ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਵੱਧਦੀ ਗਿਣਤੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ‘ਚ ਆਉਂਦਿਆਂ ਜ਼ਿਲ੍ਹੇ ਦੀ ਮੰਡੀ ਗਿੱਦੜਬਾਹਾ ਨੂੰ ਚਾਰ ਦਿਨਾਂ ਲਈ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ, ਕਿਉਂਕਿ ਗਿੱਦੜਬਾਹਾ ਵਿਖੇ ਇਕੋਂ ਪਰਿਵਾਰ ਦੇ 8 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸਨੂੰ ਲੈ ਕੇ ਇਲਾਕਾ ਨਿਵਾਸੀਆਂ ‘ਚ ਡਰ ਅਤੇ ਸਹਿਮ ਦਾ ਮਾਹੌਲ ਹੈ।
ਉਥੇ ਹੀ ਡਿਪਟੀ ਕਮਿਸ਼ਨਰ ਐੱਮ. ਕੇ, ਅਰਾਵਿੰਦ ਕੁਮਾਰ ਦੇ ਹੁਕਮਾਂ ਤਹਿਤ ਗਿੱਦੜਬਾਹਾ ਨੂੰ 26 ਜੂਨ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 30 ਜੂਨ ਸਵੇਰੇ 5 ਵਜੇ ਤੱਕ ਸੰਪੂਰਨ ਲਾਕਡਾਊਨ ਰਹੇਗਾ।ਉਕਤ ਜਾਣਕਾਰੀ ਦਿੰਦਿਆਂ ਗਿੱਦੜਬਾਹਾ ਐੱਸ. ਡੀ. ਐੱਮ. ਓਮ ਪ੍ਰਕਾਸ਼ ਨੇ ਦੱਸਿਆ ਕਿ ਅਜਿਹਾ ਗਿੱਦੜਬਾਹਾ ਵਿਖੇ ਲਗਾਤਾਰ ਵੱਧ ਰਹੇ ਕੋਰੋਨਾ ਮਹਾਮਾਰੀ ਕਾਰਨ ਇਹਤਿਆਤ ਵਜੋਂ ਕੀਤਾ ਗਿਆ ਹੈ ਤਾਂ ਜੋ ਇਸ ਮਹਾਮਾਰੀ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ।
ਐੱਸ. ਡੀ. ਐੱਮ. ਨੇ ਦੱਸਿਆ ਕਿ ਮੈਡੀਕਲ ਐਂਮਰਜੈਂਸੀ, ਦੁੱਧ ਸਪਲਾਈ ਅਤੇ ਆਰ. ਓ. ਪਾਣੀ ਵਾਲੇ ਆਪਣੀਆਂ ਸੇਵਾਵਾਂ ਦੇ ਸਕਣਗੇ।ਉਨ੍ਹਾਂ ਦੱਸਿਆ ਕਿ ਇਕੋ ਪਰਿਵਾਰ ਦੇ ਅੱਠ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਸੁਭਾਸ਼ ਨਗਰ ਦੀ ਗਲੀ ਨੰਬਰ 3 ਅਤੇ 4 ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਅਤੇ
ਇੰਨ੍ਹਾਂ ਦਾ ਇਕ ਮੈਂਬਰ ਵਿਪਨ ਸੇਠੀ ਜਿਸਦਾ ਕੋਰੋਨਾ ਪਾਜ਼ੇਟਿਵ ਆਇਆ ਸੀ, ਉਸਦਾ ਖ਼ਾਤਾ ਸੈਂਟਰਲ ਬੈਂਕ ਆਫ਼ ਇੰਡੀਆ ਵਿਚ ਹੋਣ ਕਰਕੇ ਉਹ ਬੈਂਕ ਸਟਾਫ਼ ਦੇ ਸੰਪਰਕ ਵਿਚ ਸੀ, ਇਸ ਲਈ ਸੈਂਟਰਲ ਬੈਂਕ ਆਫ਼ ਇੰਡੀਆ ਨੂੰ ਸੀਲ ਕਰਕੇ ਬੈਂਕ ਸਟਾਫ਼ ਨੂੰ 14 ਦਿਨਾਂ ਲਈ ਕੁਆਰੰਟਾਈਨ ਸੈਂਟਰ ਥੇਹੜੀ ਵਿਖੇ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਜੇ ਤੱਕ ਗਿੱਦੜਬਾਹਾ ਵਿਖੇ 11 ਪਾਜ਼ੇਟਿਵ ਕੇਸ ਆਏ ਹਨ। ਐੱਸ. ਡੀ. ਐੱਮ. ਨੇ ਦੱਸਿਆ ਕਿ ਭੋਗ ਅਤੇ ਅੰਤਿਮ ਅਰਦਾਸ ਘਰ ਵਿਚ ਹੀ ਕੀਤੀ ਜਾਵੇਗੀ ਤੇ ਇਸ ਵਿਚ 20 ਵਿਅਕਤੀਆਂ ਤੋਂ ਜ਼ਿਆਦਾ ਇਕੱਠ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ।news source: jagbani
The post ਹੁਣ ਏਥੇ ਵੀ ਲੱਗੇਗਾ 4 ਦਿਨ ਦਾ ਸਖ਼ਤ ਲੌਕਡਾਊਨ,ਹੋ ਗਿਆ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਵੱਧਦੀ ਗਿਣਤੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ‘ਚ ਆਉਂਦਿਆਂ ਜ਼ਿਲ੍ਹੇ ਦੀ ਮੰਡੀ ਗਿੱਦੜਬਾਹਾ ਨੂੰ ਚਾਰ ਦਿਨਾਂ ਲਈ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਵੱਡਾ …
The post ਹੁਣ ਏਥੇ ਵੀ ਲੱਗੇਗਾ 4 ਦਿਨ ਦਾ ਸਖ਼ਤ ਲੌਕਡਾਊਨ,ਹੋ ਗਿਆ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.