਦੀ ਪ੍ਰਕਿਰਿਆ ਨੂੰ ਐਨਾਇਰੋਬਿਕ ਪਾਚਨ ਕਿਹਾ ਜਾਂਦਾ ਹੈ, ਜਿਸ ਵਿੱਚ ਜਾਨਵਰਾਂ ਦੇ ਕੂੜੇ ਤੋਂ ਬਿਜਲੀ ਬਣਾਈ ਜਾਂਦੀ ਹੈ। ਇਸ ਡੇਅਰੀ ਵਿੱਚ 4,60,000 ਗਾਵਾਂ ਰਹਿੰਦੀਆਂ ਹਨ, ਜਿਨ੍ਹਾਂ ਦਾ ਗੋਬਰ ਸੁੱਕ ਕੇ ਪਾਊਡਰ ਵਿੱਚ ਬਦਲਿਆ ਜਾਂਦਾ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਤੁਸੀਂ ਗਾਂ ਦੇ ਗੋਬਰ ਨੂੰ ਲੈ ਕੇ ਦੇਸ਼ ਵਿੱਚ ਕਈ ਵਾਰ ਸਕਾਰਾਤਮਕ ਤੇ ਨਕਾਰਾਤਮਕ ਗੱਲਾਂ ਸੁਣੀਆਂ ਹੋਣਗੀਆਂ। ਹੁਣ ਇਸ ਸਮੇਂ ਬ੍ਰਿਟੇਨ ਵਿੱਚ ਗੋਬਰ ਦੀ ਬਿਜਲੀ ਚਰਚਾ ਵਿੱਚ ਹੈ। ਬਰਤਾਨਵੀ ਕਿਸਾਨਾਂ …