ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਕਿਹਾ ਕਿ ਜਿਨ੍ਹਾਂ 118 ਮੋਬਾਈਲ ਐਪਾਂ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਤੋਂ ਸੁਰੱਖਿਆ, ਨਿਗਰਾਨੀ ਅਤੇ ਭਾਰਤੀ ਯੂਜਰਾਂ ਦੀਆਂ ਸੂਚਨਾਵਾਂ ਦੀ ਪ੍ਰਾਈਵੇਸੀ ਨਾਲ ਸਬੰਧਿਤ ਦਿੱਕਤਾਂ ਸਨ।

ਉਨ੍ਹਾਂ ਕਿਹਾ ਕਿ ਭਾਰਤ ਅਜਿਹੇ ਦੇਸ਼ਾਂ ‘ਚੋਂ ਹੈ, ਜਿੱਥੇ ਮੋਬਾਈਲ ਐਪ ਸਭ ਤੋਂ ਜ਼ਿਆਦਾ ਡਾਉਨਲੋਡ ਕੀਤੇ ਜਾਂਦੇ ਹਨ। ਹੁਣ ਸਰਕਾਰ ਨੇ ‘ਮੇਡ ਇਨ ਇੰਡੀਆ’ ਐਪ ‘ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਪ੍ਰਸਾਦ ਨੇ ਅਮਰੀਕਾ-ਭਾਰਤ ਰਣਨੀਤੀਕ ਭਾਗੀਦਾਰੀ ਫੋਰਮ ਦੀ ਇੱਕ ਵਰਚੁਅਲ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ਅਸੀਂ ਅੱਜ ਅਜਿਹੇ ਹੋਰ 118 ਐਪ ਨੂੰ ਪਾਬੰਦੀਸ਼ੁਦਾ ਕਰ ਦਿੱਤਾ, ਜਿਨ੍ਹਾਂ ਨਾਲ ਸੁਰੱਖਿਆ, ਨਿਗਰਾਨੀ ਅਤੇ ਡਾਟਾ ਸਬੰਧੀ ਦਿੱਕਤਾਂ ਸਨ।’’ ਸਰਕਾਰ ਨੇ ਪ੍ਰਸਿੱਧ ਗੇਮਿੰਗ ਐਪ ਪਬਜੀ ਸਮੇਤ ਚੀਨੀ ਕੰਪਨੀਆਂ ਨਾਲ ਜੁੜੇ 118 ਹੋਰ ਮੋਬਾਈਲ ਐਪਾਂ ‘ਤੇ ਬੁੱਧਵਾਰ ਨੂੰ ਪਾਬੰਦੀ ਲਗਾ ਦਿੱਤੀ।

ਇਨ੍ਹਾਂ ਨੂੰ ਭਾਰਤ ਦੀ ਪ੍ਰਭੂਸੱਤਾ, ਅਖੰਡਤਾ, ਸੁਰੱਖਿਆ ਅਤੇ ਸ਼ਾਂਤੀ-ਵਿਵਸਥਾ ਲਈ ਖਤਰਨਾਕ ਮੰਨਦੇ ਹੋਏ ਇਸ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਨਾਲ ਚੀਨੀ ਕੰਪਨੀਆਂ ਨਾਲ ਸਬੰਧਿਤ ਜਿਨ੍ਹਾਂ ਐਪਾਂ ‘ਤੇ ਭਾਰਤ ‘ਚ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੀ ਗਿਣਤੀ ਵਧ ਕੇ ਹੁਣ 224 ਹੋ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |
The post ਹੁਣੇ ਹੁਣੇ PUBG ਸਮੇਤ 118 ਐਪਸ ਨੂੰ ਬੈਨ ਕਰਨ ਦਾ ਵੱਡਾ ਕਾਰਨ ਆਇਆ ਸਾਹਮਣੇ-ਦੇਖੋ ਪੂਰੀ ਖ਼ਬਰ appeared first on Sanjhi Sath.
ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਕਿਹਾ ਕਿ ਜਿਨ੍ਹਾਂ 118 ਮੋਬਾਈਲ ਐਪਾਂ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਤੋਂ ਸੁਰੱਖਿਆ, ਨਿਗਰਾਨੀ ਅਤੇ ਭਾਰਤੀ ਯੂਜਰਾਂ ਦੀਆਂ …
The post ਹੁਣੇ ਹੁਣੇ PUBG ਸਮੇਤ 118 ਐਪਸ ਨੂੰ ਬੈਨ ਕਰਨ ਦਾ ਵੱਡਾ ਕਾਰਨ ਆਇਆ ਸਾਹਮਣੇ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News