ਖੇਤੀ ਬਹੁਤ ਆਧੁਨਿਕ ਹੋ ਚੁੱਕੀ ਹੈ ਅਤੇ ਆਏ ਦਿਨ ਕਈ ਤਰਾਂ ਦੇ ਨਵੇਂ ਖੇਤੀ ਸੰਦ ਅਤੇ ਮਸ਼ੀਨਾਂ ਮਾਰਕੀਟ ਵਿਚ ਆਉਂਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਮਸ਼ੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਮਸ਼ੀਨ ਨਾਲ ਕਿਸਾਨਾਂ ਦਾ ਕੰਮ ਬਹੁਤ ਆਸਾਨ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਜ਼ਮੀਨ ਦੀ ਮਿਣਤੀ ਕਰਨ ਵਾਲੀ ਮਸ਼ੀਨ ਹੈ ਅਤੇ ਬਿਲਕੁਲ ਸਹੀ ਤਰੀਕੇ ਨਾਲ ਮਿਣਤੀ ਕਰਦੀ ਹੈ।
ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਜ਼ਮੀਨਾਂ ਵਿੱਚ ਮਿਣਤੀ ਵਾਲੇ ਲਾਲ ਪੱਥਰ ਲੱਗੇ ਹੁੰਦੇ ਹਨ। ਇਨ੍ਹਾਂ ਪੱਥਰਾਂ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਹੁੰਦੀ ਹੈ। ਪਰ ਹੁਣ ਪੁਰਾਣੇ ਪੱਥਰ ਜਿਆਦਾਤਰ ਗਾਇਬ ਹੋ ਗਏ ਹਨ, ਇਸਦਾ ਕਾਰਨ ਹੈ ਕਿ ਕਈ ਪੱਥਰ ਪੱਟੇ ਗਏ ਹਨ ਜਾਂ ਫਿਰ ਇਨ੍ਹਾਂ ਪੱਥਰਾਂ ਵਿੱਚ ਥੋੜੀ ਬਹੁਤ ਹਿਲਜੁਲ ਹੋ ਗਈ ਹੈ। ਇਸ ਕਾਰਨ ਕਈ ਕਿਸਾਨਾਂ ਵਿੱਚ ਲੜਾਈਆਂ ਝਗੜੇ ਵੀ ਹੁੰਦੇ ਹਨ।
ਪਰ ਇਹ ਨਵੀਂ ਤਕਨੀਕ ਦਾ ਮਿਣਤੀ ਯੰਤਰ ਬਿਲਕੁਲ ਸਹੀ ਤਰੀਕੇ ਨਾਲ ਜ਼ਮੀਨ ਮਾਪਦਾ ਹੈ ਅਤੇ ਇਸਦੀ ਮਦਦ ਨਾਲ ਜੱਟਾਂ ਦੇ ਝਗੜੇ ਵੀ ਖਤਮ ਹੋ ਜਾਣਗੇ। ਇਸ ਮਸ਼ੀਨ ਨਾਲ ਮਿਣਤੀ ਬਿਲਕੁਲ ਆਸਾਨ ਤਰੀਕੇ ਨਾਲ ਅਤੇ ਬਿਲਕੁਲ ਸਹੀ ਹੁੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਜ਼ਮੀਨਾਂ ਦੇ ਰੌਲ਼ਾਂ ਨੂੰ ਲੈਕੇ ਥਾਣੇ ਕਚਹਿਰੀਆਂ ‘ਚ ਨਹੀਂ ਜਾਣਾ ਪਵੇਗਾ ਅਤੇ ਕਿਸਾਨ ਆਪਣੇ ਜ਼ਮੀਨਾਂ ਦੇ ਮਸਲੇ ਆਪ ਹੀ ਸੁਲਝਾ ਸਕਣਗੇ।
ਤੁਹਾਨੂੰ ਦੱਸ ਦੇਈਏ ਕਿ ਇਸ ਮਿਣਤੀ ਯੰਤਰ ਦਾ ਨਾਮ DGPS ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਹ ਮਸ਼ੀਨ ਜ਼ਮੀਨ ਮਾਪਣ ਵਿੱਚ ਬਿਲਕੁਲ 100 ਪ੍ਰਤੀਸ਼ਤ ਸਹੀ ਹੈ। ਜੇਕਰ ਤੁਸੀਂ ਆਪਣੇ ਪਿੰਡ ਵਿੱਚ ਇਸ ਮਸ਼ੀਨ ਨਾਲ ਮਿਣਤੀ ਕਰਵਾਉਣਾ ਚਾਹੁੰਦੇ ਹੋ ਅਤੇ ਪੱਥਰ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਤਹਿਸੀਲ ਵਿੱਚ ਜਾਕੇ ਇੱਕ ਅਰਜ਼ੀ ਦੇਣੀ ਪਵੇਗੀ।
ਤਹਿਸੀਲਦਾਰ ਵੱਲੋਂ ਮਨਜੂਰੀ ਮਿਲਣ ਤੋਂ ਬਾਅਦ ਤੁਹਾਡੀ ਅਰਜ਼ੀ ਪਟਵਾਰੀ ਕੋਲ ਆਵੇਗੀ ਅਤੇ ਇਸਤੋਂ ਬਾਅਦ ਤੁਹਾਡੀ ਜ਼ਮੀਨ ਦੀ ਸਹੀ ਨਿਸ਼ਾਨਦੇਹੀ ਕਰਨ ਲਈ ਇਸ ਯੰਤਰ ਦੇ ਨਾਲ ਮਿਣਤੀ ਕਰਨ ਵਾਲੇ ਬੰਦਿਆਂ ਨੂੰ ਭੇਜ ਦਿੱਤਾ ਜਾਵੇਗਾ। ਇਸੇ ਤਰਾਂ ਤੁਸੀਂ ਵੀ ਆਪਣੀ ਜ਼ਮੀਨ ਦੀ ਸਹੀ ਨਿਸ਼ਾਨਦੇਹੀ ਕਰਵਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਖੇਤੀ ਬਹੁਤ ਆਧੁਨਿਕ ਹੋ ਚੁੱਕੀ ਹੈ ਅਤੇ ਆਏ ਦਿਨ ਕਈ ਤਰਾਂ ਦੇ ਨਵੇਂ ਖੇਤੀ ਸੰਦ ਅਤੇ ਮਸ਼ੀਨਾਂ ਮਾਰਕੀਟ ਵਿਚ ਆਉਂਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਮਸ਼ੀਨ ਬਾਰੇ …
Wosm News Punjab Latest News