Breaking News
Home / Punjab / ਹੁਣ ਗਾਂ,ਭੇਡਾਂ ਅਤੇ ਬੱਕਰੀਆਂ ਦੇ ਡਕਾਰ ਮਾਰਨ ਤੇ ਲੱਗੇਗਾ ਟੈਕਸ

ਹੁਣ ਗਾਂ,ਭੇਡਾਂ ਅਤੇ ਬੱਕਰੀਆਂ ਦੇ ਡਕਾਰ ਮਾਰਨ ਤੇ ਲੱਗੇਗਾ ਟੈਕਸ

ਨਿਊਜ਼ੀਲੈਂਡ ਖੇਤੀਬਾੜੀ ਟੈਕਸ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਸਰਕਾਰ ਦਾ ਮੰਨਣਾ ਹੈ ਕਿ ਗਾਵਾਂ, ਭੇਡਾਂ ਅਤੇ ਬੱਕਰੀਆਂ ਦੇ ਡਕਾਰਣ ਨਾਲ ਨਿਕਲਣ ਵਾਲੀਆਂ ਗੈਸਾਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸੇ ਲਈ ਇਹ ਟੈਕਸ ਲਗਾਇਆ ਜਾ ਰਿਹਾ ਹੈ। ਟੈਕਸ ਤੋਂ ਮਿਲਣ ਵਾਲੇ ਪੈਸੇ ਦੀ ਵਰਤੋਂ ਕਿਸਾਨਾਂ ਨਾਲ ਸਬੰਧਤ ਖੋਜਾਂ ਲਈ ਕੀਤੀ ਜਾਵੇਗੀ। ਕੁਝ ਮਹੀਨੇ ਪਹਿਲਾਂ ਇਸ ਟੈਕਸ ਦਾ ਬਿੱਲ ਤਿਆਰ ਕੀਤਾ ਗਿਆ ਸੀ। ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਹੁਣ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਟੈਕਸ 2025 ਤੋਂ ਜ਼ਰੂਰ ਲਗਾਇਆ ਜਾਵੇਗਾ।

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਤਿੰਨ ਮੰਤਰੀਆਂ ਨਾਲ ਪ੍ਰੈਸ ਕਾਨਫਰੰਸ ਕੀਤੀ। ਕਿਹਾ- ਅਸੀਂ ਇਸ ਐਗਰੀਕਲਚਰ ਇਮਿਸ਼ਨ ਸਕੀਮ ਨੂੰ ਟੈਕਸ ਨਹੀਂ ਕਹਿਣਾ ਚਾਹੁੰਦੇ। ਇਸ ਤੋਂ ਜੋ ਪੈਸਾ ਮਿਲੇਗਾ, ਉਹ ਕਿਸਾਨਾਂ ਦੀ ਭਲਾਈ ਨਾਲ ਸਬੰਧਤ ਖੋਜਾਂ ‘ਤੇ ਹੀ ਵਰਤਿਆ ਜਾਵੇਗਾ। 2025 ਤੋਂ ਕਿਸਾਨਾਂ ਨੂੰ ਮੀਥੇਨ, ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ‘ਤੇ ਟੈਕਸ ਦੇਣਾ ਪਵੇਗਾ। ਆਰਡਰਨ ਨੇ ਕਿਹਾ- ਇਸ ਕਦਮ ਨਾਲ ਨਿਊਜ਼ੀਲੈਂਡ ਦੇ ਕਿਸਾਨ ਵਿਸ਼ਵ ਵਿੱਚ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਣਗੇ। ਦੁਨੀਆ ਦੇ ਕਿਸੇ ਹੋਰ ਦੇਸ਼ ਨੇ ਅਜਿਹਾ ਨਹੀਂ ਕੀਤਾ।

ਨਿਊਜ਼ੀਲੈਂਡ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਡੇਅਰੀ ਉਤਪਾਦਾਂ ਦੀ ਸਭ ਤੋਂ ਵੱਧ ਬਰਾਮਦ ਕਰਦਾ ਹੈ। ਇਹ ਵੀ ਇੱਕ ਹਕੀਕਤ ਹੈ ਕਿ ਦੇਸ਼ ਦੀ ਕੁੱਲ ਗ੍ਰੀਨਹਾਊਸ ਗੈਸ ਨਿਕਾਸ ਦਾ ਅੱਧਾ ਹਿੱਸਾ ਇਸ ਖੇਤਰ ਦਾ ਹੈ। ਜੈਸਿੰਡਾ ਮੁਤਾਬਕ- 2030 ਤੱਕ ਅਸੀਂ ਮੀਥੇਨ ਦੇ ਨਿਕਾਸ ਨੂੰ 10% ਤੱਕ ਲਿਆਉਣਾ ਚਾਹੁੰਦੇ ਹਾਂ।

ਫੈਡਰੇਸ਼ਨ ਕਿਸਾਨ ਜਥੇਬੰਦੀ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਕਮਾਈ ਘੱਟ ਹੋਵੇਗੀ ਅਤੇ ਖਰਚ ਜ਼ਿਆਦਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਛੋਟੇ ਕਿਸਾਨ ਬਹੁਤ ਪਰੇਸ਼ਾਨ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਟੈਕਸ ਤੋਂ ਮਿਲਣ ਵਾਲੇ ਪੈਸੇ ਦੀ ਵਰਤੋਂ ਅਜਿਹੇ ਉਪਕਰਨ ਬਣਾਉਣ ਲਈ ਕੀਤੀ ਜਾਵੇਗੀ, ਜਿਸ ਨਾਲ ਮੀਥੇਨ ਅਤੇ ਹੋਰ ਹਾਨੀਕਾਰਕ ਗੈਸਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।

ਟੈਕਸ ਪ੍ਰਸਤਾਵ ਲਿਆਉਣ ਤੋਂ ਪਹਿਲਾਂ ਨਿਊਜ਼ੀਲੈਂਡ ਸਰਕਾਰ ਨੇ ਮਾਹਿਰ ਪੈਨਲ ਨਾਲ ਗ੍ਰੀਨ ਹਾਊਸ ਗੈਸਾਂ ‘ਤੇ ਖੋਜ ਕੀਤੀ ਸੀ। ਕਿਹਾ ਗਿਆ ਸੀ ਕਿ ਗਾਂ ਜਾਂ ਮੱਝ ਦੇ ਡਕਾਰ ਤੋਂ ਮੀਥੇਨ ਅਤੇ ਪਿਸ਼ਾਬ ਵਿੱਚੋਂ ਨਾਈਟ੍ਰੋਜਨ ਆਕਸਾਈਡ ਨਿਕਲਦੇ ਹਨ ਅਤੇ ਇਹ ਨੁਕਸਾਨ ਦਾ ਕਾਰਨ ਬਣਦੇ ਹਨ। ਨਿਊਜ਼ੀਲੈਂਡ ਦੀ ਆਬਾਦੀ ਲਗਭਗ 5 ਮਿਲੀਅਨ ਹੈ ਅਤੇ ਇੱਥੇ 1 ਕਰੋੜ ਤੋਂ ਵੱਧ ਗਾਵਾਂ ਅਤੇ ਮੱਝਾਂ ਹਨ। ਇਸ ਤੋਂ ਇਲਾਵਾ ਕਰੀਬ 2.5 ਕਰੋੜ ਭੇਡਾਂ ਹਨ। ਇਹ ਜਾਨਵਰ ਦੇਸ਼ ਦੇ ਕੁੱਲ ਗ੍ਰੀਨਹਾਉਸ ਨਿਕਾਸ ਦਾ ਅੱਧਾ ਹਿੱਸਾ ਬਣਾਉਂਦੇ ਹਨ। ਨਿਊਜ਼ੀਲੈਂਡ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ 2050 ਤੱਕ ਕਾਰਬਨ ਨਿਕਾਸ ਨੂੰ ਜ਼ੀਰੋ ਦੇ ਨੇੜੇ ਲਿਆਉਣਾ ਚਾਹੁੰਦਾ ਹੈ।

ਨਿਊਜ਼ੀਲੈਂਡ ਖੇਤੀਬਾੜੀ ਟੈਕਸ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਸਰਕਾਰ ਦਾ ਮੰਨਣਾ ਹੈ ਕਿ ਗਾਵਾਂ, ਭੇਡਾਂ ਅਤੇ ਬੱਕਰੀਆਂ ਦੇ ਡਕਾਰਣ ਨਾਲ …

Leave a Reply

Your email address will not be published. Required fields are marked *