Breaking News
Home / Punjab / ਹੁਣ ਇਸ ਤਰੀਕ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ-ਆਈ ਤਾਜ਼ਾ ਵੱਡੀ ਖ਼ਬਰ

ਹੁਣ ਇਸ ਤਰੀਕ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ-ਆਈ ਤਾਜ਼ਾ ਵੱਡੀ ਖ਼ਬਰ

ਇੱਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖ਼ਰੀਦ 10 ਦਿਨ ਦੀ ਦੇਰੀ ਨਾਲ ਸ਼ੁਰੂ ਕਰਨ ਦੇ ਕੇਂਦਰ ਸਰਕਾਰ ਵੱਲੋ ਹੁਕਮ ਦਿੱਤੇ ਗਏ ਹਨ। ਜਿਸ ਨਾਲ ਝੋਨੇ ਦੀ ਅਗੇਤੀ ਖੇਤੀ ਕਰਨ ਵਾਲੇ ਕਿਸਾਨ ਪ੍ਰੇਸ਼ਾਨ ਹੋ ਉਠੇ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਝੋਨੇ ਦੀ ਆਮਦ ਨੇ ਅਚਾਨਕ ਇਕ ਦਮ ਤੇਜ਼ੀ ਪਕੜ ਲਈ ਹੈ। ਕੇਂਦਰ ਸਰਕਾਰ ਦੇ ਆਦੇਸ਼ ’ਤੇ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ 10 ਦਿਨ ਬਾਅਦ ਕਰਨ ਦਾ ਫੈਸਲਾ ਲਿਆ ਹੈ।

ਹੁਣ ਸਰਕਾਰੀ ਖਰੀਦ 11 ਅਕਤੂਬਰ ਨੂੰ ਸ਼ੁਰੂ ਹੋਵੇਗੀ ਪਰ ਝੋਨੇ ਦੀ ਆਮਦ ਤੇਜ਼ੀ ਨਾਲ ਹੋਣ ਕਰਕੇ ਮੰਡੀ ’ਚ ਫਸਲ ਦੇ ਅੰਬਾਰ ਲੱਗ ਗਏ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਗੌਰਤਲਬ ਹੈ ਕਿ ਮੌਸਮ ਦੀ ਖਰਾਬੀ ਦੇ ਚੱਲਦਿਆਂ ਫਸਲ ’ਚ ਨਮੀ ਆਉਣ ਕਰਕੇ ਕੇਂਦਰ ਸਰਕਾਰ ਨੇ ਫਸਲ ਦੀ ਖਰੀਦ ’ਚ ਦੇਰੀ ਕਰ ਦਿੱਤੀ ਹੈ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਫਸਲ ਦੀ ਕਟਾਈ ’ਚ ਜਲਦਬਾਜ਼ੀ ਨਾ ਕਰਨ ਤੇ ਸੁੱਕਣ ਤੋਂ ਬਾਅਦ ਹੀ ਮੰਡੀ ’ਚ ਵੇਚਣ ਲਈ ਲੈ ਕੇ ਆਉਣ। ਪਰ ਵੀਰਵਾਰ ਸ਼ਾਮ ਨੂੰ ਫੈਸਲਾ ਦੇਰੀ ਨਾਲ ਆਇਆ ਤੇ ਕਿਸਾਨਾਂ ਨੇ ਫਸਲ ਕੱਟ ਕੇ ਮੰਡੀ ’ਚ ਲਿਆਉਣੀ ਵੀ ਸ਼ੁਰੂ ਕਰ ਦਿੱਤੀ ਹੈ।

ਜਗ੍ਹਾ ਦੀ ਆ ਸਕਦੀ ਕਿੱਲਤ – ਫਸਲ ਦੀ ਤੇਜ਼ੀ ਨਾਲ ਆਮਦ ਦੇ ਚੱਲਦਿਆਂ ਮੰਡੀ ’ਚ ਹੁਣ ਫਸਲ ਰੱਖਣ ਲਈ ਜਗ੍ਹਾ ਦੀ ਕਮੀ ਆ ਸਕਦੀ ਹੈ। ਆੜ੍ਹਤੀਆਂ ਦੁਆਰਾ ਫਸਲ ਨੂੰ ਬੋਰੀਆਂ ’ਚ ਭਰਨ ਤੋਂ ਬਾਅਦ ਉਸ ਨੂੰ ਰੱਖਿਆ ਜਾ ਰਿਹਾ ਹੈ। ਅਜਿਹੇ ’ਚ ਮੌਸਮ ਦਾ ਖਤਰਾ ਉੁਨ੍ਹਾਂ ਨੂੰ ਵੀ ਸਤਾ ਰਿਹਾ ਹੈ। ਬੋਰੀਆਂ ਨੂੰ ਤ੍ਰਿਪਾਲ ਨਾਲ ਢੱਕਿਆ ਜਾ ਰਿਹਾ ਹੈ। ਪਰ ਅਜੇ 10 ਦਿਨ ਦਾ ਸਮਾਂ ਬਾਕੀ ਹੈ ਤੇ ਇਕ ਅਨੁਮਾਨ ਅਨੁਸਾਰ 2-3 ਦਿਨਾਂ ’ਚ ਹੀ ਮੰਡੀ ਦੀ ਜਗ੍ਹਾ ’ਚ ਭਾਰੀ ਕਿੱਲਤ ਸਾਹਮਣੇ ਆਉਣ ਵਾਲੀ ਹੈ। ਫਸਲ ਦੇ ਰੱਖ ਰਖਾਵ ਦੇ ਚੱਲਦਿਆਂ ਆੜ੍ਹਤੀਆਂ ’ਤੇ ਹੁਣ ਖਰਚ ਦਾ ਬੋਝ ਵੀ ਵਧੇਗਾ।

22 ਤੋਂ 23 ਫ਼ੀਸਦੀ ਆ ਰਹੀ ਨਮੀ – ਮਿਲੀ ਜਾਣਕਾਰੀ ਅਨੁਸਾਰ ਮੰਡੀ ’ਚ ਪਹੁੰਚ ਰਹੀ ਫਸਲ ’ਚ ਫਿਲਹਾਲ 22 ਤੋਂ 23 ਫੀਸਦੀ ਨਮੀ ਪਾਈ ਜਾ ਰਹੀ ਹੈ। ਜਦੋਂਕਿ ਸਰਕਾਰ 17 ਫੀਸਦੀ ਨਮੀ ਵਾਲੀ ਫਸਲ ਹੀ ਖਰੀਦ ਰਹੀ ਹੈ। ਅਜਿਹੇ ’ਚ ਫਸਲ ਨੂੰ ਮੰਡੀ ’ਚ ਸੁਕਾਉਣ ਦਾ ਕੰਮ ਜਾਰੀ ਹੈ। ਵੀਰਵਾਰ ਨੂੰ ਹੀ ਖੰਨਾ ’ਚ ਬਰਸਾਤ ਹੋਈ ਸੀ, ਅਜਿਹੇ ’ਚ ਮੰਡੀ ’ਚ ਫਸਲ ਰੱਖਣਾ ਖਤਰੇ ਤੋਂ ਖਾਲੀ ਨਹੀਂ ਹੈ।

ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਕੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਮਨਸ਼ਾ ਨਾਲ ਅਜਿਹਾ ਕਰ ਰਹੀ ਹੈ। ਕਿਸਾਨ ਚਰਨਜੀਤ ਸਿੰਘ ਪਿੰਡ ਮਿਆਪੁਰ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਗ਼ਲਤ ਹੈ । ਖ਼ਰੀਦ ਪਹਿਲੀ ਅਕਤੂਬਰ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਅਗੇਤੀ ਫ਼ਸਲ ਦੀ ਖ਼ਰੀਦ ਦੇਰੀ ਨਾਲ ਹੋਣ ਕਰਕੇ ਨੁਕਸਾਨ ਹੋ ਸਕਦਾ।

ਇੱਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਸਰਕਾਰੀ ਖ਼ਰੀਦ 10 ਦਿਨ ਦੀ ਦੇਰੀ ਨਾਲ ਸ਼ੁਰੂ ਕਰਨ ਦੇ ਕੇਂਦਰ ਸਰਕਾਰ ਵੱਲੋ ਹੁਕਮ ਦਿੱਤੇ ਗਏ ਹਨ। ਜਿਸ ਨਾਲ ਝੋਨੇ ਦੀ ਅਗੇਤੀ …

Leave a Reply

Your email address will not be published. Required fields are marked *