ਪੰਜਾਬ ਪੁਲਸ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਲੋਕਾਂ ਨੂੰ ਅੱਜ ਚੇਤਾਵਨੀ ਦਿੱਤੀ ਗਈ ਹੈ। ਜਿਸ ‘ਚ ਲੋਕਾਂ ਨੂੰ ਅਜਿਹੀਆਂ ਕੋਈ ਵੀ ਏ. ਪੀ. ਕੇ.(ਐਂਡਰਾਇਡ ਐਪਲੀਕੇਸ਼ਨ ਪੈਕੇਜ਼) ਫਾਈਲਾਂ ਡਾਊਨਲੋਡ ਕਰਨ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ, ਜੋ ਟਿਕਟਾਕ ਜਾਂ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਕਿਸੇ ਹੋਰ ਪ੍ਰਸਿੱਧ ਐਪਸ ਦੀਆਂ ਸੇਵਾਵਾਂ ਦੀ ਨਕਲ ਕਰਦੇ ਹੋਣ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਪਛਾਣ ਕੀਤੀ ਹੈ ਕਿ ਲੋਕ ਸੰਖੇਪ ਸੰਦੇਸ਼ ਸੇਵਾ (ਐਸ.ਐਮ.ਐਸ) ਅਤੇ ਵਟਸਐਪ ਸੰਦੇਸ ਪ੍ਰਾਪਤ ਕਰ ਰਹੇ ਹਨ ਕਿ ਚੀਨ ਦੀ ਮਸ਼ਹੂਰ ਐਪ ‘ਟਿਕਟਾਕ’ ਹੁਣ ਭਾਰਤ ਵਿੱਚ ‘ਟਿਕਟੋਕ ਪ੍ਰੋ’ ਵਜੋਂ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਡਾਊਨਲੋਡ ਕਰਨ ਵਾਸਤੇ ਯੂਆਰਐਲ ਵੀ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਮੁਲਕ ਦੀ ਸੁਰੱਖਿਆ, ਏਕਤਾ, ਅਖੰਡਤਾ ਤੇ ਸਦਭਾਵਨਾ ਨੂੰ ਢਾਹ ਲਗਣ ਦੇ ਡਰੋਂ 58 ਚੀਨੀ ਐਪਸ ‘ਤੇ ਪਾਬੰਦੀ ਲਗਾਈ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਟਿਕਟਾਕ ਐਪ ਨਾਲ ਮਿਲਦਾ ਜੁਲਦਾ ‘ਟਿਕਟਾਕ ਪ੍ਰੋ’ ਨਾਮ ਦਾ ਇਕ ਮਾਲਵੇਅਰ ਅੱਜ ਕੱਲ•ਬਹੁਤ ਦੇਖਿਆ ਜਾ ਰਿਹਾ ਹੈ, ਜੋ ਕਿ ਜਾਅਲੀ ਹੈ। ਇਹ ਏ. ਪੀ. ਕੇ. ਫਾਈਲ ਗੂਗਲ ਪਲੇਅ ਸਟੋਰ ਸਮੇਤ ਐਪ ਸਟੋਰ (ਆਈ.ਓ.ਐਸ.) ‘ਤੇ ਵੀ ਉਪਲੱਬਧ ਨਹੀਂ ਹੈ, ਜੋ ਸਿੱਧਾ-ਸਿੱਧਾ ਦਰਸਾਉਂਦਾ ਹੈ ਕਿ ਇਹ ਗੁਮਰਾਹਕੁੰਨ ਤੇ ਫਰਜ਼ੀ ਐਪ ਹੈ।
ਇਸ ਵਿੱਚ ਦਿੱਤਾ url http://tiny.cci“iktokPro ਜੋ ਡਾਊਨਲੋਡ ਲਿੰਕ ਵਜੋਂ ਦਿੱਤਾ ਗਿਆ ਹੈ, ਜੋ ਕਿ ਨਿੱਜੀ / ਸੰਵੇਦਨਸੀਲ ਜਾਣਕਾਰੀ ਦੇ ਸੰਚਾਰ ਲਈ ਬੁਨਿਆਦੀ ਸੁਰੱਖਿਆ ਪ੍ਰੋਟੋਕੋਲ ਅਤੇ ਸੁਰੱਖਿਆ ਦੀ ਉਲੰਘਣਾ ਹੈ। ਇਸ ਤੋਂ ਇਲਾਵਾ, ਫਾਈਲ ਤੇ ਕਲਿੱਕ ਕਰਨ ਨਾਲ ਤੁਰੰਤ ਸਿਸਟਮ ਤੇ ਏਪੀਕੇ ਫਾਈਲ ਟਿਕਟਾਕ¸ਪ੍ਰੋ.ਏਪੀਕੇ ਦਰਜ ਹੋ ਜਾਂਦੀ ਹੁੰਦੀ ਹੈ, ਜੋ ਕਿ as https://githubusercontent.com/ legitprime/੧੦gb/master/“iktok_pro.apk. ਦਾ ਸਰੋਤ ਹੈ। ਜਦੋਂ ਲਿੰਕ ‘ਤੇ ਕਲਿਕ ਕੀਤਾ ਜਾਂਦਾ ਹੈ ਤਾਂ ਇੱਕ ਸੁਨੇਹਾ ਪ੍ਰਦਰਸ਼ਿਤ ਹੁੰਦਾ ਹੈ ‘ਇਸ ਸਾਈਟ ‘ਤੇ ਨਹੀਂ ਪਹੁੰਚਿਆ ਜਾ ਸਕਦਾ।’
ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਬੰਧੀ ਬਹੁਤ ਸੁਚੇਤ ਰਹਿਣ ਅਤੇ ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ। ਜੇ ਉਹ ਕਿਸੇ ਵੀ ਸ਼ੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ, ਜਾਅਲੀ ਐਪ ਸੰਬੰਧੀ ਕਿਸੇ ਵੀ ਸੰਦੇਸ ਨੂੰ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਨੂੰ ਦੂਜਿਆਂ ਨੂੰ ਨਹੀਂ ਭੇਜਣਾ ਚਾਹੀਦਾ ਪਰ ਤੁਰੰਤ ਇਸ ਨੂੰ ਡੀਲੀਟ ਕਰ ਦੇਣਾ ਚਾਹੀਦਾ ਹੈ। ਰਾਜ ਦੇ ਸਾਈਬਰ ਕ੍ਰਾਈਮ ਇਨਵੈਸਟੀਗੇਸਨ ਸੈਂਟਰ, ਬਿਊਰੋ ਆਫ ਇਨਵੈਸਟੀਗੇਸਨ, ਪੰਜਾਬ ਨੇ ਅੱਗੇ ਕਿਹਾ ਹੈ ਕਿ ਅਜਿਹੇ ਲਿੰਕਾਂ ‘ਤੇ ਕਲਿੱਕ ਕਰਨਾ ਵਧੇਰੇ ਜ਼ੋਖਮ ਪੈਦਾ ਕਰਦਾ ਹੈ ਕਿਉਂਕਿ ਇਹ ਮਾਲਵੇਅਰ ਹੋ ਸਕਦਾ ਹੈ ਜੋ ਤੁਹਾਨੂੰ ਹੋਰ ਧੋਖਾਧੜੀ ਦਾ ਸ਼ਿਕਾਰ ਬਣਾ ਸਕਦਾ ਹੈ। ਜਿਸ ਨਾਲ ਉਪਭੋਗਤਾ ਨੂੰ ਵਿੱਤੀ
ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਸੈਂਟਰ ਦੀ ਈਮੇਲ ਆਈਡੀ ssp.cyber-pb0nic.in ‘ਤੇ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਵਿਭਾਗ ਨੂੰ ਅਜਿਹੀਆਂ ਧੋਖਾਧੜੀਆਂ ਸਬੰਧੀ ਕਾਰਵਾਈਆਂ ਵਿਚ ਸ਼ਾਮਲ ਅਪਰਾਧੀਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਦੇ ਯੋਗ ਬਣਾਇਆ ਜਾ ਸਕੇ।news source: jagbani
The post ਹੁਣੇ ਹੁਣੇ Tik-Tok ਚਲਾਉਣ ਵਾਲਿਆਂ ਬਾਰੇ ਆਈ ਤਾਜ਼ਾ ਵੱਡੀ ਖ਼ਬਰ-ਹੋ ਜਾਓ ਸਾਵਧਾਨ,ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ਪੁਲਸ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਲੋਕਾਂ ਨੂੰ ਅੱਜ ਚੇਤਾਵਨੀ ਦਿੱਤੀ ਗਈ ਹੈ। ਜਿਸ ‘ਚ ਲੋਕਾਂ ਨੂੰ ਅਜਿਹੀਆਂ ਕੋਈ ਵੀ ਏ. ਪੀ. ਕੇ.(ਐਂਡਰਾਇਡ ਐਪਲੀਕੇਸ਼ਨ ਪੈਕੇਜ਼) ਫਾਈਲਾਂ ਡਾਊਨਲੋਡ ਕਰਨ ਵਿਰੁੱਧ …
The post ਹੁਣੇ ਹੁਣੇ Tik-Tok ਚਲਾਉਣ ਵਾਲਿਆਂ ਬਾਰੇ ਆਈ ਤਾਜ਼ਾ ਵੱਡੀ ਖ਼ਬਰ-ਹੋ ਜਾਓ ਸਾਵਧਾਨ,ਦੇਖੋ ਪੂਰੀ ਖ਼ਬਰ appeared first on Sanjhi Sath.