ਕਿਸਾਨਾਂ ਦੀ ਸਾਰ ਲੈਂਦਿਆਂ ਹੋਇਆਂ ਹਰਿਆਣਾ ਸਰਕਾਰ ਵੱਲੋਂ ਇੱਕ ਸ਼ਿਲਾਘਯੋਗ ਕਦਮ ਚੁਕਿਆ ਗਿਆ ਹੈ। ਦਰਅਸਲ, ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਹੈ। ਅਕਸਰ ਸਮੱਸਿਆਵਾਂ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਖੱਜਲ-ਖੁਵਾਰ ਹੋਣਾ ਪੈਦਾ ਹੈ। ਜਿਸ ਵਿੱਚ ਨਾ ਸਿਰਫ ਕਿਸਾਨਾਂ ਦਾ ਸਮਾਂ ਖ਼ਰਾਬ ਹੁੰਦਾ ਹੈ, ਸਗੋਂ, ਨੁਕਸਾਨ ਵੀ ਵੱਧ ਚੁੱਕਣਾ ਪੈਂਦਾ ਹੈ। ਪਰ ਹੁਣ ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਇੱਕ ਅਜਿਹਾ ਕੰਮ ਕੀਤਾ ਹੈ, ਜਿਸ ਤੋਂ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ। ਦਰਅਸਲ, ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਸਬੰਧਤ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਕਿਸਾਨ 1 ਮਹੀਨੇ ਦੇ ਅੰਦਰ ਬੀਮਾ ਲੈਂਦਾ ਹੈ, ਤਾਂ ਉਸ ਦੀ ਜਾਣਕਾਰੀ ਇਸ ਪੋਰਟਲ ‘ਤੇ ਦਰਜ ਕੀਤੀ ਜਾਵੇਗੀ।
ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਦੱਸਿਆ ਕਿ ਪੋਰਟਲ ਰਾਹੀਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤਾਂ ਨਿਪਟਾਰਾ ਹੋਵੇਗਾ ਹੀ, ਨਾਲ ਹੀ ਓਹ ਆਸਾਨੀ ਨਾਲ ਬੀਮਾ ਕਲੇਮ ਵੀ ਲੈ ਪਾਣਗੇ। ਪੋਰਟਲ ਦੀ ਖਾਸ ਗੱਲ ਇਹ ਹੈ ਕਿ ਇਸਦੇ ਜ਼ਰੀਏ ਕਿਸਾਨ ਕਦੀ ਵੀ ਕਿਤੋਂ ਵੀ ਆਸਾਨੀ ਨਾਲ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਿਸਾਨਾਂ ਨੂੰ ਇੱਕ ਟਿਕਟ ਨੰਬਰ ਦਿੱਤਾ ਜਾਵੇਗਾ, ਜਿਸ ਦੀ ਮਦਦ ਨਾਲ ਕਿਸਾਨ ਸ਼ਿਕਾਇਤ ਦੀ ਸਥਿਤੀ ਦਾ ਵੇਰਵਾ ਲੈ ਸਕਣਗੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸ਼ੁਰੂਆਤ ਸਾਲ 2016 ਤੋਂ ਹੋਈ ਹੈ। ਇਸ ਵਿੱਚ ਸਾਉਣੀ ਦੀ ਮੱਕੀ, ਕਪਾਹ, ਝੋਨਾ ਅਤੇ ਬਾਜਰੇ ਦੀਆਂ ਫਸਲਾਂ ਅਤੇ ਹਾੜੀ ਦੀ ਕਣਕ, ਜੌਂ, ਛੋਲੇ, ਸਰ੍ਹੋਂ ਅਤੇ ਸੂਰਜਮੁਖੀ ਦੀਆਂ ਫਸਲਾਂ ਦਾ ਬੀਮਾ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਸਾਉਣੀ 2016 ਤੋਂ 2021 ਤੱਕ ਕਰੀਬ 82.59 ਲੱਖ ਕਿਸਾਨਾਂ ਨੇ ਆਪਣੀਆਂ ਫਸਲਾਂ ਦਾ ਬੀਮਾ ਕਰਵਾਇਆ, ਜਿਨ੍ਹਾਂ ਵਿੱਚੋਂ ਸਾਉਣੀ 2021 ਤੱਕ 20.80 ਲੱਖ ਕਿਸਾਨਾਂ ਨੂੰ 5139 ਕਰੋੜ ਰੁਪਏ ਦੀ ਬੀਮਾ ਰਾਸ਼ੀ ਵੰਡੀ ਗਈ।
ਦੱਸ ਦਈਏ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ “ਮੇਰੀ ਫਸਲ ਮੇਰਾ ਬਾਇਓਰਾ ਪੋਰਟਲ” ਵਿੱਚ ਇੱਕ ਵੱਖਰੇ ਫ਼ੀਚਰ ਨੂੰ ਜੋੜਿਆ ਗਿਆ ਹੈ। ਇਸ ਕਾਰਨ ਹੁਣ ਕਿਸਾਨਾਂ ਨੂੰ ਕਿਸੇ ਵੀ ਅਧਿਕਾਰੀ ਦੇ ਗੇੜੇ ਨਹੀਂ ਲਾਉਣੇ ਪੈਣਗੇ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਜਦੋਂ ਵੀ ਅਸੀਂ ਕਿਸਾਨਾਂ ਨੂੰ ਮਿਲਣ ਜਾਉਂਦੇ ਹਾਂ, ਤਾਂ ਉਨ੍ਹਾਂ ਨੂੰ ਕਿਸਾਨਾਂ ਦੀਆਂ ਬਥੇਰੀਆਂ ਸਮੱਸਿਆਵਾਂ ਸੁਨਣ ਨੂੰ ਮਿਲਦੀਆਂ ਹਨ। ਪਰ ਹੁਣ ਇਸ ਦੀ ਜਾਣਕਾਰੀ ਵੀ ਅਧਿਕਾਰੀਆਂ ਨੂੰ ਇਕ ਥਾਂ ‘ਤੇ ਮਿਲ ਜਾਵੇਗੀ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਹੋ ਜਾਵੇਗਾ।
ਇਸ ਕੋਸ਼ਿਸ਼ ਵਿੱਚ ਲੱਗੀ ਹੈ ਸਰਕਾਰ – ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨਾਲ ਜੁੜੇ ਹਰ ਕਿਸਮ ਦੇ ਡੇਟਾ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜਿਵੇਂ ਕਿ ਬੀਮਾ ਦਾ ਪ੍ਰੀਮੀਅਮ ਭਰਨਾ, ਕਿਸਾਨਾਂ ਦੀਆਂ ਬੀਮਾ ਸੰਬੰਧੀ ਸ਼ਿਕਾਇਤਾਂ, ਬੀਮਾ ਰਿਲੀਜ਼ ਹੋਣਾ ਆਦਿ ਦਾ ਵੇਰਵਾ ਇੱਕ ਥਾਂ ‘ਤੇ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਕੰਮ ਵਿੱਚ ਆਸਾਨੀ ਹੋਵੇਗੀ, ਸਗੋਂ ਕਿਸਾਨਾਂ ਨੂੰ ਸਮੇਂ ਸਰ ਬੀਮੇ ਦਾ ਲਾਭ ਵੀ ਮਿਲ ਸਕੇਗਾ।ਇਸ ਦੌਰਾਨ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਕਿਸੀ ਕਾਰਣ ਵੱਜੋਂ ਹਾਲੇ ਵੀ ਬੀਮਾ ਯੋਜਨਾ ਦਾ ਲਾਹਾ ਨਹੀਂ ਮਿਲ ਪਾ ਰਿਹਾ, ਉਹ ਆਪਣੀ ਸ਼ਿਕਾਇਤ ਇਸ ਪੋਰਟਲ ਰਾਹੀਂ ਦਰਜ ਕਰਵਾ ਸਕਦੇ ਹਨ।
ਕਿਸਾਨਾਂ ਦੀ ਸਾਰ ਲੈਂਦਿਆਂ ਹੋਇਆਂ ਹਰਿਆਣਾ ਸਰਕਾਰ ਵੱਲੋਂ ਇੱਕ ਸ਼ਿਲਾਘਯੋਗ ਕਦਮ ਚੁਕਿਆ ਗਿਆ ਹੈ। ਦਰਅਸਲ, ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਹੈ। ਅਕਸਰ ਸਮੱਸਿਆਵਾਂ ਦੇ ਨਿਪਟਾਰੇ …