ਅੱਜ ਦੇ ਯੁੱਗ ਦੇ ਵਿੱਚ ਸਭ ਕੁਝ ਆਸਾਨ ਹੋ ਸਕਦਾ ਹੈ। ਸਰਕਾਰ ਵੱਲੋਂ ਬਹੁਤ ਸਾਰੀਆਂ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਜਰੀਏ ਤੁਸੀਂ ਆਪਣੇ ਬੈਂਕ ਖਾਤਿਆਂ ਦਾ ਕੰਮ ਆਸਾਨੀ ਨਾਲ ਕਰ ਸਕਦੇ ਹੋ। ਤੁਹਾਡਾ ਅਧਾਰ ਕਾਰਡ ਹੀ ਤੁਹਾਡੀ ਪਹਿਚਾਣ ਹੈ ,ਜੋ ਕਿਤੇ ਵੀ ਵਰਤਿਆ ਜਾ ਸਕਦਾ ਹੈ।ਹੁਣ ਆਧਾਰ ਕਾਰਡ ਦੇ ਨੰਬਰ ਨਾਲ ਨਿਕਲਣਗੇ ਪੈਸੇ। ਜਿਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਪਏਗਾ। ਤੁਸੀਂ ਹੁਣ ਆਧਾਰ ਕਾਰਡ ਨੰਬਰ ਦੀ ਸਹਾਇਤਾ ਨਾਲ ਆਪਣੇ ਪੈਸੇ ਬੈਂਕ ਵਿੱਚੋਂ ਕਢਵਾ ਸਕਦੇ ਹੋ।

ਇਸ ਸਾਰੀ ਸਰਵਿਸ ਲਈ ਤੁਹਾਡਾ ਅਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ। ਇਸ ਸਮੇਂ ਕਰੋੜਾਂ ਲੋਕ ਏ.ਟੀ .ਐੱਮ .ਕਾਰਡ ਜਾ ਪਿਨ ਤੋਂ ਬਿਨ੍ਹਾਂ ਬੈਂਕਿੰਗ ਲੈਣ-ਦੇਣ ਕਰ ਰਹੇ ਹਨ। ਖਾਤਾਧਾਰਕ ਬੈਂਕ ਵਿਚ ਜਮਾਂ ਕੀਤੀ ਗਈ ਰਕਮ ਨੂੰ ਅਧਾਰ ਐਨੇਬਲਡ ਪੈਮੇਂਟ ਸਿਸਟਮ ਸੇਵਾ ਦੇ ਜ਼ਰੀਏ ਲੈ ਸਕਦੇ ਹਨ।ਨਗਦ ਕੱਢਵਾਉਣ ਤੋਂ ਇਲਾਵਾ ਤੁਸੀਂ ਨਗਦ ਜਮ੍ਹਾਂ ਕਰਵਾ ਸਕਦੇ ਹੋ ਬਲੈਸ ਚੈੱਕ ਕਰ ਸਕਦੇ ਹੋ। ਇੱਕ ਛੋਟੀ ਸਟੇਟਮੈਂਟ ਕਢਵਾ ਸਕਦੇ ਤੇ ਲੋਨ ਦਾ ਭੁਗਤਾਨ ਵੀ ਕਰ ਸਕਦੇ ਹੋ , ਬਲੈਂਸ ਚੈੱਕ ਕਰ ਸਕਦੇ ਹੋ।

ਜੇ ਤੁਸੀਂ ਆਪਣੇ ਬੈਂਕ ਖਾਤੇ ਨੂੰ ਅਧਾਰ ਨਾਲ ਲਿੰਕ ਕਰਵਾਇਆ ਹੈ ਤੁਸੀਂ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ। ਆਧਾਰ ਮਾਈਕਰੋ ਏ. ਐਮ.ਟੀ. ਦੀਆਂ ਕੁਝ ਜ਼ਰੂਰੀ ਗੱਲਾਂ। ਇਹ ਇੱਕ ਸੰਸ਼ੋਧਿਤ pos ਉਪਕਰਣ ਵਜੋਂ ਕੰਮ ਕਰਦਾ ਹੈ। ਇਸ ਦਾ ਉਦੇਸ਼ ਪਿੰਨ ਰਹਿਤ ਬੈਂਕਿੰਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤਰਾਂ ਦੇ ਟ੍ਰਾਂਜੈਕਸ਼ਨ ਤੇ ਕੋਈ ਚਾਰਜ ਨਹੀਂ ਲੱਗਦਾ ਹੈ।

ਏ. ਟੀ. ਐਮ . ਵਾਂਗ ਇਸ ਵਿੱਚ ਕੈਸ਼ ਇੰਨ ਅਤੇ ਕੈਸ਼ ਆਊਟ ਨਹੀਂ ਹੋਵੇਗਾ ਸਗੋਂ ਆਧਾਰ ਮਾਈਕਰੋ ਏ. ਟੀ. ਐਮ.ਸੰਚਾਲਕ ਦੁਆਰਾ ਚਲਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਹੁਣ ਤੱਕ ਤੁਸੀਂ ਆਪਣੇ ਏ. ਟੀ. ਐਮ.ਕਮ ਡੈਬਿਟ ਕਾਰਡ ਦੀ ਮਦਦ ਨਾਲ ਏ. ਟੀ. ਐਮ. ਜਾ ਕੇ ਪੈਸੇ ਕਢਵਾਉਦੇ ਸੀ।

ਪਰ ਹੁਣ ਤੁਸੀਂ ਆਪਣੇ ਆਧਾਰ ਕਾਰਡ ਦੀ ਮਦਦ ਨਾਲ ਇਹ ਕੰਮ ਵੀ ਕਰ ਸਕਦੇ ਹੋ। ਤੁਸੀਂ ਆਧਾਰ ਅਧਾਰਤ ਇਹ ਏ.ਟੀ.ਐਮ. ਮਸ਼ੀਨ ਰਾਹੀਂ ਨਗਦ ਕਢਵਾਉਣ ਦੇ ਯੋਗ ਹੋਵੋਗੇ।
The post ਹੁਣ ਆਧਾਰ ਕਾਰਡ ਨਾਲ ਨਿਕਲਣਗੇ ਪੈਸੇ ਪਰ ਇਹਨਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ-ਦੇਖੋ ਪੂਰੀ ਖ਼ਬਰ appeared first on Sanjhi Sath.
ਅੱਜ ਦੇ ਯੁੱਗ ਦੇ ਵਿੱਚ ਸਭ ਕੁਝ ਆਸਾਨ ਹੋ ਸਕਦਾ ਹੈ। ਸਰਕਾਰ ਵੱਲੋਂ ਬਹੁਤ ਸਾਰੀਆਂ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਜਰੀਏ ਤੁਸੀਂ ਆਪਣੇ ਬੈਂਕ ਖਾਤਿਆਂ ਦਾ …
The post ਹੁਣ ਆਧਾਰ ਕਾਰਡ ਨਾਲ ਨਿਕਲਣਗੇ ਪੈਸੇ ਪਰ ਇਹਨਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News