ਰੱਖਿਆ ਮੰਤਰਾਲੇ (Ministry of Defence) ਨੇ ਏਐੱਸਸੀ ਸੈਂਟਰ ਲਈ ਸਿਵਲ ਮੋਟਰ ਡਰਾਈਵਰ, ਕਲੀਨਰ, ਕੁੱਕ, ਐੱਮਟੀਐੱਸ ਸਮੇਤ ਹੋਰਨਾਂ ਪੋਸਟਾਂ ਲਈ ਭਰਤੀ ਕੱਢੀ ਹੈ। ਇਨ੍ਹਾਂ ਪੋਸਟਾਂ ਲਈ 28 ਅਗਸਤ ਤੋਂ 3 ਸਤੰਬਰ 2021 ਦੇ ਰੁਜ਼ਗਾਰ ਸਮਾਚਾਰ ਪੱਤਰ ਵਿਚ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਗਿਆ ਹੈ। ਯੋਗ ਤੇ ਚਾਹਵਾਨ ਉਮੀਦਵਾਰ ਰੁਜ਼ਗਾਰ ਸਮਾਚਾਰ ‘ਚ ਇਸ਼ਤਿਹਾਰ ਪ੍ਰਕਾਸ਼ਨ ਦੀ ਤਰੀਕ ਤੋਂ 21 ਦਿਨਾਂ ਦੇ ਅੰਦਰ ਰੱਖਿਆ ਮੰਤਰਾਲਾ ਭਰਤੀ 2021 ਲਈ ਆਫਲਾਈਨ ਮੋਡ ‘ਚ ਅਪਲਾਈ ਕਰ ਸਕਦੇ ਹਨ। ਇਸ ਭਰਤੀ ਜ਼ਰੀਏ ਕੁੱਲ 400 ਪੋਸਟਾਂ ਭਰੀਆਂ ਜਾਣਗੀਆਂ ਹਨ।
ਪੋਸਟਾਂ ਦਾ ਵੇਰਵਾ
ਐੱਸਸੀ ਸੈਂਟਰ (ਨਾਰਥ), ਸਿਰਫ਼ ਪੁਰਸ਼ ਉਮੀਦਵਾਰਾਂ ਲਈ
ਸਿਵਲ ਮੋਟਰ ਡਰਾਈਵਰ : 115 ਪੋਸਟਾਂ
ਕਲੀਨਰ : 67 ਪੋਸਟਾਂ
ਕੁੱਕ : 15 ਪੋਸਟਾਂ
ਸਿਵੀਲੀਅਨ ਕੇਟਰਿੰਗ ਇੰਸਟ੍ਰਕਚਰ : 3 ਪੋਸਟਾਂ
ਏਐੱਸਸੀ ਸੈਂਟਰ (ਸਾਊਥ)
ਲੇਬਰ (ਪੁਰਸ਼) : 193 ਪੋਸਟਾਂ
ਐੱਮਟੀਸ (ਸਫ਼ਾਈ ਮੁਲਾਜ਼ਮ) : 7 ਪੋਸਟਾਂ
ਜਾਣੋ ਯੋਗਤਾ ਮਾਪਦੰਡ- ਇਨ੍ਹਾਂ ਪੋਸਟਾਂ ਲਈ ਉਹੀ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਮੈਟ੍ਰਿਕ ਦੀ ਪ੍ਰੀਖਿਆ ਜਾਂ ਉਸ ਦੇ ਬਰਾਬਰ ਪ੍ਰੀਖਿਆ ਪਾਸ ਕੀਤੀ ਹੋਵੇ। ਪੋਸਟਾਂ ਅਨੁਸਾਰ ਵਿਦਿਅਕ ਯੋਗਤਾ ਤੇ ਹੋਰ ਯੋਗਤਾ ਦੀ ਵਿਸਤ੍ਰਿਤ ਜਾਣਕਾਰੀ ਲਈ https://www.davp.nic.in/WriteReadData/ADS/Eng_10602_22_2122b.pdf ਲਿੰਕ ਜ਼ਰੀਏ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ। ਜਿੱਥੋਂ ਤਕ ਉਮਰ ਹੱਦ ਦੀ ਗੱਲ ਹੈ ਤਾਂ ਸਿਵਲ ਮੋਟਰ ਡ੍ਰਾਈਵਰ ਦੀ ਪੋਸਟ ਲਈ ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਜਦਕਿ ਹੋਰ ਪੋਸਟਾਂ ਲਈ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ ਉਪਰ ਦਿੱਤੇ ਗਏ ਲਿੰਕ ਜਾਂ ਰੁਜ਼ਗਾਰ ਸਮਾਚਾਰ ਜ਼ਰੀਏ ਕਯੋਗਤਾ ਮਾਪਦੰਡ ਦੀ ਡਿਟੇਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇੰਝ ਹੋਵੇਗੀ ਚੋਣ – ਉਮੀਦਵਾਰਾਂ ਦੀ ਚੋਣ ਸਕਿੱਲ/ਫਿਜ਼ੀਕਲ/ਪ੍ਰੈਕਟਿਸ ਟੈਸਟ ਜ਼ਰੀਏ ਕੀਤੀ ਜਾਵੇਗੀ। ਜੇਕਰ ਲੋੜ ਹੋਵੇ ਤਾਂ ਲਿਖਤੀ ਪ੍ਰੀਖਿਆ ਵੀ ਲਈ ਜਾ ਸਕਦੀ ਹੈ।
ਇੰਝ ਕਰੋ ਅਪਲਾਈ- ਉਮੀਦਵਾਰ ਨੋਟੀਫਿਕੇਸ਼ਨ ‘ਚ ਦਿੱਤੇ ਗਏ ਅਪਲਾਈ ਕਰਨ ਸਬੰਧੀ ਪਤੇ ‘ਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਨਿਰਧਾਰਤ ਫਾਰਮੈਟ ‘ਚ ਅਪਲਾਈ ਕਰ ਸਕਦੇ ਹੋ। ਅਪਲਾਈ ਨਾਲ ਸੰਬੰਧਤ ਵਿਸਤ੍ਰਿਤ ਜਾਣਕਾਰੀ ਨੋਟੀਫਿਕੇਸ਼ਨ ਜ਼ਰੀਏ ਹਾਸਲ ਕਰ ਸਕਦੇ ਹੋ।
ਰੱਖਿਆ ਮੰਤਰਾਲੇ (Ministry of Defence) ਨੇ ਏਐੱਸਸੀ ਸੈਂਟਰ ਲਈ ਸਿਵਲ ਮੋਟਰ ਡਰਾਈਵਰ, ਕਲੀਨਰ, ਕੁੱਕ, ਐੱਮਟੀਐੱਸ ਸਮੇਤ ਹੋਰਨਾਂ ਪੋਸਟਾਂ ਲਈ ਭਰਤੀ ਕੱਢੀ ਹੈ। ਇਨ੍ਹਾਂ ਪੋਸਟਾਂ ਲਈ 28 ਅਗਸਤ ਤੋਂ 3 ਸਤੰਬਰ …
Wosm News Punjab Latest News